ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੱਪਾਂ ਸੁਣਨ ਲਈ ਭਾਜਪਾ ਅਤੇ ਸੱਚ ਸੁਣਨ ਲਈ ਮੇਰਾ ਭਾਸ਼ਣ ਸੁਣੋ: ਰਾਹੁਲ ਗਾਂਧੀ

ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਚ ਕਾਂਗਰਸ ਲਈ ਪ੍ਰਚਾਰ ਦੌਰਾਨ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਤੇ ਕਈ ਵਾਰ ਕੀਤੇ। ਰਾਹੁਲ ਗਾਂਧੀ ਨੇ ਕਿਹਾ ਕਿ ਖੋਖਲੇ ਸ਼ਬਦ ਅਤੇ ਵਾਅਦੇ ਸੁਣਨ ਲਈ ਭਾਜਪਾ ਦੇ ਨੇਤਾਵਾਂ ਦੇ ਭਾਸ਼ਣ ਸੁਣ ਲਓ ਤੇ ਜੇਕਰ ਸੱਚ ਸੁਣਨਾ ਹੈ ਤਾਂ ਮੇਰਾ ਭਾਸ਼ਣ ਸੁਣੋ। ਰਾਹੁਲ ਨੇ ਕਿਹਾ ਕਿ ਰੋਜ਼ਾਨਾ ਹਰੇਕ ਪੱਧਰ ਤੇ ਉਪਰ ਤੋਂ ਲੈ ਕੇ ਹੇਠਾਂ ਤੱਕ ਤੁਹਾਡਾ ਪੈਸਾ ਚੋਰੀ ਕੀਤਾ ਜਾਂਦਾ ਹੈ।

 

ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਭਾਜਪਾ ਆਗੂ ਸਰਜੀਕਲ ਸਟ੍ਰਾਈਕ ਦੀ ਗੱਲ ਕਰਦੇ ਹਨ ਪਰ ਉਹ ਇਹ ਨਹੀਂ ਜਾਣਦੇ ਕਿ ਉਸ ਦੌਰਾਨ ਵਰਤੇ ਗਏ ਹੈਲੀਕਾਪਟਰ ਐਚਏਐਲ ਚ ਬਣਾਏ ਗਏ ਸਨ। ਫਿਰ ਰਾਫੇਲ ਸੌਦੇ ਨੂੰ ਐਚਏਐਲ ਤੋਂ ਕਿਉਂ ਖੋਹਿਆ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਹਰੇਕ ਭਾਸ਼ਣ ਚ ਭਾਜਪਾ ਦੇ ਨੇਤਾ ਭ੍ਰਿਸ਼ਟਾਚਾਰ, ਕਿਸਾਨ, ਰੋਜ਼ਗਾਰ ਦੀ ਗੱਲ ਕਰਦੇ ਸਨ। ਹੁਣ ਨਾ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹਨ ਤੇ ਨਾ ਕਿਸਾਨ ਦੀ ਗੱਲ ਕਰਦੇ ਹਨ ਤੇ ਨਾ ਹੀ ਰੋਜ਼ਗਾਰ ਦੀ ਗੱਲ ਕਰਦੇ ਹਨ।

 

 

 

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਿਸਾਨ ਸਬਜ਼ੀ, ਫਲ, ਅਨਾਜ ਵੇਚਣ ਮੰਡੀ ਜਾਂਦਾ ਹੈ। ਕਿਸਾਨ ਨੂੰ ਉੱਥੇ ਐਮਐਸਪੀ, ਸਹੀ ਮੁੱਲ ਨਹੀਂ ਮਿਲਦਾ। ਕਾਂਗਰਸ ਪਾਰਟੀ ਹਰੇਕ ਬਲਾਕ ਚ ਖੇਤ ਕੋਲ ਫੂਡ ਪ੍ਰੋਸੈਸਿੰਗ ਪਲਾਂਟ ਲਗਵਾ ਦੇਵੇਗੀ। ਪੂਰੇ ਮੱਧ ਪ੍ਰਦੇਸ਼ ਚ ਫੂਡ ਪ੍ਰੋਸੈਸਿੰਗ ਫੈਕਟਰੀ ਦਾ ਜਾਲ ਵਿਛਿਆ ਦੇਵਾਂਗੇ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੀ ਸੱਚਾਈ ਵਿਆਪਮ ਹੈ, 50 ਲੋਕ ਮਾਰੇ ਗਏ ਅਤੇ ਕੋਈ ਕਾਰਵਾਈ ਨਹੀਂ, ਕੋਈ ਜੇਲ੍ਹ ਨਹੀਂ ਜਾਂਦਾ।

 

ਰਾਹੁਲ ਗਾਂਧੀ ਨੇ ਕਿਹਾ ਕਿ ਹਰੇਕ ਸੂਬੇ ਚ ਦੋ ਹੀ ਮੁੱਦੇ ਹਨ, ਪਹਿਲਾਂ ਨੌਜਵਾਨਾਂ ਚ ਬੇਰੋਜ਼ਗਾਰੀ ਅਤੇ ਦੂਜਾ ਕਿਸਾਨਾਂ ਦੀ ਹਾਲਤ। ਭਾਜਪਾ ਦੀ ਸਰਕਾਰ ਬਣਨ ਤੋਂ ਪਹਿਲਾਂ ਹਰੇਕ ਨੇਤਾ ਮੀਟਿੰਗ ਚ ਕਹਿੰਦਾ ਸੀ ਕਿ 2 ਕਰੋੜ ਨੌਕਰੀਆਂ ਦੇਵਾਂਗੇ ਅਤੇ ਕਿਸਾਨਾਂ ਨੂੰ ਸਹੀ ਮੁੱਲ ਦਵਾਵਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Listen to the talk and listen to my speech to hear the gossip: Rahul Gandhi