ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਜੇਪੀ ਸਰਕਾਰ 4 ½ ਸਾਲ ਦਾ ਹਿਸਾਬ ਨਹੀਂ ਦੇਵੇਗੀ- ਅਮਿਤ ਸ਼ਾਹ

ਅਮਿਤ ਸ਼ਾਹ

ਆਗਾਮੀ ਵਿਧਾਨ ਸਭਾ ਚੋਣਾਂ ਤੇ 2019 ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਤੇਲੰਗਾਨਾ ਵਿਚ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰ ਰਹੇ ਹਨ. ਅਮਿਤ ਸ਼ਾਹ ਨੇ BJYM ਦੇ 2019 ਯੁਵਾ ਮਹਾਂ ਸੈਸ਼ਨ ਵਿੱਚ ਲੋਕਾਂ ਨੂੰ ਸੰਬੋਧਨ ਦੌਰਾਨ ਕਾਂਗਰਸ 'ਤੇ ਚੁਟਕੀ ਲਈ. ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀਆਂ ਚਾਰ ਪੀੜ੍ਹੀਆਂ ਨੇ ਦੇਸ਼ 'ਤੇ ਰਾਜ ਕੀਤਾ ਅਤੇ ਗਰੀਬਾਂ ਲਈ ਕੁਝ ਨਹੀਂ ਕੀਤਾ. ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਂ ਸਾਢੇ ਚਾਰ ਸਾਲ ਦਾ ਹਿਸਾਬ ਨਹੀਂ ਦੇਣਾ ਚਾਹੁੰਦੇ ਕਿਉਂਕਿ ਤੁਹਾਡੇ ਕੋਲ ਹਿਸਾਬ ਦੀ ਮੰਗ ਕਰਨ ਦਾ ਅਧਿਕਾਰ ਨਹੀਂ ਹੈ.

 

ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਲੋਕਾਂ ਦੀ ਭੀੜ ਨੂੰ ਦੇਖ ਕੇ ਮੈਂ ਕਹਿ ਸਕਦਾ ਹਾਂ ਕਿ 2019 ਦੇ ਮਈ ਮਹੀਨੇ ਵਿੱਚ ਫਿਰ ਤੋਂ ਨਰਿੰਦਰ ਮੋਦੀ ਪ੍ਰਦਾਨ ਮੰਤਰੀ ਬਣਨ ਵਾਲੇ ਹਨ. ਹੈਦਰਾਬਾਦ ਉਹ ਥਾਂ ਹੈ ਜਿੱਥੇ ਸਰਦਾਰ ਪਟੇਨ ਨੇ ਹੁੰਕਾਰ ਭਰੀ ਸੀ ਤੇ ਨਵਾਬ ਨੂੰ ਗੱਦੀ ਛੱਡ ਕੇ ਭੱਜਣਾ ਪਿਆ ਸੀ.

 

 

ਸ਼ਾਹ ਨੇ ਮਹਾਂ-ਗੱਠਜੋੜ ਉੱਤੇ ਹਮਲਾ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਤਾਂ ਬੀਜੇਪੀ ਵਿਕਾਸ ਕਰਨ ਵਿੱਚ ਲੱਗੀ ਹੋਈ ਹੈ ਤੇ ਦੂਜੇ ਪਾਸੇ ਮਹਾਂ-ਗੱਠਜੋੜ ਬਣਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ, ਜਿਸਦਾ ਨੇਤਾ ਕੌਣ ਹੋਵੇਗਾ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ. 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hyderabad Amit Shah Counterattack Rahul Gandhi says will not give four and a half years BJP work report