ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ 2018- ਮੱਧ ਪ੍ਰਦੇਸ਼ 'ਚ 74.61 ਤੇ ਮਿਜ਼ੋਰਮ 'ਚ 75 ਫ਼ੀਸਦ ਵੋਟਿੰਗ

ਚੋਣਾਂ 2018- ਮੱਧ ਪ੍ਰਦੇਸ਼ 'ਚ 74.61 ਤੇ ਮਿਜ਼ੋਰਮ 'ਚ 75 ਫ਼ੀਸਦ ਵੋਟਿੰਗ

ਬੁੱਧਵਾਰ ਨੂੰ ਮੱਧ ਪ੍ਰਦੇਸ਼ ਦੀਆਂ 230 ਤੇ ਮਿਜ਼ੋਰਮ ਦੀਆਂ 40 ਸੀਟਾਂ 'ਤੇ ਵੋਟਿੰਗ ਖ਼ਤਮ ਹੋ ਗਈ ਹੈ.

 

ਚੋਣ ਕਮਿਸ਼ਨ ਅਨੁਸਾਰ 6 ਵਜੇ ਤੱਕ ਮੱਧ ਪ੍ਰਦੇਸ਼ ਵਿਚ 74.61 ਫ਼ੀਸਦੀ ਅਤੇ ਮਿਜ਼ੋਰਮ ਵਿਚ 75 ਫ਼ੀਸਦੀ ਵੋਟਾਂ ਪਈਆਂ ਹਨ. ਮਿਜ਼ੋਰਮ ਵਿੱਚ ਸਵੇਰੇ 7 ਵਜੇ ਵੋਟਿੰਗ ਸ਼ੁਰੂ ਕੀਤੀ ਗਈ ਸੀ.

 

ਉਸੇ ਸਮੇਂ ਮੱਧ ਪ੍ਰਦੇਸ਼ ਵਿਚ 230 ਵਿਚੋਂ 227 ਸੀਟਾਂ 'ਤੇ ਵੋਟਿੰਗ 8 ਵਜੇ ਸ਼ੁਰੂ ਹੋਈ ਜਦੋਂ ਕਿ ਬਾਕੀ 3 ਸੀਟਾਂ ਉੱਤੇ 7 ਵਜੇ ਤੋਂ ਵੋਟਾਂ ਪਈਆਂ. ਮੱਧ ਪ੍ਰਦੇਸ਼ ਵਿੱਚ ਤਕਰੀਬਨ 65 ਹਜ਼ਾਰ ਪੋਲਿੰਗ ਸਟੇਸ਼ਨ ਬਣਾਏ ਗਏ ਸਨ. ਸੂਬੇ 'ਚ ਪੰਜ ਕਰੋੜ ਤੋਂ ਵੱਧ ਵੋਟਰ ਸਨ. ਇਨ੍ਹਾਂ ਵੋਟਰਾਂ ਨੇ 2899 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰ ਦਿੱਤਾ ਹੈ. ਦੋ ਕਰੋੜ 63 ਲੱਖ 01 ਹਜ਼ਾਰ 300 ਮਰਦ ਤੇ 2 ਕਰੋੜ 41 ਲੱਖ 30 ਹਜ਼ਾਰ 390 ਮਹਿਲਾ ਵੋਟਰ ਹਨ. ਸਰਵਿਸ ਵੋਟਰਾਂ ਦੀ ਗਿਣਤੀ 62 ਹਜ਼ਾਰ 172 ਹੈ. ਉਸੇ ਸਮੇਂ ਮਿਜ਼ੋਰਮ ਦੀਆਂ 40 ਸੀਟਾਂ ਲਈ 209 ਉਮੀਦਵਾਰ ਮੈਦਾਨ ਵਿੱਚ ਸਨ. ਇਨ੍ਹਾਂ 'ਚ 15 ਮਹਿਲਾ ਉਮੀਦਵਾਰ ਸ਼ਾਮਲ ਹਨ.

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:near 75 percent voting recorded in madhya pardesh and mizoram