ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਸੂਬਿਆਂ ’ਚ ਕਾਂਗਰਸ ਦੀ ਜ਼ਬਰਦਸਤ ਵਾਪਸੀ, ਭਾਜਪਾ ਨੂੰ ਮਿਲੀ ਹਾਰ

ਸਿਆਸਤ ਚ ਕਿਸਮਤ ਪਲਟਣ ਲਈ ਇੱਕ ਦਿਨ ਕਾਫੀ ਹੁੰਦਾ ਹੈ। ਸੋਮਵਾਰ ਤੱਕ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤੇ ਰਾਜ ਕਰ ਰਹੀ ਭਾਜਪਾ ਨੂੰ ਮੰਗਲਵਾਰ ਨੂੰ ਜ਼ਬਰਦਸਤ ਝੱਟਕਾ ਲੱਗਿਆ। ਰਾਹੁਲ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਨੇ ਨਾ ਸਿਰਫ ਕੇਸਰੀ ਦਲ ਦੇ ਤਿੰਨ ਅਹਿਮ ਸੂਬੇ ਖੋਹ ਲਏ ਬਲਕਿ ਮਾੜੇ ਮੋਟੇ ਉਲਟਫੇਰ ਨਾਲ 2013 ਤੋਂ ਦੌੜ ਰਹੇ ਭਾਜਪਾ ਦੇ ਜਿੱਤ ਦੇ ਘੋੜੇ ਨੂੰ ਰੋਕ ਦਿੱਤਾ ਹੈ। ਦੂਜੇ ਪਾਸੇ ਤੇਲੰਗਾਨਾ ਅਤੇ ਮਿਜ਼ੋਰਮ ਚ ਦੋਨਾਂ ਕੌਮੀ ਪਾਰਟੀਆਂ ਨੂੰ ਨਮੋਸ਼ੀ ਹੱਥ ਲੱਗੀ ਹੈ।

 

ਰਾਜਸਥਾਨ ਚ ਸਰਕਾਰ ਬਦਲਣ ਦਾ ਰੁਝਾਨ ਜਾਰੀ

 

ਭਾਜਪਾ ਸਾਰੀਆਂ ਕੋਸਿ਼ਸ਼ਾਂ ਬਾਵਜੂਦ ਰਾਜਸਥਾਨ ਚ ਹਰੇਕ ਪੰਜ ਸਾਲ ਚ ਸਰਕਾਰ ਬਦਲਣ ਦੀ ਰਵਾਇਤ ਨੂੰ ਨਹੀਂ ਤੋੜ ਸਕੀ। ਸਾਬਕਾ ਮੁੱਖ ਮੰਤਰੀ ਅਸ਼ੋਕ ਗਿਹਲੋਤ ਅਤੇ ਸੂਬਾਈ ਪ੍ਰਧਾਨ ਸਚਿੱਨ ਪਾਇਲਟ ਦੀ ਅਗਵਾਈ ਚ ਕਾਂਗਰਸ ਨੇ ਵਸੁੰਧਰਾ ਰਾਜੇ ਦੀ ਸਰਕਾਰ ਨੂੰ ਮਾਤ ਦੇ ਦਿੱਤੀ। ਦੇਸ਼ ਸ਼ਾਮ ਮੁੁੱਖ ਮੰਤਰੀ ਵਸੰੁਧਰਾ ਰਾਜੇ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਵੀ ਸੌਂਪ ਕਰ ਦਿੱਤਾ।

 

ਮੱਧ ਪ੍ਰਦੇਸ਼ ਚ ਕੰਡੇ ਦੀ ਟੱਕਰ

 

ਸਭ ਤੋਂ ਜ਼ਬਰਦਸਤ ਮੁਕਾਬਲਾ ਮੱਧ ਪ੍ਰਦੇਸ਼ ਚ ਰਿਹਾ। ਇੱਥੇ ਭਾਜਪਾ ਅਤੇ ਕਾਂਗਰਸ ਵਿਚਾਲੇ ਜ਼ਬਰਦਸਤ ਟੱਕਰ ਦੇਖਣ ਨੂੰ ਮਿਲੀ। ਸੂਬੇ ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਅ। ਅਜਿਹੇੇ ਚ ਬਸਪਾ, ਸਪਾ ਅਤੇ ਆਜ਼ਾਦ ਵਿਧਾਇਕ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ।

 

ਛੱਤੀਸਗੜ੍ਹ ਚ ਕਾਂਗਰਸ ਨੂੰ ਦੋ ਤਿਹਾਈ ਬਹੁਮਤ

 

ਛੱਤੀਸਗੜ੍ਹ ਚ ਕਾਂਗਰਸ ਨੇ ਦੋ ਤਿਹਾਈ ਬਹੁਮਤ ਨਾਲ ਜਿੱਤ ਹਾਸਲ ਕਰਕੇ 15 ਸਾਲ ਤੋਂ ਸੱਤਾਧਾਰੀ ਭਾਜਪਾ ਨੂੰ ਬਾਹਰ ਕਰ ਦਿੱਤਾ ਹੈ। ਇੱਥੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦਾ ਵੀ ਜਾਦੂ ਕੰਮ ਨਹੀਂ ਆਇਆ। ਦੇਸ਼ ਸ਼ਾਮ ਮੁੱਖ ਮੰਤਰੀ ਰਮਨ ਸਿੰਘ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ।

 

ਤੇਲੰਗਾਨਾ ਚ ਕੰਮ ਆਈ ਨਵੀਂ ਰਣਨੀਤੀ

 

ਤੇਲੰਗਾਨਾ ਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਚੰਦਰਸ਼ੇਖਰ ਰਾਓ ਦੀ ਰਣਨੀਤੀ ਕੰਮ ਆਈ ਅਤੇ ਉਨ੍ਹਾਂ ਦੀ ਪਾਰਟੀ ਟੀਆਰਐਸ ਨੇ ਦੋ ਤਿਹਾਈ ਬਹੁਮਤ ਤੋਂ ਜਿ਼ਆਦਾ ਸੀਟਾਂ ਜਿੱਤੀਆਂ।

 

ਮਿਜ਼ੋਰਮ ਚ ਕਾਂਗਰਸ ਸੱਤਾ ਤੋਂ ਬਾਹਰ

 

ਮਿਜ਼ੋਰਮ ਚ 10 ਬਾਅਦ ਕਾਂਗਰਸ ਨੇ ਮਿਜੋ਼ ਨੈਸ਼ਨਲ ਫ਼ਰੰਟ ਦੇ ਹੱਥੋਂ ਖੋਹ ਦਿੱਤੀ ਹੈ। ਕਾਂਗਰਸ ਨੂੰ ਇੱਥੇ ਸਿਰਫ 5 ਸੀਟਾਂ ਮਿਲੀਆਂ।  

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five State Assembly Elections 2018 Final Results fate change in Politics tremendous comeback of Congress