ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼- 250 ਤੋਂ ਵੱਧ EVM ਖ਼ਰਾਬ, ਵੋਟਰ ਬਿਨਾਂ ਵੋਟ ਪਾਏ ਮੁੜੇ ਘਰ

ਮੱਧ ਪ੍ਰਦੇਸ਼- 250 ਤੋਂ ਵੱਧ EVM ਖ਼ਰਾਬ, ਵੋਟਰ ਬਿਨਾਂ ਵੋਟ ਪਾਏ ਮੁੜੇ ਘਰ

1999 'ਚ ਗੋਆ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ਪਹਿਲੀ ਵਾਰ ਭਾਰਤੀ ਚੋਣ ਕਮਿਸ਼ਨ ਨੇ ਤੈਨਾਤ ਕੀਤੀਆਂ ਸਨ। ਦੋ ਦਹਾਕੇ ਬਾਅਦ ਵੀ ਹਾਲੇ ਤੱਕ  ਨੁਕਸਦਾਰ ਜਾ ਖਰਾਬ ਈਵੀਐਮ ਦੀਆਂ ਖ਼ਬਰਾਂ ਸਾਹਮਣੇ ਆਉਂਦੀਆ ਰਹੀਆਂ ਹਨ. ਜਿਸ ਨਾਲ ਅਹਿਮ ਵੋਟਿੰਗ ਸਮੇਂ ਦਾ ਨੁਕਸਾਨ ਹੁੰਦਾ ਹੈ।

 

ਬੁੱਧਵਾਰ ਨੂੰ ਜਦੋਂ ਮੱਧ ਪ੍ਰਦੇਸ਼ ਦੇ ਵੋਟਰ ਪੋਲਿੰਗ ਬੂਥਾਂ 'ਤੇ ਵੋਟ ਪਾਉਣ ਪਹੁੰਚੇ ਤਾਂ ਜ਼ਰੂਰ ਪਰ ਉਨ੍ਹਾਂ ਨੂੰ ਖ਼ਰਾਬ ਵੋਟਿੰਗ ਮਸ਼ੀਨਾਂ ਕਰਕੇ ਬਿਨ੍ਹਾਂ ਵੋਟ ਪਾਏ ਹੀ ਵਾਪਸ ਆਉਣਾ ਪਿਆ।ਵੱਖ-ਵੱਖ ਪੋਲਿੰਗ ਬੂਥਾਂ ਉੱਤੇ ਉਡੀਕ 'ਚ ਖੜ੍ਹੇ ਵੋਟਰ ਵੋਟਿੰਗ ਮਸ਼ੀਨਾਂ ਅਤੇ VVPAT ਮਸ਼ੀਨਾਂ ਦੇ ਖਰਾਬ ਹੋਣ ਕਰਕੇ ਵਾਪਸ ਘਰ ਪਰਤ ਗਏ। ਮੁੱਖ ਚੋਣ ਅਧਿਕਾਰੀ ਮੱਧ ਪ੍ਰਦੇਸ਼ ਵੀ ਐਲ ਕਾਂਤਾ ਰਾਓ, ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਖ਼ਰਾਬ ਹੋਣ ਦੇ ਪਹਿਲੇ ਸ਼ਿਕਾਰ ਬਣੇ। ਉਨ੍ਹਾਂ ਨੂੰ ਭੋਪਾਲ ਵਿੱਚ ਇੱਕ ਪੋਲਿੰਗ ਬੂਥ 'ਤੇ ਵੋਟ ਪਾਉਣ ਲਈ ਅੱਧੇ ਘੰਟੇ ਤੱਕ ਲਾਈਨ ਵਿੱਚ ਇੰਤਜ਼ਾਰ ਕਰਨਾ ਪਿਆ।

 

12 ਵਜੇ ਦੇ ਬਾਅਦ ਮੱਧ ਪ੍ਰਦੇਸ਼ ਦੇ ਚੋਣ ਕਮਿਸ਼ਨ ਅਧਿਕਾਰੀਆਂ ਨੇ ਕਿਹਾ ਕਿ ਘੱਟੋ-ਘੱਟ 250 ਈਵੀਐਮ ਨੁਕਸਦਾਰ ਹਨ। ਰਿਪੋਰਟਾਂ ਵਿੱਚ ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਕੁਝ ਸਥਾਨਾਂ 'ਤੇ, ਬਦਲੀ ਮਸ਼ੀਨ ਵੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ।

 

ਕਈ ਲੋਕਾਂ ਨੇ ਸੋਸਲ ਮੀਡੀਆ ਉੱਤੇ ਵੀਡੀਓ ਸਾਂਝੇ ਕਰਕੇ ਜਾਣਕਾਰੀ ਦਿੱਤੀ ਕਿ ਉਹ 2 ਘੰਟਿਆਂ ਤੋਂ ਲਾਈਨ ਵਿੱਚ ਲੱਗੇ ਹੋਏ ਹਨ, ਪਰ ਅਜੇ ਤੱਕ ਮਸ਼ੀਨ ਠੀਕ ਨਹੀਂ ਕੀਤੀ ਜਾ ਸਕੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MADHYA pardesh polling both polls 2018 news defective evms cause trouble