ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਨੇ ਲਾਈ ਵਾਅਦਿਆਂ ਦੀ ਝੜੀ, ਕਿਸਾਨਾਂ ਦਾ ਕਰਜ਼ਾ ਹੋਵੇਗਾ ਰਫਾਦਫਾ

ਕਾਂਗਰਸ ਨੇ ਰਾਜਸਥਾਨ ਚੋਣਾਂ ਦੇ ਮੱਦੇਨਜ਼ਰ ਆਪਣਾ ਘੋਸ਼ਣਾ ਪੱਤਰ ਵੀਰਵਾਰ ਨੂੰ ਜਨਤਕ ਕਰ ਦਿੱਤਾ ਹੈ। ਇਸ ਵਿਚ ਕਾਂਗਰਸ ਨੇ ਕਿਹਾ ਹੈ ਕਿ ਰਾਜਸਥਾਨ ਚ ਸੱਤਾ ਚ ਆਉਣ ਮਗਰੋਂ ਉਹ ਕਿਸਾਨਾਂ ਦਾ ਕਰਜ਼ਾ ਮੁਆਫ ਕਰੇਗੀ, ਬਜ਼ੁਰਗਾਂ ਨੂੰ ਪੈਂਸ਼ਨ ਦੇਵੇਗੀ, ਬੋਰੋਜ਼ਗਾਰ ਨੌਜਵਾਨਾਂ ਨੂੰ 3500 ਰੁਪਏ ਤੱਕ ਦਾ ਮਹੀਨਾਵਾਰ ਭੱਤਾ ਦੇਵੇਗੀ ਤੇ ਬੱਚੀਆਂ ਦੀ ਸਿੱਖਿਆ ਪੂਰਾ ਤਰ੍ਹਾਂ ਮੁਫਤ ਕਰੇਗੀ। ਇਸ ਤੋਂ ਇਲਾਵਾ ਸੰਗਠਨਾਂ ਤੋਂ ਬਾਹਰ ਮਜ਼ਦੂਰਾਂ ਲਈ ਬੋਰਡ ਵੀ ਬਣਾਵੇਗੀ।

 

ਪਾਰਟੀ ਦੇ ਸੂਬਾਈ ਪ੍ਰਧਾਨ ਸਚਿੱਨ ਪਾਇਲਟ ਨੇ ਇਸ ਮੌਕੇ ਨੇ ਕਿਹਾ ਕਿ ਇਹ ਜਨ ਘੋਸ਼ਣਾ ਪੱਤਰ ਕੋਈ ਦਸਤਾਵੇਜ਼ ਨਹੀਂ ਬਲਕਿ ਪਾਰਟੀ ਦੀ ਜਨਤਾ ਪ੍ਰਤੀ ਜਿ਼ੰਮੇਵਾਰੀ ਹੈ। ਇਸ ਮੌਕੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਿਹਲੋਤ ਨੇ ਕਿਹਾ ਕਿ ਇਹ ਘੋਸ਼ਣਾ ਪੱਤਰ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਧਿਆਨ ਚ ਰੱਖ ਕੇ ਬਣਾਇਆ ਗਿਆ ਹੈ ਜਿਸ ਸਬੰਧੀ ਪਾਰਟੀ ਨੂੰ ਲੋਕਾਂ ਤੋਂ ਲਗਭਗ 2 ਲੱਖ ਸੁਝਾਅ ਮਿਲੇ ਸਨ।

 

ਅਸ਼ੋਕ ਗਿਹਲੋਤ ਨੇ ਦੋਸ਼ ਲਗਾਇਆ ਕਿ ਭਾਜਪਾ ਦੀ ਵਸੂੰਧਰਾ ਰਾਜੇ ਸਰਕਾਰ ਨੇ ਪਿਛਲੀ ਕਾਂਗਰਸ ਸਰਕਾਰ ਦੀ ਕਈ ਲੋਕ ਭਲਾਈ ਵਾਲੀ ਯੋਜਨਾਵਾਂ ਬੰਦ ਕਰ ਦਿੱਤੀਆਂ ਹਨ। ਪਾਰਟੀ ਦੇ ਸੀਨੀਅਰ ਆਗੂਆਂ ਨੇ ਸੂਬੇ ਦੇ ਸਾਰੇ 7 ਸੰਭਾਗਾਂ ਚ ਇਸ ਘੋਸ਼ਣਾ ਪੱਤਰ ਨੂੰ ਜਾਰੀ ਕੀਤਾ। ਇਸ ਮੌਕੇ ਘੋਸ਼ਣਾ ਪੱਤਰ ਕਮੇਟੀ ਦੇ ਪ੍ਰਧਾਨ ਹਰੀਸ਼ ਚੋਧਰੀ ਤੇ ਪਾਰਟੀ ਦੇ ਸੂਬਾਈ ਇੰਚਾਰਜ ਅਵਿਨਾਸ਼ ਪਾਂਡੇ ਵੀ ਮੌਜੂਦ ਸਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress Full of our promises farmers loan waiver