ਅਗਲੀ ਕਹਾਣੀ

ਮੱਧ ਪ੍ਰਦੇਸ਼ ਚੋਣਾਂ: ਭਾਜਪਾ ਉਮੀਦਵਾਰ ਦੇਵੀ ਸਿੰਘ ਪਟੇਲ ਦੀ ਮੌਤ

ਮੱਧ ਪ੍ਰਦੇਸ਼ ਦੇ ਰਾਜਪੁਰ ਵਿਧਾਨਸਭਾ ਸੀਟ ਦੇ ਭਾਜਪਾ ਉਮੀਦਵਾਰ ਦੇਵੀ ਸਿੰਘ ਪਟੇਲ ਦੀ ਮੌਤ ਹੋ ਗਈ ਹੈ। ਰਿਪੋਰਟ ਮੁਤਾਬਕ ਸੋਮਵਾਰ ਸਵੇਰੇ ਦੇ ਸਮੇਂ ਜਦੋਂ ਦੇਵੀ ਸਿੰਘ ਸੌਂ ਰਹੇ ਸੀ ਤਾਂ ਅਚਾਨਕ ਉਨ੍ਹਾਂ ਦੀ ਛਾਤੀ 'ਚ ਤੇਜ਼ ਦਰਦ ਹੋਣ ਕਰਕੇ ਦਿਲ ਦਾ ਦੌਰਾ ਪੈ ਗਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਖਬਰ ਮਗਰੋਂ ਪੂਰੇ ਜ਼ਿਲ੍ਹੇ 'ਚ ਸੋਗ ਦੀ ਲਹਿਰ ਦੌੜ ਗਈ।

 

 


ਦੱਸਣਯੋਗ ਹੈ ਕਿ ਲੰਘੇ ਕੁਝ ਦਿਨ ਪਹਿਲਾਂ ਭਾਜਪਾ ਨੇ 176 ਉਮੀਦਵਾਰਾਂ ਦੀ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਸੀ। ਇਸ ਲਿਸਟ 'ਚ ਦੇਵੀ ਸਿੰਘ ਪਟੇਲ ਨੂੰ ਰਾਜਪੁਰ ਵਿਧਾਨਸਭਾ ਸੀਟ ਤੋਂ ਉਮੀਦਵਾਰ ਵਜੋਂ ਐਲਾਨਿਆ ਗਿਆ ਸੀ। ਇਸ ਤੋਂ ਇਲਾਵਾ ਪਹਿਲਾ ਵੀ ਦੇਵੀ ਸਿੰਘ ਪਟੇਲ ਰਾਜਪੁਰ ਤੋਂ 4 ਵਾਰ ਵਿਧਾਇਕ ਵੀ ਰਹੇ ਚੁੱਕੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Madhya Pradesh polls BJP candidate Devi Singh Patels death