ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ੍ਹ ਐਗਜ਼ਿਟ ਪੋਲ : ਚੌਥੀਂ ਵਾਰ ਬਣ ਸਕਦੀ ਹੈ ਰਮਨ ਦੀ ਸਰਕਾਰ

ਛਤੀਸਗੜ੍ਹ `ਚ ਚੌਥੀਂ ਵਾਰ ਬਣ ਸਕਦੀ ਹੈ ਰਮਨ ਦੀ ਸਰਕਾਰ

ਛੱਤੀਸਗੜ੍ਹ `ਚ 90 ਵਿਧਾਨ ਸਭਾ ਸੀਟਾ `ਤੇ ਹੋਈ ਚੋਣ ਦਾ ਏਗਜਿਟ ਪੋਲ ਕੁਝ ਦੇਰ `ਚ ਆਉਣ ਵਾਲਾ ਹੈ। ਭਾਜਪਾ ਦੇ ਰਮਨ ਸਿੰਘ ਪਿਛਲੇ 15 ਸਾਲਾਂ ਤੋਂ ਸੂਬੇ `ਚ ਮੁੱਖ ਮੰਤਰੀ ਹਨ। ਇੱਥੇ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਕਾਰ ਹੈ। ਹਾਲਾਂਕਿ ਅਜੀਤ ਜੋਗੀ ਦੀ ਪਾਰਟੀ ਜੇਸੀਸੀ ਅਤੇ ਬੀਐਸਪੀ ਦਾ ਗਠਜੋੜ ਵੀ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਛਤੀਸਗੜ੍ਹ `ਚ ਪਹਿਲੇ ਗੇੜ (12 ਨਵੰਬਰ) `ਚ 76.39 ਫੀਸਦੀ ਅਤੇ ਦੂਜੇ ਗੇੜ (20 ਨਵੰਬਰ) `ਚ 76.34 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ।


ਦੋਵੇਂ ਗੇੜ `ਚ ਸਭ ਤੋਂ ਜਿ਼ਆਦਾ 88.99 ਫੀਸਦੀ ਵੋਟਰਾਂ ਲੇ ਧਮਤਰੀ ਜਿ਼ਲ੍ਹੇ ਦੇ ਕੁਰੂਦ ਵਿਧਾਨ ਸਭਾ ਖੇਤਰ `ਚ ਅਤੇ ਸਭ ਤੋਂ ਘੱਟ ਬੀਜਾਪੁਰ ਵਿਧਾਨ ਸਭਾ ਖੇਤਰ `ਚ 47.35 ਫੀਸਦੀ ਵੋਟ ਪਈ। ਸੂਬੇ `ਚ 90 ਵਿਧਾਨ ਸਭਾ ਸੀਟਾਂ `ਚੋਂ 38 ਵਿਧਾਨ ਸਭਾ ਸੀਟਾਂ `ਤੇ 80 ਫੀਸਦੀ ਤੋਂ ਜਿ਼ਆਦਾ ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ। ਉਥੇ 24 ਵਿਧਾਨ ਸਭਾ ਖੇਤਰਾਂ `ਚ ਔਰਤਾਂ ਨੇ ਪੁਰਸ਼ਾਂ ਤੋਂ ਜਿ਼ਆਦਾ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ।

 

 

 

ਪਿਛਲੀ ਵਾਰ ਨਾਲੋਂ ਇਕ ਫੀਸਦੀ ਘੱਟ ਮਤਦਾਨ


ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਚੋਣ `ਚ ਪਿਛਲੀ ਵਾਰ ਨਾਲੋਂ ਲਗਭਗ ਇਕ ਫੀਸਦੀ ਘੱਟ ਮਤਦਾਨ ਹੋਈ ਹੈ। ਸਾਲ 2013 `ਚ ਹੋਈ ਵਿਧਾਨ ਸਭਾ ਚੋਣ ਦੌਰਾਨ 77.40 ਫੀਸਦੀ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:exit poll 2018 for chhattisgarh mp rajasthan telangana and mizoram opinion poll live update