ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ: ਇਸ ਸੀਟ ਤੋਂ ਪਤੀ-ਪਤਨੀ ਉਤਰੇ ਚੋਣ ਮੈਦਾਨ 'ਚ, ਖ਼ਾਸ ਹੈ ਵਜ੍ਹਾ

ਰਾਜਸਥਾਨ: ਇਸ ਸੀਟ ਤੋਂ ਪਤੀ-ਪਤਨੀ ਉਤਰੇ ਚੋਣ ਮੈਦਾਨ 'ਚ, ਖ਼ਾਸ ਹੈ ਵਜ੍ਹਾ

ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ, ਸੱਤਾਧਾਰੀ ਭਾਜਪਾ ਤੇ ਵਿਰੋਧੀ ਕਾਂਗਰਸ ਦੋਵਾਂ ਨੂੰ ਬਾਗ਼ੀਆਂ ਤੋਂ ਚੁਣੌਤੀ ਮਿਲ ਰਹੀ ਹੈ। ਕਾਂਗਰਸ ਦੇ ਚਾਰ ਸਾਬਕਾ ਮੰਤਰੀ ਤੇ ਛੇ ਸਾਬਕਾ ਵਿਧਾਇਕਾਂ ਸਮੇਤ ਘੱਟੋ-ਘੱਟ 50 ਬਾਗੀ ਆਗੂ  7 ਦਸੰਬਰ ਦੀਆਂ ਚੋਣਾਂ ਵਿੱਚ ਪਾਰਟੀ ਦੀ ਸੰਭਾਵਨਾ ਨੂੰ ਖਤਮ ਕਰ ਸਕਦੇ ਹਨ। ਬੀਜੇਪੀ ਦੇ ਘੱਟੋ-ਘੱਟ 20 ਬਾਗੀ ਉਮੀਦਵਾਰਾਂ ਦੇ ਨਾਮਜ਼ਦਗੀ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਮਨਾਉਣ ਦਾ ਕੰਮ ਤੇਜ਼ ਹੋਇਆ ਹੈ। ਦੂਜੇ ਪਾਸੇ, ਰਾਜਸਥਾਨ ਦੀ ਬੀਕਾਨੇਰ ਈਸਟ ਵਿਧਾਨ ਸਭਾ ਸੀਟ ਉੱਤੇ ਬਹੁਤ ਹੀ ਦਿਲਚਸਪ ਮੁਕਾਬਲਾ ਹੋਣ ਵਾਲਾ ਹੈ। ਇਹ ਲੜਾਈ ਕਾਂਗਰਸ ਤੇ ਭਾਜਪਾ ਵਿਚਾਲੇ ਨਹੀਂ ਹੈ, ਸਗੋਂ ਪਤੀ ਤੇ ਪਤਨੀ ਦੇ ਵਿਚਾਲੇ ਹੈ, ਦੋਵੇਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਉਤਰੇ ਹਨ।

 

ਸਵਰੂਪ ਚੰਦ ਤੇ ਉਸਦੀ ਪਤਨੀ ਮੰਜੂਲਤਾ ਨੇ ਰਾਜਸਥਾਨ ਦੀ ਬੀਕਾਨੇਰ ਪੂਰਬ ਤੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਚੋਣ ਮੈਦਾਨ ਵਿੱਚ ਪਤੀ ਅਤੇ ਪਤਨੀ ਆਜ਼ਾਦ ਉਮੀਦਵਾਰ ਹਨ। ਇਕ-ਦੂਜੇ ਦੇ ਖਿਲਾਫ਼ ਹੋਣ ਤੋਂ ਬਾਅਦ ਵੀ ਉਹ ਇੱਕ ਦੂਜੇ ਦੀ ਬਹੁਤ ਮਦਦ ਕਰਦੇ ਹਨ। ਸਵਰੂਪ ਚੰਦ ਦਾ ਕਹਿਣਾ ਹੈ ਕਿ ਜੇ ਉਸਦੀ ਪਤਨੀ ਚੋਣ ਜਿੱਤ ਲੈਂਦੀ ਹੈ, ਤਾਂ ਉਹ ਉਸ ਦੀ ਮਦਦ ਕਰਣਗੇ ਅਤੇ ਜੇ ਮੈਂ ਚੋਣਾਂ ਜਿੱਤਾਗਾ ਤਾਂ ਉਹ ਮੇਰੀ ਮਦਦ ਕਰੇਗੀ।

 

ਸਵਰੂਪ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਚੋਣ ਕਿਉਂ ਲੜ ਰਹੀ ਹੈ।  ਸਾਲ 2013 ਦੀਆਂ ਚੋਣਾਂ ਵਿੱਚ ਉਹ ਆਜ਼ਾਦ ਲੜੇ ਸੀ. ਇਸ ਸਮੇਂ ਦੌਰਾਨ ਮੈਂ ਪ੍ਰਚਾਰ ਲਈ ਜਾਂਦਾ ਸੀ ਤੇ ਉਹ ਘਰ ਵਿੱਚ ਇਕੱਲੀ ਰਹਿ ਜਾਂਦੀ ਸੀ। ਇਸ ਲਈ ਹੁਣ ਇਸ ਵਾਰ ਉਸਨੇ  ਵੀ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਤੇ ਨਾਮਜ਼ਦਗੀ ਦਾਇਰ ਕੀਤੀ ਹੈ।

 

ਮੰਜੂਲਤਾ ਦਾ ਕਹਿਣਾ ਹੈ ਕਿ ਮੈਂ ਘਰ ਵਿਚ ਇਕੱਲੀ ਰਹਿੰਦੀ ਸੀ ਤੇ ਮੇਰੀ ਸਿਹਤ ਠੀਕ ਨਹੀਂ ਸੀ। ਇਸੇ ਕਰਕੇ ਮੈਂ ਫ਼ੈਸਲਾ ਕੀਤਾ ਕਿ ਮੈਂ ਵੀ ਚੋਣਾਂ ਲੜਾਂਗੀ ਤੇ ਅਸੀਂ ਦੋਵੇਂ ਇਕੱਠੇ ਰਹਿ ਸਕਾਂਗੇ।


ਰਾਜਸਥਾਨ ਵਿਧਾਨ ਸਭਾ ਚੋਣਾਂ


ਨੋਟੀਫਿਕੇਸ਼ਨ: 12 ਨਵੰਬਰ
ਨਾਮਜ਼ਦਗੀ ਦੀ ਆਖਰੀ ਤਾਰੀਖ: ਨਵੰਬਰ 1 9
ਨਾਮਜ਼ਦਗੀ ਦੀ ਜਾਂਚ: 20 ਨਵੰਬਰ
ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਾਰੀਖ: 22 ਨਵੰਬਰ
ਵੋਟਿੰਗ: 7 ਦਸੰਬਰ
ਨਤੀਜੇ: 11 ਦਸੰਬਰ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:husband and wife filed nominations as independent candidates from Bikaner East in Rajasthan assembly polls