ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਦਾ ਹਾਲ ਮੂੰਹ ’ਚ ਰਾਮ, ਬਗਲ ’ਚ ਛੂਰੀ: ਪੀਐਮ ਮੋਦੀ

1 / 2ਕਾਂਗਰਸ ਦਾ ਹਾਲ ਮੂੰਹ ’ਚ ਰਾਮ, ਬਗਲ ’ਚ ਛੂਰੀ: ਪੀਐਮ ਮੋਦੀ

2 / 2ਕਾਂਗਰਸ ਦਾ ਹਾਲ ਮੂੰਹ ’ਚ ਰਾਮ, ਬਗਲ ’ਚ ਛੂਰੀ: ਪੀਐਮ ਮੋਦੀ

PreviousNext

ਮੱਧ ਪ੍ਰਦੇਸ਼ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਭਾਜਪਾ ਦੀ ਜਿੱਤ ਪੱਕੀ ਕਰਨ ਅਤੇ ਚੋਣ ਪ੍ਰਚਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸ਼ਹਿਡੋਲ ਚ ਰੈਲੀ ਕੀਤੀ। ਉਨ੍ਹਾਂ ਨੇ ਇੱਥੇ ਕਾਂਗਰਸ ਅਤੇ ਰਾਹੁਲ ਗਾਂਧੀ ਤੇ ਜੰਮ ਕੇ ਨਿਸ਼ਾਨਾ ਸਾਧਿਆ।

 

ਉਨ੍ਹਾਂ ਕਿਹਾ ਕਿ ਕਾਂਗਰਸ ਦਾ ਝੂਠ ਹੁਣ 2 ਘੰਟੇ ਤੋਂ ਵੱਧ ਨਹੀਂ ਚੱਲ ਪਾਉ਼ਂਦਾ ਹੈ। ਪਿਆਰ ਦੀਆਂ ਗੱਲਾਂ ਮਾਰਨ ਵਾਲੇ ਅੱਜ ਕੱਲ੍ਹ ਗੁੱਸੇ ਚ ਹਨ। ਦੇਸ਼ ਨੂੰ ਝੂਠ ਦੇ ਸ਼ਹਿਨਸ਼ਾਹ ਦਾ ਪੱਤਾ ਚੱਲ ਗਿਆ ਹੈ। ਇਨ੍ਹਾਂ ਦਾ ਹਾਲ ਇਹ ਹੈ ਕਿ ਮੂੰਹ ਚ ਰਾਮ ਬਗਲ ਚ ਛੂਰੀ। ਕਾਂਗਰਸ ਦੇ ਲੋਕ ਬੋਲਦੇ ਹਨ ਕਿ ਅਸੀਂ ਪਿਆਰ ਦੀ ਗੱਲ ਕਰਦੇ ਹਨ ਪਰ ਮੱਧ ਪ੍ਰਦੇਸ਼ ਚ ਇਹ ਗੁੱਸੇ ਤੋਂ ਇਲਾਵਾ ਕੁੱਝ ਬੋਲ ਨਹੀਂ ਰਹੇ ਹਨ।

 

 

 

ਮੋਦੀ ਨੇ ਰੈਲੀ ਚ ਮੌਜੂਦ ਲੋਕਾਂ ਤੋਂ ਪੁੱਛਿਆ ਕਿ ਪਾਈ-ਪਾਈ ਦਾ ਹਿਸਾਬ ਦੇਣਾ ਚਾਹੀਦਾ ਹੈ ਜਾਂ ਨਹੀਂ, ਇੱਕ ਹੀ ਪਰਿਵਾਰ ਦੀ ਚਾਰ ਪੀੜ੍ਹੀਆਂ ਨੇ ਦੇਸ਼ ਨੂੰ ਕੀ ਦਿੱਤਾ। ਇੱਕ ਚਾਹ ਵਾਲੇ ਨੇ ਚਾਰ ਸਾਲ ਚ ਕੀ ਦਿੱਤਾ। ਆਓ ਹੋ ਜਾਵੇ ਮੁਕਾਬਲਾ।

 

 

 

ਪੀਐਮ ਮੋਦੀ ਨੇ ਕਿਹਾ ਕਿ ਇਹ ਚੋਣਾਂ ਇਸ ਲਈ ਨਹੀਂ ਹੈ ਕਿ ਇਸ ਵਿਚ ਕੌਣ ਜਿੱਤਦਾ ਹੈ ਅਤੇ ਕੌਣ ਨਹੀਂ। ਬਲਕਿ ਇਹ ਚੌਣਾਂ ਤਾਂ ਮੱਧ ਪ੍ਰਦੇਸ਼ ਦੇ ਲੋਕਾਂ ਦੀ ਬੇਹਤਰੀ ਲਈ ਹੈ। ਉਨ੍ਹਾਂ ਕਿਹਾ ਕਿ ਇਹ ਚੋਣਾਂ ਜਾਤ ਅਤੇ ਧਰਮ ਦੀਆਂ ਨਹੀਂ ਸਗੋਂ ਵਿਕਾਸ ਦੀਆਂ ਹਨ। ਲੁਟੇਰਿਆਂ ਨੇ ਜੋ ਲੁੱਟਿਆ ਉਸਨੂੰ ਵਾਪਸ ਲਿਆਵਾਂਗੇ। ਭ੍ਰਿਸ਼ਟਾਚਾਰ ਖਿਲਾਫ ਜੰਗ ਜਾਰੀ ਰਹੇਗੀ। ਅਸੀਂ ਵਾਅਦਾ ਕੀਤਾ ਸੀ ਕਿ 2022 ਤੱਕ ਹਿੰਦੁਸਤਾਨ ਚ ਇੱਕ ਵੀ ਪਰਿਵਾਰ ਨੂੰ ਬਿਨਾਂ ਘਰ ਦੇ ਨਹੀਂ ਰਹਿਣ ਦੇਵਾਂਗੇ। ਹਰੇਕ ਪਰਿਵਾਰ ਦਾ ਆਪਣਾ ਘਰ ਹੋਵੇਗਾ।

 

ਮੋਦੀ ਨੇ ਰੈਲੀ ਨੂੰ ਪੁੱਛਿਆ ਕਿ ਇਹ ਚੋਣਾਂ ਸੂਬੇ ਦੇ ਲੋਕਾਂ ਦਾ ਭਵਿੱਖ ਤੈਅ ਕਰਨਗੀਆਂ। ਅਸੀਂ ਸਾਡੇ ਬੱਚਿਆਂ ਨੂੰ ਕਿਹੋ ਜਿਹਾ ਮੱਧ ਪ੍ਰਦੇਸ਼ ਦੇਣਾ ਚਾਹੁੰਦੇ ਹਾਂ ਇਸਦਾ ਫੈਸਲਾ ਇਨ੍ਹਾਂ ਚੋਣਾਂ ਚ ਤੁਹਾਨੂੰ ਲੋਕਾਂ ਨੂੰ ਕਰਨਾ ਹੈ।

 

ਮੋਦੀ ਨੇ ਰੈਲੀ ਚ ਲੋਕਾਂ ਵੰਗਾਰਦਿਆਂ ਪੁੱਛਿਆ ਕਿ ਇੱਥ ਪਾਸੇ 54 ਸਾਲ ਦਾ ਮੱਧ ਪ੍ਰਦੇਸ਼ ਚ ਕਾਂਗਰਸ ਦਾ ਸ਼ਾਸਨ ਰਿਹਾ ਅਤੇ ਦੂਜੇ ਪਾਸੇ 15 ਸਾਲ ਦਾ ਭਾਜਪਾ ਦਾ ਸ਼ਾਸਨ। ਕੋਈ ਵੀ ਮਾਪਦੰਡ ਹੋਵੇ, ਸਿੱਖਿਆ, ਬਿਮਾਰੀਆਂ, ਪਿੰਡ ਦਾ ਵਿਕਾਸ ਜਾਂ ਸ਼ਹਿਰ ਦਾ ਵਿਕਾਸ ਹੋਵੇ, ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਸਿ਼ਵਰਾਜ ਸਿੰਘ ਚੌਹਾਨ ਨੇ ਜਿਹੜਾ 15 ਸਾਲਾਂ ਚ ਕੀਤਾ, ਉਹ ਕਾਂਗਰਸ ਆਪਣੇ 54 ਸਾਲਾਂ ਦੇ ਰਾਜ ਵਿਚ ਵੀ ਨਾ ਕਰ ਸਕੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress is in the mouth Ram in the mouth chiseled in the side PM Modi