ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਟਾ ਬਾਜ਼ਾਰ- ਰਾਜਸਥਾਨ ਤੇ ਮੱਧ ਪ੍ਰਦੇਸ਼ 'ਚ ਕਾਂਗਰਸ, ਛੱਤੀਸਗੜ੍ਹ 'ਚ ਭਾਜਪਾ ਦੀ ਜਿੱਤ ਦੀ ਸੰਭਾਵਨਾ

ਸੱਟਾ ਬਾਜ਼ਾਰ- ਰਾਜਸਥਾਨ ਤੇ ਮੱਧ ਪ੍ਰਦੇਸ਼ 'ਚ ਕਾਂਗਰਸ, ਛੱਤੀਸਗੜ੍ਹ 'ਚ ਭਾਜਪਾ ਦੀ ਜਿੱਤ ਦੀ ਸੰਭਾਵਨਾ

ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਤੇਲੰਗਾਨਾ ਚੋਣਾਂ ਲਈ ਸੱਟੇਬਾਜ਼ੀ ਬਾਜ਼ਾਰ ਗਰਮ ਹੈ, ਹਾਲਾਂਕਿ ਭਾਰਤੀ ਰਾਜਨੀਤੀ ਵਿਚ ਕਿਸੇ ਵੀ ਰਾਜ ਦੇ ਚੋਣ ਦੇ ਨਤੀਜਿਆਂ ਬਾਰੇ ਅਨੁਮਾਨ ਲਗਾਉਣਾ ਮੁਸ਼ਕਿਲ ਹੈ. ਖ਼ਾਸ ਕਰਕੇ ਉਸ ਸਮੇਂ ਜਦੋਂ ਕਈ ਰਾਜਾਂ ਵਿੱਚ ਦੋ ਪਾਰਟੀਆਂ ਦੇ ਇਲਾਵਾ, ਤੀਜੀ ਧਿਰ ਵੀ ਲੜਾਈ ਵਿੱਚ ਹੈ. ਕਈ ਵਾਰ, ਚੋਣ ਵਿਸ਼ਲੇਸ਼ਕਾਂ ਦਾ ਅਨੁਮਾਨ ਵੀ ਗਲਤ ਸਾਬਤ ਹੁੰਦਾ ਹੈ. ਸੱਟੇਬਾਜ ਮੰਡੀ ਦਾ ਅਨੁਮਾਨ ਵੀ ਕਈ ਵਾਰ ਗਲਤ ਸਾਬਤ ਹੋਇਆ ਹੈ.

 

ਮੱਧ ਪ੍ਰਦੇਸ਼ ਬਾਰੇ ਸੱਟਾ ਬਾਜ਼ਾਰ ਨਾਲ ਜੁੜੇ ਹੋਏ ਲੋਕਾਂ ਨੇ ਕਿਹਾ ਕਿ ਪਹਿਲਾਂ ਬੀਜੇਪੀ ਦੇ ਪੱਖ ਵਿੱਚ ਲਹਿਰ ਸੀ. ਪਰ ਹੁਣ ਮਾਹੌਲ ਕਾਂਗਰਸ ਦੇ ਪੱਖ ਵਿੱਚ ਬਦਲ ਗਿਆ ਹੈ.

 

 ਛੱਤੀਸਗੜ੍ਹ ਵਿੱਚ ਸੱਟੇਬਾਜੀ ਬਾਜ਼ਾਰ ਨੇ ਬੀਜੇਪੀ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ. ਰਾਜਸਥਾਨ ਬਾਰੇ ਗੱਲ ਕਰਦੇ ਹੋਏ ਕਿਹਾ ਗਿਆ ਕਿ, ਕਾਂਗਰਸ ਲੰਬੇ ਸਮੇਂ ਤੋਂ ਅੱਗੇ ਵਧ ਰਹੀ ਸੀ. ਹੁਣ ਕਾਂਗਰਸ ਦੀਆਂ ਸੀਟਾਂ ਘਟੀਆਂ ਹਨ ਪਰ ਹੁਣ ਵੀ ਉਹ ਭਾਜਪਾ ਤੋਂ ਅੱਗੇ ਹੈ ਤੇ ਸਰਕਾਰ ਬਣਾਉਣ ਜਾ ਰਹੀ ਹੈ. ਦੂਜੇ ਪਾਸੇ ਤੇਲੰਗਾਨਾ ਵਿੱਚ ਮਹਾਂਕੁਤੱਮੀ (ਮਹਾ ਅਲਾਇੰਸ) ਤੇ ਸੱਤਾਧਾਰੀ ਟੀ ਆਰ ਐੱਸ ਦੀ ਲੜਾਈ ਕਰੜੀ ਹੈ. ਇਨ੍ਹਾਂ ਸਾਰੇ ਰਾਜਾਂ ਦੇ ਚੋਣ ਨਤੀਜੇ 11 ਦਸੰਬਰ ਨੂੰ ਹੋਣਗੇ.

 

ਸੱਟਾ ਬਾਜ਼ਾਰ ਦੀ ਕੀਮਤ ਸਥਾਨਕ ਕਾਰਨਾਂ ਤੇ ਨਿਰਭਰ ਕਰਦੀ ਹੈ. ਇਹ ਅਕਸਰ ਵੋਟਰਾਂ ਦਾ ਮੂਡ ਨਹੀਂ ਦਰਸਾਉਂਦਾ.   ਮੱਧ ਪ੍ਰਦੇਸ਼ ਦੇ ਸੱਟੇਬਾਜ਼ਾਂ ਦਾ ਕਹਿਣਾ ਹੈ ਕਿ ਰਾਜ ਵਿੱਚ ਕਾਂਗਰਸ ਨੇ ਹਾਲ ਹੀ ਵਿੱਚ ਆਪਣੇ ਅਕਸ 'ਚ ਸੁਧਾਰ ਲਿਆਂਦਾ ਹੈ. ਇਸ ਲਈ, ਕਾਂਗਰਸ ਸਰਕਾਰ ਦੀ ਸੰਭਾਵਨਾ ਵੀ ਵਧ ਗਈ ਹੈ.

 

 ਅੰਦਾਜ਼ਾ ਅਨੁਸਾਰ  ਮੱਧ ਪ੍ਰਦੇਸ਼ ਵਿੱਚ ਕਾਂਗਰਸ ਕੁੱਲ 230 ਸੀਟਾਂ ਚਚੋਂ 112 ਤੋਂ 116 ਸੀਟਾਂ ਜਿੱਤ ਸਕਦੀ ਹੈ. ਰਾਜਸਥਾਨ ਵਿੱਚ ਕਾਂਗਰਸ ਨੂੰ ਦੋ ਮਹੀਨੇ ਪਹਿਲਾਂ 132-134 ਸੀਟਾਂ ਮਿਲ ਰਹੀਆਂ ਸਨ ਪਰ ਹੁਣ 118-122 ਸੀਟਾਂ ਦਿੱਤੀਆਂ ਜਾ ਰਹੀਆਂ ਹਨ. ਛੱਤੀਸਗੜ੍ਹ ਵਿਚ, ਜਿਥੇ ਵੋਟਾਂ ਪਈਆਂ ਹਨ, ਭਾਜਪਾ ਨੂੰ 42-43 ਸੀਟਾਂ ਤੇ ਕਾਂਗਰਸ ਨੂੰ 36-37 ਸੀਟਾਂ ਮਿਲ ਸਕਦੀਆਂ ਹਨ, ਜੋਗੀ ਕਾਂਗਰਸ ਨੂੰ 7 ਸੀਟਾਂ ਮਿਲਣ ਦੀ ਸੰਭਾਵਨਾ ਹੈ.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Power struggle According to Satta Bajar Congress going to won Madhya Pradesh and Rajasthan assembly elections in Chhattisgarh BJP