ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ 10 ਦਿਨਾਂ ’ਚ ਕਾਂਗਰਸ ਮੁਆਫ ਕਰੇ ਕਰਜ਼ਾ, ਮੈਂ ਕਰਾਂਗਾ ਚੌਕੀਦਾਰੀ: ਸ਼ਿਵਰਾਜ

ਮੱਧ ਪ੍ਰਦੇਸ਼ ਚ ਆਖਿਰਕਾਰ ਸਿ਼ਵਰਾਜ ਸਿੰਘ ਚੌਹਾਨ ਨੇ ਆਪਣੀ ਹਾਰ ਮੰਨ ਲਈ ਹੈ। ਬੁੱਧਵਾਰ ਸਵੇਰ ਸਿ਼ਵਰਾਜ ਮੀਡੀਆ ਸਾਹਮਣੇ ਆਏ ਅਤੇ ਉਨ੍ਹਾਂ ਕਿਹਾ ਕਿ ਲੋਕਾਂ ਨੇ ਸਾਨੂੰ ਸਪੱਸ਼ਟ ਬਹੁਮਤ ਨਹੀਂ ਦਿੱਤਾ ਹੈ ਤੇ ਬਹੁਮਤ ਨਾ ਹੋਣ ਕਾਰਨ ਅਸੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕਰਾਂਗੇ। ਮੈਂ ਆਪਣਾ ਅਸਤੀਫਾ ਮਾਨਯੋਗ ਰਾਜਪਾਲ ਨੂੰ ਦੇਣ ਜਾ ਰਿਹਾ ਹਾਂ। ਜਿਸ ਤੋਂ ਬਾਅਦ ਉਹ ਤੁਰੰਤ ਕੁਰਸੀ ਤੋਂ ਉਠੇ ਅਤੇ ਸਿੱਧੇ ਰਾਜ ਭਵਨ ਵੱਲ ਰਵਾਨਾ ਹੋ ਗਏ।

 

 

 

ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਣ ਮਗਰੋਂ ਸਿ਼ਵਰਾਜ ਸਿੰਘ ਨੇ ਕਿਹਾ ਕਿ ਹੁਣ ਮੈਂ ਆਜ਼ਾਦ ਹਾਂ। ਮੈਂ ਆਪਣਾ ਅਸਤੀਫਾ ਦੇ ਕੇ ਆਇਆ ਹਾਂ। ਚੋਣਾਂ ਚ ਮਿਲੀ ਹਾਰ ਦੀ ਜਿ਼ੰਮੇਵਾਰੀ ਸਿਰਫ ਮੇਰੀ ਹੈ ਜਦਕਿ ਪਾਰਟੀ ਵਰਕਰਾਂ ਨੇ ਅਣਥੱਕ ਮਿਹਨਤ ਕੀਤੀ।

 

ਸਿ਼ਵਰਾਜ ਸਿੰਘ ਨੇ ਸੂਬੇ ਦੀ ਸੱਤਾ ਸਾਂਭਣ ਜਾ ਰਹੀ ਕਾਂਗਰਸ ਨੂੰ ਉਨ੍ਹਾਂ ਦਾ ਵਾਅਦਾ ਯਾਦ ਕਰਵਾਇਆ ਜਿਸ ਵਿਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਜੇਕਰ 10 ਦਿਨਾਂ ਚ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਤਾਂ ਅਸੀਂ ਮੁੱਖ ਮੰਤਰੀ ਬਦਲ ਦੇਵਾਂਗੇ। ਸਿ਼ਵਰਾਜ ਸਿੰਘ ਨੇ ਕਿਹਾ ਕਿ ਹੁਣ ਕਾਂਗਰਸ ਆਪਣਾ ਕੀਤਾ ਗਿਆ ਵਾਅਦਾ ਪੂਰਾ ਕਰੇ।

 

ਉਨ੍ਹਾਂ ਕਿਹਾ ਕਿ ਹੁਣ ਮੈਂ ਚੌਕੀਦਾਰੀ ਕਰਾਂਗਾ ਕਿ ਕਾਂਗਰਸ ਆਪਣਾ ਵਾਅਦਾ ਪੂਰਾ ਕਰਦੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਕਾਂਗਰਸ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗੀ।

 

 

ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਚ 230 ਸੀਟਾਂ ਚੋਂ 114 ਸੀਟਾਂ ਜਿੱਤਣ ਦੇ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਸੱਤਾ ਚ ਵਾਪਸੀ ਕਰਨ ਵਾਲੀ  ਕਾਂਗਰਸ ਨੇ ਬਸਪਾ ਅਤੇ ਸਪਾ ਦਾ ਸਮਰਥਨ ਮਿਲਣ ਮਗਰੋਂ ਬੁੱਧਵਾਰ ਦੀ ਸਵੇਰ ਸੂਬੇ ਦੀ ਰਾਜਪਾਲ ਆਨੰਦੀ ਬੇਨ ਪਟੇਲ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਜਿਸ ਤੋਂ ਬਾਅਦ ਕਾਂਗਰਸ ਦਾ ਮੱਧ ਪ੍ਰਦੇਸ਼ ਚ ਸਰਕਾਰ ਬਣਾਉਣ ਦਾ ਰਸਤਾ ਸਾਫ ਹੋ ਗਿਆ ਹੈ।

 

 

 

 

 

 

 

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now in 10 days Congress will waive off the loan I will guard Chowkidai: Sivraj