ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਮਾਤਾ ਦੀ ਜੈ’ ਦੀ ਥਾਂ ਅੰਬਾਨੀ ਮੇਹੁਲ ਲਲਿਤ ਦੀ ਜੈ ਬੋਲਣ ਮੋਦੀ: ਰਾਹੁਲ ਗਾਂਧੀ

ਰਾਜਸਥਾਨ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਆਖਰੀ ਦੋਰ ਚ ਹੈ। ਇਸ ਦੇ ਨਾਲ ਹੀ ਸਿਆਸੀ ਬਿਆਨਬਾਜ਼ੀ ਵੀ ਤੇਜ਼ ਹੋ ਗਈ ਹੈ। ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਅਲਵਰ ਚ ਇੱਕ ਸਭਾ ਰੈਲੀ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਤੇ ਨਿਸ਼ਾਨਾ ਲਾਇਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪੀਐਮ ਮੋਦੀ ਨੂੰ ਹਰੇਕ ਭਾਸ਼ਣ ਤੋਂ ਪਹਿਲਾਂ ਭਾਰਤ ਮਾਤਾ ਦੀ ਜੈ ਬੋਲਦੇ ਹਨ ਜਦਕਿ ਇਸਦੀ ਬਜਾਏ ਉਨ੍ਹਾਂ ਨੂੰ ਅਨਿਲ ਅੰਬਾਨੀ ਦੀ ਜੈ, ਮੋਹੁਲ ਚੋਕਸੀ ਦੀ ਜੈ, ਨੀਰਵ ਮੋਦੀ ਦੀ ਜੈ, ਲਲਿਤ ਮੋਦੀ ਦੀ ਜੈ ਬੋਲਣਾ ਚਾਹੀਦਾ ਹੈ। ਜੇਕਰ ਤੁਸੀਂ ਭਾਰਤ ਮਾਤਾ ਦੀ ਜੈ ਦੀ ਗੱਲ ਕਰਦੇ ਹੋ ਤਾਂ ਕਿਸਾਨਾਂ ਨੂੰ ਕਿਵੇਂ ਭੁੱਲ ਸਕਦੇ ਹੋ।

 

 

 

ਇਸ ਤੋਂ ਪਹਿਲਾਂ ਪੀਐਮ ਮੋਦੀ ਨੇ ਸੋਮਵਾਰ ਨੂੰ ਜੋਧਪੁਰ ਚ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਿਆ ਸੀ। ਮੋਦੀ ਨੇ ਕਿਹਾ ਸੀ ਕਿ ਜੋ ਲੋਕ ਅੱਜ ਕੱਲ੍ਹ ਹਿੰਦੁਤਵ ਦੀ ਪਤਾਕਾ ਲਏ ਘੁੰਮ ਰਹੇ ਹਨ ਉਹ ਦੱਸਣਗੇ ਕਿ ਗੁਜਰਾਤ ਚ ਸੋਮਨਾਥ ਮੰਦਰ ਦੇ ਰਸਤੇ ਦਾ ਵਿਰੋਧ ਕਿਸਨੇ ਕੀਤਾ ਸੀ।

 

ਰਾਜਸਥਾਨ ਚ 7 ਦਸੰਬਰ ਨੂੰ ਵੋਟਾਂ ਪੈਣੀਆਂ ਹਨ ਅਤੇ 11 ਦਸੰਬਰ ਨੂੰ ਨਤੀਜੇ ਆਉਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi Bharat Mata Jai speak Ambani Mehul Lalit Modi Jai Rahul Gandhi