ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਤਾ ਕਾਂਗਰਸ ਪ੍ਰਧਾਨ ਅਜੀਤ ਜੋਗੀ ਲੜਣਗੇ ਮਰਵਾਹੀ ਸੀਟ ਤੋਂ ਚੋਣ

ਜਨਤਾ ਕਾਂਗਰਸ ਪ੍ਰਧਾਨ ਅਜੀਤ ਜੋਗੀ

ਛੱਤੀਸਗੜ੍ਹ 'ਚ ਜਨਤਾ ਕਾਂਗਰਸ ਤੇ ਬਸਪਾ ਗੱਠਜੋੜ ਦੇ ਮੁੱਖ ਮੰਤਰੀ ਉਮੀਦਵਾਰ ਅਜੀਤ ਜੋਗੀ ਆਪਣੀ ਰਵਾਇਤੀ ਸੀਟ ਮਾਰਵਾਹੀ ਤੋਂ ਚੋਣ ਲੜਨਗੇ। ਪਾਰਟੀ ਦੇ ਜਨਰਲ ਸਕੱਤਰ ਅਬਦੁਲ ਹਾਮਿਦ ਹਯਾਤ ਨੇ ਤਿੰਨ ਸੀਟਾਂ 'ਤੇ ਉਮੀਦਵਾਰਾਂ ਦੇ ਤੌਰ 'ਤੇ ਜੋਗੀ ਨੂੰ ਮਾਰਵਾਹੀ ਸੀਟ, ਰਾਇਪੁਰ ਉੱਤਰੀ ਸੀਟ ਤੋਂ ਅਮਰ ਗਿਡਵਾਨੀ ਤੇ ਮਨੇਂਦਰਗੜ੍ਹ ਹਲਕੇ ਤੋਂ ਲਖਨ ਸ਼੍ਰੀਵਾਸਤਵ ਦੇ ਨਾਮਾਂ ਦਾ ਐਲਾਨ ਕੀਤਾ ਹੈ।

 

ਜੋਗੀ ਨੇ ਪਹਿਲਾਂ ਰਾਜਨੰਦਗਾਓਂ ਸੀਟ ਤੋਂ ਮੁੱਖ ਮੰਤਰੀ ਰਮਨ ਸਿੰਘ ਦੇ ਖਿਲਾਫ ਚੋਣ ਲੜਨ ਦਾ ਫ਼ੈਸਲਾ ਕੀਤਾ ਸੀ। ਬਾਅਦ 'ਚ, ਜਦੋਂ ਬਸਪਾ ਨਾਲ ਗੱਠਜੋੜ ਹੋਇਆ ਤਾਂ ਉਨ੍ਹਾਂ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਤਾਂ ਜੋ ਉਹ ਗੱਠਜੋੜ ਲਈ ਪੂਰੇ ਰਾਜ ਵਿੱਚ ਪ੍ਰਚਾਰ ਕਰਨ ਤੇ ਕਿਸੇ ਇੱਕ ਸੀਟ ਤੱਕ ਸੀਮਿਤ ਨਾ ਰਹਿਣ। ਇਸ ਤੋਂ ਬਾਅਦ ਇਹ ਕਿਹਾ ਗਿਆ ਕਿ ਮਰਵਾਹੀ ਦੇ ਵੋਟਰਾਂ ਨੇ ਯੋਗੀ ਨੂੰ ਸਿਰਫ਼ ਨਾਮਜ਼ਦਗੀ ਪੱਤਰ ਭਰਨ ਦੀ ਬੇਨਤੀ ਕੀਤੀ ਹੈ ਤੇ ਲੋਕ ਪ੍ਰਚਾਰ ਦੀ ਕਮਾਨ ਖ਼ੁਦ ਸੰਭਾਲ ਲੈਣਗੇ।

 

ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਨਾਲ ਸਾਫ਼ ਹੋ ਗਿਆ ਕਿ ਯੋਗੀ ਚੋਣ ਲੜਨਗੇ. ਮਰਵਾਹੀ, ਜੋਗੀ ਦੀ ਰਵਾਇਤੀ ਸੀਟ ਹੈ. ਉਹ ਇਸ ਸੀਟ ਤੋਂ ਤਿੰਨ ਵਾਰ ਐਮ.ਐਲ.ਏ ਰਹਿ ਚੁੱਕੇ ਹਨ।  ਇਸ ਸੀਟ ਨੂੰ ਜੋਗੀ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ। ਜੋਗੀ ਦੇ ਪੁੱਤ ਅਮਿਤ ਜੋਗੀ ਦਾ ਨਾਮ ਮਨੇਂਦਰਗੜ੍ਹ ਸੀਟ ਲਈ ਅੱਗੇ ਆ ਰਿਹਾ ਸੀ, ਪਰ ਉਨ੍ਹਾਂ ਨੂੰ ਉਮੀਦਵਾਰ ਨਹੀਂ ਬਣਾਇਆ ਗਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Janta Congress President Ajit Jogi will fight elections from this seat