ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ ਚੋਣਾਂ: ਪਿਛਲੇ 15 ਸਾਲਾਂ ਤੋਂ ਬੀਜੇਪੀ ਦਾ ਗੜ੍ਹ ਰਹੀ ਹੈ ਇਹ ਸੀਟ

ਮੱਧ ਪ੍ਰਦੇਸ ਚੋਣਾਂ

ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਵੋਟਿੰਗ 28 ਨਵੰਬਰ ਨੂੰ ਹੋਵੇਗੀ। ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਆਗੂ ਚੋਣ-ਮੈਦਾਨ ਵਿੱਚ  ਨਿੱਤਰ ਗਏ ਹਨ। ਮੱਧ ਪ੍ਰਦੇਸ਼ ਵਿੱਚ ਅਜਿਹੀਆਂ ਬਹੁਤ ਸਾਰੀਆਂ ਸੀਟਾਂ ਹਨ, ਜਿਥੇ ਪਿਛਲੀਆਂ ਕੁਝ ਚੋਣਾਂ ਤੋਂ ਇਕੋ ਪਾਰਟੀ ਦੇ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ। ਅਜਿਹੀ ਇਕ ਸੀਟ ਭਾਂਡੇਰ ਹੈ।

 

ਭਾਂਡੇਰ ਵਿਧਾਨ ਸਭਾ ਸੀਟ ਦਤੀਆ ਜ਼ਿਲੇ ਵਿਚ ਹੈ। ਇਸ ਵਿਧਾਨ ਸਭਾ ਸੀਟ ਦਾ ਨੰਬਰ 21 ਹੈ। ਦਤੀਆ ਜ਼ਿਲ੍ਹੇ ਵਿਚ ਤਿੰਨ ਅਸੈਂਬਲੀ ਸੀਟਾਂ ਹਨ, ਪਰ ਹਰੇਕ ਦੀ ਨਜ਼ਰ ਭਾਂਡੇਰ ਸੀਟ ਉੱਤੇ ਹੈ।

 

ਭਾਂਡੇਰ ਹਲਕੇ ਤੋਂ ਭਾਜਪਾ ਉਮੀਦਵਾਰ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਜਿੱਤੇ ਹਨ। ਸਾਲ 2013 ਵਿੱਚ ਘਨਸ਼ਿਆਮ ਪਿਰੋਨੀਆ ਨੇ ਅਸੈਂਬਲੀ ਚੋਣਾਂ ਜਿੱਤੀਆਂ. 2008 ਵਿੱਚ ਭਾਜਪਾ ਉਮੀਦਵਾਰ ਆਸ਼ਾ ਰਾਮ ਜਿੱਤੀ ਸੀ।  ਸਾਲ 2003 ਵਿੱਚ ਵੀ ਭਾਂਡੇਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਨੂੰ ਜਿੱਤ ਮਿਲੀ ਸੀ।

 

ਹੁਣ ਤੱਕ ਹੋਇਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਇਹ ਸੀਟ ਚਾਰ ਵਾਰ ਜਿੱਤੀ ਹੈ। ਪਿਛਲੀ ਵਾਰ 1993 ਦੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਦੀ ਜਿੱਤ ਹੋਈ ਸੀ। ਉਸ ਸਮੇਂ, ਕੇਸਰੀ ਚੌਧਰੀ ਨੇ ਭਾਂਡੇਰ ਸੀਟ ਕਾਂਗਰਸ ਲਈ ਜਿੱਤੀ।

 

ਪੰਜ ਰਾਜਾਂ ਦਾ ਨਤੀਜਾ 11 ਦਸੰਬਰ ਨੂੰ ਆਵੇਗਾ

 

ਪੰਜ ਰਾਜਾਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਤੇ ਮਿਜ਼ੋਰਮ ਵਿੱਚ ਚੋਣਾਂ ਹੋ ਰਹੀਆਂ ਹਨ। ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਭਾਜਪਾ ਦੀ ਸਰਕਾਰ ਹੈ। ਕਾਂਗਰਸ ਦੀ ਸਰਕਾਰ ਸਿਰਫ ਮਿਜ਼ੋਰਮ ਵਿੱਚ ਹੈ।ਇਨ੍ਹਾਂ ਪੰਜਾਂ ਸੂਬਿਆਂ ਦੇ ਨਤੀਜੇ 11 ਦਸੰਬਰ ਨੂੰ ਐਲਾਨ ਕੀਤੇ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:history of bhander assembly seat of datia district mp election latest updates