ਮੱਧ ਪ੍ਰਦੇਸ਼ ਚ ਖਾਚਰੌਦ ਸੀਟ ਤੋਂ ਭਾਜਪਾ ਉਮੀਦਵਾਰ ਦਿਲੀਪ ਸਿੰਘ ਸ਼ੇਖਾਵਤ ਨੂੰ ਲੋਕਾਂ ਨਾਲ ਮੁਲਾਕਾਤ ਦੌਰਾਨ ਜੁੱਤੀਆਂ ਦਾ ਹਾਰ ਪਾਉਣ ਦੀ ਘਟਨਾ ਦਾ ਵੀਡਿਓ ਸਾਹਮਣੇ ਆਇਆ ਹੈ ਜੋ ਕਾਫੀ ਵਾਇਰਲ ਹੋ ਗਿਆ ਹੈ। ਘਟਨਾ ਖੇੜਾਵਦਾ ਪਿੰਡ ਦੀ ਹੈ।
ਜਾਣਕਾਰੀ ਮੁਤਾਬਕ ਨਾਗਦਾ ਖਾਚਰੌਦ ਸੀਟ ਤੇ ਦੁਬਾਰਾ ਭਾਜਪਾ ਵੱਲੋਂ ਚੋਣਾਂ ਲੜ੍ਹ ਰਹੇ ਵਿਧਾਇਕ ਦਿਲੀਪ ਸਿੰਘ ਸ਼ੇਖਾਵਤ ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ ਐਨੇ ਰੁੱਝੇ ਸਨ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਅਚਾਨਕ ਇੱਕ ਨੌਜਵਾਨ ਨੇੜੇ ਆਇਆ ਅਤੇ ਉਨ੍ਹਾਂ ਨੂੰ ਜੁੱਤੀਆਂ ਦਾ ਹਾਰ ਪਾ ਦਿੱਤਾ। ਜਿਵੇਂ ਹੀ ਸੇਖਾਵਤ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਦੇਖਿਆ ਕਿ ਨੌਜਵਾਨ ਨੇ ਜੁੱਤੀਆਂ ਦਾ ਹਾਰ ਪਾ ਦਿੱਤਾ ਹੈ, ਉਨ੍ਹਾਂ ਨੇ ਉਸਦਾ ਕੁੱਟਾਪਾ ਚਾੜ੍ਹ ਦਿੱਤਾ। ਜਿਸ ਤੋਂ ਬਾਅਦ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਤੇ ਹਰੇਕ ਕੋਈ ਉਕਤ ਨੌਜਵਾਨ ਤੇ ਆਪਣਾ ਹੱਥ ਸਾਫ ਕਰਨ ਲੱਗ ਪਿਆ।
ਵੀਡਿਓ ਦੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ
#WATCH: A man greets BJP MLA and candidate Dilip Shekhawat with
— ANI (@ANI) November 20, 2018
a garland of shoes in Madhya Pradesh's Nagada. (19.11.2018) pic.twitter.com/LmYMAaP8Me