ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਸਾਹਮਣੇ ਆਪਸ 'ਚ ਭਿੜੇ ਕਾਂਗਰਸ ਦੇ 2 ਵੱਡੇ ਆਗੂ

ਰਾਹੁਲ ਗਾਂਧੀ ਸਾਹਮਣੇ ਆਪਸ 'ਚ ਭਿੜੇ ਕਾਂਗਰਸ ਦੇ 2 ਵੱਡੇ ਆਗੂ

ਮੱਧ ਪ੍ਰਦੇਸ਼ ਵਿਧਾਨ ਸਭਾ ਲਈ ਟਿਕਟਾਂ ਦੀ ਵੰਡ ਕਾਂਗਰਸ ਦੀ ਸਮੱਸਿਆ ਬਣ ਗਈ ਹੈ। ਸੂਬੇ ਦੇ ਵੱਡੇ ਸਾਬਕਾ ਨੇਤਾ ਆਪਣੇ-ਆਪਣੇ ਨੇਤਾਵਾਂ ਲਈ ਜ਼ੋਰਦਾਰ ਲਾਬਿੰਗ ਕਰਨ  ਵਿੱਚ ਰੁੱਝੇ ਹੋਏ ਹਨ। ਇਸ ਦੌਰਾਨ ਪਾਰਟੀ ਨੇ ਸੀਨੀਅਰ ਮੈਂਬਰ ਨਿਯੁਕਤ ਕੀਤੇ ਹਨ ਤਾਂ ਜੋ ਸੂਬਾ ਆਗੂਆਂ ਵਿਚਾਲੇ ਟਿਕਟ ਵੰਡ 'ਤੇ ਮਤਭੇਦ ਦੂਰ ਕੀਤੇ ਜਾ ਸਕਣ।


ਨਿਊਜ਼ ਏਜੰਸੀ ਭਾਸ਼ਾ ਦੇ ਨੇ ਖਬਰ ਜਾਰੀ ਕੀਤੀ ਹੈ ਕਿ ਬੁੱਧਵਾਰ ਦੇਰ ਰਾਤ ਹੋਈ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਦੌਰਾਨ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਸਾਹਮਣੇ ਜੋਤੀਰਾਦਿਤਿਆ ਸਿੰਧੀਆ ਤੇ ਦਿਗਵਿਜੈ ਸਿੰਘ ਦੇ ਵਿਚਾਲੇ ਵੱਡੀ ਬਹਿਸ ਹੋਈ। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਵਾਸਤੇ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਅੱਧੀ ਰਾਤ ਤੱਕ ਚੱਲੀ। ਹਾਲਾਂਕਿ, ਇਸ ਮੀਟਿੰਗ ਵਿੱਚ ਗੱਲਬਾਤ ਅਧੂਰੀ ਰਹਿ ਗਈ। ਸੂਤਰਾਂ ਨੇ ਕਿਹਾ ਕਿ ਆਪਣੇ ਉਮੀਦਵਾਰਾਂ ਦੀ ਵਕਾਲਤ ਕਰਦਿਆਂ ਸਿੰਧੀਆ ਤੇ ਸਿੰਘ ਵਿਚਾਲੇ ਗਰਮ ਬਹਿਸ ਸ਼ੁਰੂ ਹੋਈ।

 

ਇਸ ਤੋਂ ਬਾਅਦ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੇ ਸੀਨੀਅਰ ਆਗੂਆਂ ਅਹਿਮਦ ਪਟੇਲ, ਐਮ. ਵੀਰੱਪਾ ਮੋਇਲੀ ਤੇ ਅਸ਼ੋਕ ਗਹਿਲੋਤ ਨੂੰ ਕਿਹਾ ਕਿ ਉਹ ਇਨ੍ਹਾਂ ਆਗੂਆਂ ਨਾਲ ਬੈਠ ਕੇ ਮਤਭੇਦਾਂ ਨੂੰ ਸੁਲਝਾਉਣ। ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀ ਚੋਣ ਲਈ ਕੇਂਦਰੀ ਚੋਣ ਕਮੇਟੀ ਦੀ ਤੀਜੀ ਮੀਟਿੰਗ ਅੱਜ ਹੋ ਰਹੀ ਹੈ।

 

ਰਾਜ ਵਿਚ 28 ਨਵੰਬਰ ਨੂੰ ਚੋਣਾਂ ਹੋਣੀਆਂ ਹਨ ਤੇ ਪਾਰਟੀ ਨੇ ਅਜੇ ਤੱਕ ਕਿਸੇ ਵੀ ਉਮੀਦਵਾਰ ਦਾ ਨਾਮ ਨਹੀਂ ਐਲਾਨਿਆ ਹੈ। ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਵਿੱਚ ਚੋਣ ਨੋਟੀਫਿਕੇਸ਼ਨ ਜਾਰੀ ਹੋਣ ਨਾਲ, ਨਾਮਜ਼ਦਗੀ ਦਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੇ ਪਾਰਟੀ ਆਗੂਆਂ' ਚ ਕਿਸੇ ਤਰ੍ਹਾਂ ਦੇ ਮਤਭੇਦ ਦਾ ਖੰਡਨ ਕੀਤਾ ਤੇ ਦਾਅਵਾ ਕੀਤਾ ਕਿ ਸੂਬੇ 'ਚ ਕਾਂਗਰਸ ਲੀਡਰਸ਼ਿਪ ਇਕਜੁੱਟ ਹੈ। ਉਨ੍ਹਾਂ ਨੇ ਕਿਹਾ, "ਆਗੂਆਂ ਦੇ ਵਿਚਾਲੇ ਕੋਈ ਲੜਾਈ ਨਹੀਂ ਹੈ। ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਸਾਰੇ ਨੇਤਾ ਇਕਜੁੱਟ ਹਨ। ਗਹਿਲੋਤ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਜਲਦੀ ਹੀ ਪੂਰੀ ਹੋ ਜਾਵੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:infront of rahul gandhi jyotiraditya scindia and digvijay singh clash for Ticket distribution