ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੱਧ ਪ੍ਰਦੇਸ਼ ਐਗਜ਼ਿਟ ਪੋਲ- ਕਾਂਗਰਸ ਤੇ ਭਾਜਪਾ ਵਿਚਾਲੇ ਕਰੜੀ ਟੱਕਰ

ਮੱਧ ਪ੍ਰਦੇਸ਼ ਐਗਜ਼ਿਟ ਪੋਲ- ਕਾਂਗਰਸ ਤੇ ਭਾਜਪਾ ਵਿਚਾਲੇ ਕਰੜੀ ਟੱਕਰ

ਮੱਧ ਪ੍ਰਦੇਸ਼ ਚੋਣ 2018 ਦੇ ਲਈ ਐਗਜ਼ਿਟ ਪੋਲ ਦੀ ਘੋਸ਼ਣਾ ਸ਼ੁਰੂ ਹੋ ਚੁੱਕੀ ਹੈ. ਇਹ ਸਰਵੇਖਣ ਵੱਖ-ਵੱਖ ਟੀਵੀ ਨਿਊਜ਼ ਚੈਨਲਾਂ ਤੇ ਸਰਵੇਖਣ ਏਜੰਸੀਆਂ ਦੁਆਰਾ ਕੀਤੇ ਗਏ ਹਨ. ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 28 ਨਵੰਬਰ ਨੂੰ ਸਾਰੀਆਂ 230 ਸੀਟਾਂ 'ਤੇ ਵੋਟਾਂ ਪਈਆਂ ਸਨ.

 

 ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ 'ਚ ਕੁੱਲ 74.85% ਵੋਟਾਂ ਪਈਆਂ ਸਨ.. ਮੱਧ ਪ੍ਰਦੇਸ਼ 'ਚ ਭਾਜਪਾ ਨੇ ਸਾਰੀਆਂ 230 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ, ਜਦਕਿ ਕਾਂਗਰਸ ਨੇ 229 ਸੀਟਾਂ' ਤੇ ਉਮੀਦਵਾਰ ਖੜ੍ਹੇ ਕੀਤੇ ਹਨ.  ਇੱਕ ਡੈਮੋਕਰੇਟਿਕ ਜਨਤਾ ਦਲ ਨੂੰ ਦਿੱਤੀ ਗਈ ਹੈ. ਮੱਧ ਪ੍ਰਦੇਸ਼ 'ਚ, ਇਸ ਵਾਰ ਟੱਕਰ ਕਾਂਗਰਸ ਤੇ ਭਾਜਪਾ ਦੇ ਵਿਚਾਲੇ ਹੈ ਪਰ ਬਹੁਜਨ ਸਮਾਜ ਪਾਰਟੀ ਅਤੇ ਸਮਾਜਵਾਦੀ ਪਾਰਟੀ ਵੀ ਮੈਦਾਨ 'ਚ ਹੈ.

 

 

 

ਆਜਤੱਕ- ਐਕਸਿਸ ਮਾਈ ਇੰਡੀਆ ਦੇ ਸਰਵੇਖਣ ਮੁਤਾਬਕ ਭਾਜਪਾ ਨੂੰ 102-120, ਕਾਂਗਰਸ ਨੂੰ 104-122, ਹੋਰਾਂ ਨੂੰ 4-11 ਸੀਟਾਂ ਮਿਲ ਰਹੀਆਂ ਹਨ. 

 

ਏਵੀਪੀ ਨਿਊਜ਼-ਸੀਐਸਡੀਐਸ ਦੇ ਮੁਤਾਬਕ ਕਾਂਗਰਸ ਨੂੰ 126, ਭਾਜਪਾ ਨੂੰ 94 ਤੇ ਹੋਰਾਂ ਨੂੰ 10  ਸੀਟਾਂ ਮਿਲ ਰਹੀਆਂ ਹਨ.

 

ਟਾਈਮਸ ਨਾਓ-ਸੀਐਨਐਕਸ ਦੇ ਸਰਵੇਖਣ ਮੁਤਾਬਕ ਭਾਜਪਾ ਨੂੰ 126, ਕਾਂਗਰਸ ਨੂੰ 89 ਤੇ ਹੋਰਾਂ ਨੂੰ 15 ਸੀਟਾਂ.

 

ਰਿਪਬਲਿਕ-ਜਨ ਕੀ ਬਾਤ ਦੇ ਮੁਤਾਬਕ- ਕਾਂਗਰਸ ਨੂੰ 110-126 ਤੇ ਭਾਜਪਾ ਨੂੰ 90-106 , ਹੋਰਾਂ ਨੂੰ 10 ਸੀਟਾਂ.

 

ਨਿਊਜ਼ ਨੇਸ਼ਨ ਦੇ ਪੋਲ ਮੁਤਾਬਕ ਕਾਂਗਰਸ ਨੂੰ 105-109, ਭਾਜਪਾ ਨੂੰ 108-112 ਤੇ ਹੋਰਾਂ ਨੂੰ 11-15 mr'eX.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mp exit poll 2018 live updates madhya pradesh election exit poll results for bjp congress today jyotiraditya shivraj singh chouhan kamalnath