ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਮੱਧ ਪ੍ਰਦੇਸ਼ ਦੇ ਸਾਗਰ ਦੇ ਦੇਵਰੀ ਵਿਧਾਨ ਸਭਾ ਖੇਤਰ ਪਹੁੰਚੇ। ਇੱਥੋਂ ਕਾਂਗਰਸ ਉਮੀਦਵਾਰ ਹਰਸ਼ ਯਾਦਵ ਵਿਧਾਇਕ ਹਨ। ਰਾਹੁਲ ਗਾਂਧੀ ਨੇ ਚੋਣ ਸਭਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਦੇਸ਼ ਅਤੇ ਸੂਬੇ ਦੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਹਨ। ਰਾਹੁਲ ਨੇ ਆਪਣੇ ਭਾਸ਼ਣ ਚ ਫਿਰ ਕਿਹਾ ਕਿ ਜੇਕਰ ਸੱਤਾ ਚ ਆਏ ਤਾਂ 10 ਦਿਨਾਂ ਚ ਕਿਸਾਨਾਂ ਦਾ ਕਰਜ਼ਾ ਮੁਆਫ ਕਰਾਂਗੇ। ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵੀ ਵਾਅਦਾ ਕੀਤਾ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਸਿ਼ਵਰਾਜ ਸਿੰਘ ਨੇ 15 ਸਾਲਾਂ ਚ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ। ਮੋਦੀ ਨੇ ਸਾਢੇ 4 ਸਾਲ ਚ ਕਿਸਾਨਾਂ ਲਈ ਕੋਈ ਮਦਦ ਨਹੀਂ ਕੀਤੀ ਹੈ। ਕਿਸਾਨਾਂ ਦੇ ਪੈਸਿਆਂ ਨੂੰ ਉਦਯੋਗਪਤੀਆਂ ਨੂੰ ਦੇਣ ਦਾ ਕੰਮ ਕੀਤਾ ਹੈ।
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪੰਜਾਬ ਚ ਅਸੀਂ ਸਰਕਾਰ ਬਣਦਿਆਂ ਹੀ ਅਸੀਂ 10 ਦਿਨਾਂ ਚ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ। ਕਰਨਾਟਕ ਚ ਵੀ ਅਸੀਂ 10 ਦਿਨਾਂ ਅੰਦਰ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ।
ਰਾਹੁਲ ਗਾਂਧੀ ਨੇ ਕਿਹਾ ਕਿ ਮੱਧ ਪ੍ਰਦੇਸ਼ ਚ ਕਾਂਗਰਸ ਦੀ ਸਰਕਾਰ ਆਉਣ ਵਾਲੀ ਹੈ ਅਤੇ 10 ਦਿਨਾਂ ਦੇ ਅੰਦਰ ਕਿਸਾਨਾਂ ਦਾ ਕਰਜ਼ਾ ਮੁਆਫ ਹੋ ਜਾਵੇਗਾ। ਇਹ ਗੱਲ ਅਸੀਂ ਛੱਤੀਸਗੜ੍ਹ ਚ ਵੀ ਕਹੀ ਸੀ।