ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਲੰਗਾਨਾ 'ਚ ਕਾਂਗਰਸ ਹੱਥ 95 ਸੀਟਾਂ, 24 ਲੜਨਗੇ ਸਹਿਯੋਗੀ

ਤੇਲੰਗਾਨਾ 'ਚ ਕਾਂਗਰਸ ਹੱਥ 95 ਸੀਟਾਂ

ਤੇਲੰਗਾਨਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ 95 ਸੀਟਾਂ ਉੱਤੇ ਲੜੇਗੀ. ਪਾਰਟੀ ਨੇ 119 ਮੈਂਬਰਾਂ ਵਾਲੀ ਵਿਧਾਨ ਸਭਾ ਦੀਆਂ ਬਾਕੀ 24 ਸੀਟਾਂ ਗੱਠਜੋੜ ਦੀਆਂ ਸਹਿਯੋਗੀ ਪਾਰਟੀਆਂ ਲਈ ਛੱਡਣ ਦਾ ਫ਼ੈਸਲਾ ਕੀਤਾ ਹੈ. ਕਾਂਗਰਸ ਦੇ ਤੇਲੰਗਾਨਾ ਇੰਚਾਰਜ ਆਰਸੀ ਖੁੰਟਿਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਅੱਠ ਜਾਂ ਨੌ ਨਵੰਬਰ ਨੂੰ ਜਾਰੀ ਕੀਤੀ ਜਾਵੇਗੀ.

 

ਕਾਂਗਰਸ, ਟੀਡੀਪੀ, ਤੇਲੰਗਾਨਾ ਜਨ ਸੰਮਤੀ (ਟੀਜੇਐਸ) ਤੇ ਸੀਪੀਆਈ ਨੇ 7 ਦਸੰਬਰ ਦੀਆਂ ਚੋਣਾਂ ਲਈ ਗੱਠਜੋੜ ਬਣਾਉਣ ਦਾ ਫੈਸਲਾ ਕੀਤਾ ਹੈ ਤੇ ਉਨ੍ਹਾਂ ਦੇ ਵਿਚਾਲੇ ਗੱਲਬਾਤ ਜਾਰੀ ਹੈ। ਖੁੰਟਿਆ ਨੇ ਕਿਹਾ, "ਅਸੀਂ 95 ਸੀਟਾਂ ਲੜਾਂਗੇ ਤੇ ਬਾਕੀ ਸੀਟਾਂ ਗੱਠਜੋੜ ਸਾਂਝੇਦਾਰਾਂ ਦੇ ਹਿੱਸੇ ਆਉਣਗੀਆਂ। ਇਨ੍ਹਾਂ 95 ਸੀਟਾਂ 'ਚੋਂ 62 ਸੀਟਾਂ ਉੱਤੇ ਚਰਚਾ ਕਰਨੀ ਸੀ ਪਰ ਸਿਰਫ਼ 57 ਸੀਟਾਂ ਬਾਰੇ ਹੀ ਚਰਚਾ ਹੋ ਸਕੀ। ਬਾਕੀ ਦੀਆਂ ਸੀਟਾਂ ਬਾਰੇ ਬਾਅਦ 'ਚ ਚਰਚਾ ਕੀਤੀ ਜਾਵੇਗੀ। ਸਾਰੀ ਸੂਚੀ 8 ਨਵੰਬਰ ਜਾਂ 9 ਨਵੰਬਰ ਨੂੰ ਜਾਰੀ ਹੋਵੇਗੀ।

 

ਰਾਜ ਕਾਂਗਰਸ ਦੇ ਪ੍ਰਧਾਨ ਉੱਤਮ ਕੁਮਾਰ ਰੈਡੀ ਤੇ ਹੋਰ ਸੀਨੀਅਰ ਆਗੂ ਦਿੱਲੀ ਵਿੱਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਾਂਗਰਸੀ ਨੇਤਾਵਾਂ ਨਾਲ ਗੱਲ ਕਰਨ ਲਈ ਡੇਰਾ ਲਾਈ ਬੈਠੇ ਹਨ। ਪਾਰਟੀ ਸੂਤਰਾਂ ਨੇ ਕਿਹਾ ਕਿ ਤੇਲੰਗਾਨਾ ਦੇ ਨੇਤਾਵਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਵਾਨਗੀ ਲਈ ਸੰਭਾਵਤ ਉਮੀਦਵਾਰਾਂ ਦੀ ਸੂਚੀ ਦਿੱਤੀ ਹੈ।

 

ਰੈੱਡੀ ਨੇ ਕਿਹਾ ਕਿ ਸੀਟਾਂ ਦੀ ਵੰਡ ਤੇ ਉਮੀਦਵਾਰਾਂ 'ਤੇ ਚਰਚਾ ਕੀਤੀ ਗਈ ਸੀ ਅਤੇ ਅੰਤਿਮ ਫੈਸਲਾ ਪਾਰਟੀ ਪ੍ਰਧਾਨ ਵੱਲੋਂ ਕੀਤਾ ਜਾਵੇਗਾ। ਸੀਟ ਵੰਡ ਦੇ ਮੁੱਦੇ 'ਤੇ ਉਨ੍ਹਾਂ ਨੇ ਕਿਹਾ ਕਿ ਟੀਡੀਪੀ ਨਾਲ ਇੱਕ ਸਮਝੌਤਾ ਹੋਇਆ ਹੈ ਜਿਸ ਤਹਿਤ ਉਹ 14 ਸੀਟਾਂ ਲੜੇਗੀ। ਟੀਜੇਐਸ ਤੇ ਸੀ ਪੀ ਆਈ ਨੂੰ ਸੀਟਾਂ ਦੀ ਅਲਾਟਮੈਂਟ ਦੇ ਮੁੱਦੇ 'ਤੇ ਚਰਚਾ ਚੱਲ ਰਹੀ ਹੈ।

 

ਜ਼ਿਕਰਯੋਗ ਹੈ ਕਿ ਰਾਜ ਵਿੱਚ ਸੱਤਾਧਾਰੀ ਟੀਆਰਐਸ ਨੇ ਹੁਣ ਤੱਕ 107 ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜਦੋਂ ਕਿ ਅਸਦੁੱਦੀਨ ਓਵੈਸੀ ਦੀ ਅਗਵਾਈ ਵਾਲੀ ਪਾਰਟੀ ਨੇ ਅੱਠ ਸੀਟਾਂ ਲਈ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਹੈ। 

 

ਆਪਣੇ ਆਪ ਨੂੰ ਟੀਆਰਐਸ ਦੇ ਬਦਲ ਦੇ ਤੌਰ 'ਤੇ ਪੇਸ਼ ਕਰਦੇ ਹੋਏ ਭਾਜਪਾ ਸੂਬਾ ਵਿਧਾਨ ਸਭਾ ਚੋਣਾਂ ਆਪਣੇ ਦਮ ਉੱਤੇ ਲੜਨ ਜਾ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Congress will contest 95 seats in Telangana Assembly election 2018 left 24 seats for allies