ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ਚੋਣ 2018 : ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਲੜਨਗੇ ਚੋਣ

ਰਾਜਸਥਾਨ ਚੋਣ 2018 : ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਲੜਨਗੇ ਚੋਣ

ਰਾਜਸਥਾਨ ਚੋਣ 2018 : ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੇ ਬੁੱਧਵਾਰ ਨੂੰ ਕਿਹਾ ਕਿ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ `ਚ ਉਹ ਖੁਦ ਅਤੇ ਸੂਬਾ ਕਾਂਗਰਸ ਪ੍ਰਧਾਨ ਸਚਿਨ ਪਾਇਲਟ ਚੋਣ ਮੈਦਾਨ `ਚ ਉਤਰਨਗੇ।


ਭਾਸ਼ਾ ਅਨੁਸਾਰ ਗਹਿਲੋਤ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਕਾਂਗਰਸ `ਚ ਫੁੱਟ ਹੈ, ਜਦੋਂ ਕਿ ਅਜਿਹਾ ਕੁਝ ਵੀ ਨਹੀਂ ਹੈ। ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਮੈਂ (ਗਹਿਲੋਤ) ਅਤੇ ਪਾਇਲਟ ਦੋਵੇਂ ਹੀ ਵਿਧਾਨ ਸਭਾ ਚੋਣ ਲੜਾਂਗੇ।


ਇਸ ਮੌਕੇ ਮੌਜੂਦ ਪਾਇਲਟ ਨੇ ਵੀ ਕਿਹਾ ਕਿ ਰਾਹੁਲ ਗਾਂਧੀ ਦੇ ਨਿਰਦੇਸ਼ ਅਤੇ ਗਹਿਲੋਤ ਦੇ ਕਹਿਣ `ਤੇ ਮੈਂ ਚੋਣ ਲੜਾਂਗਾ ਅਤੇ ਗਹਿਲੋਤ ਵੀ ਚੋਣ ਲੜਨਗੇ। ਜਿ਼ਕਰਯੋਗ ਹੈ ਕਿ ਰਾਜਸਥਾਨ ਵਿਧਾਨ ਸਭਾ ਦੀਆਂ 200 ਸੀਟਾਂ ਲਈ ਸੱਤ ਦਸੰਬਰ ਨੂੰ ਚੋਣਾਂ ਹੋਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan Assembly Election 2018: ashok gehlot and sachin pilot both will contest elections