ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ਚੋਣਾਂ: ਗਹਿਲੋਤ ਬੋਲੇ- ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਪਾਰਟੀ ਕਰੇਗੀ

ਗਹਿਲੋਤ ਬੋਲੇ- ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਪਾਰਟੀ ਕਰੇਗੀ

ਸੀਨੀਅਰ ਕਾਂਗਰਸ ਨੇਤਾ ਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਅਹੁਦੇ ਨੂੰ ਤਰਜੀਹ ਨਹੀਂ ਦਿੱਤੀ. ਚੋਣਾਂ ਜਿੱਤਣ ਤੋਂ ਬਾਅਦ, ਮੁੱਖ ਮੰਤਰੀ ਦੇ ਅਹੁਦੇ ਦੇ ਸੰਬੰਧ ਵਿਚ ਪਾਰਟੀ ਹਾਈਕਮਾਂਡ ਦੇ ਫੈਸਲੇ ਦਾ ਪਾਲਣ ਕੀਤਾ ਜਾਵੇਗਾ. ਰਾਜਸਥਾਨ ਵਿਧਾਨ ਸਭਾ ਵਿਚ ਕਾਂਗਰਸ ਦੀ ਜਿੱਤ ਉੱਤੇ ਗਹਿਲੋਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਆਪਣੇ ਆਪ ਨੂੰ ਵੱਖ ਨਹੀਂ ਕੀਤਾ. ਪੀਟੀਆਈ ਦੇ ਨਾਲ ਇਕ ਵਿਸ਼ੇਸ਼ ਇੰਟਰਵਿਊ ਵਿੱਚ ਉਹ ਬੋਲੇ ਕਿ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਾਰਟੀ ਦੇ ਹਿੱਤ ਵਿੱਚ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੇਣਗੇ, ਉਹ ਤਿਆਰ ਹਨ.

 

ਸਿਆਸੀ ਯਾਤਰਾ ਨਾਲ ਸੰਤੁਸ਼ਟ


 ਕਾਂਗਰਸ ਦੇ ਜਨਰਲ ਸਕੱਤਰ ਗਹਿਲੋਤ ਨੇ ਕਿਹਾ ਮੈਂ ਕਾਂਗਰਸ ਪ੍ਰਧਾਨ ਵੱਲੋਂ ਦਿੱਤੀ ਗਈ ਜਿੰਮੇਵਾਰੀ ਦੇ ਲਈ ਤਿਆਰ ਹਾਂ. ਮੈਂ ਕਿਸੇ ਵੀ ਪੋਸਟ ਲਈ ਲਾਬਿੰਗ ਦੇ ਵਿਰੁੱਧ ਹਾਂ. ਜਦੋਂ ਮੈਂ ਮੁੱਖ ਮੰਤਰੀ ਦੇ ਰੂਪ ਵਿਚ ਅਸੰਤੋਖ ਦਾ ਸਾਹਮਣਾ ਕਰ ਰਿਹਾ ਸਾਂ ਤਾਂ ਮੈਂ ਉਸ ਸਮੇਂ ਕਦੇ ਵੀ ਲਾਬੀ ਨਹੀਂ ਸੀ ਕੀਤੀ, ਜੇ ਉਹ (ਹਾਈ ਕਮਾਂਡ) ਮੈਨੂੰ ਪਾਰਟੀ ਦੇ ਹਿੱਤ ਵਿਚ ਰਾਜਸਥਾਨ ਭੇਜ ਦਿੰਦੇ ਹਨ, ਤਾਂ ਇਹ ਉਨ੍ਹਾਂ ਦਾ ਫ਼ੈਸਲਾ ਹੋਵੇਗਾ. ਉਨ੍ਹਾਂ ਨੇ ਕਿਹਾ ਕਿ ਉਹ ਪੰਜ ਵਾਰ ਲੋਕ ਸਭਾ, ਤਿੰਨ ਵਾਰ ਕੇਂਦਰੀ ਮੰਤਰੀ, ਰਾਜਸਥਾਨ ਦੇ ਮੁੱਖ ਮੰਤਰੀ ਦੇ ਵਜੋਂ 10 ਸਾਲ ਦੇ ਲੰਬੇ ਰਾਜਨੀਤਕ ਸਫ਼ਰ ਤੋਂ ਕਾਫੀ ਸੰਤੁਸ਼ਟ ਹਨ.

 

ਪੋਸਟ ਮੇਰੇ ਲਈ ਤਰਜੀਹ ਨਹੀਂ 


ਉਨ੍ਹਾਂ ਤੋਂ ਸਵਾਲ ਕੀਤਾ ਗਿਆ ਸੀ ਕਿ ਜੇ ਕਾਂਗਰਸ ਰਾਜਸਥਾਨ ਵਿਧਾਨ ਸਭਾ ਵਿਚ ਜਿੱਤਦੀ ਹੈ ਤਾਂ ਕੀ ਇਹ ਮੁੱਖ ਮੰਤਰੀ ਦੇ ਅਹੁਦੇ ਦੀ ਰੇਸ ਵਿੱਚ ਸ਼ਾਮਲ ਹੋਣਗੇ? ਜਵਾਬ ਵਿਚ ਗਹਿਲੋਤ ਨੇ ਕਿਹਾ, "ਮੇਰੇ ਲਈ ਕੋਈ ਅਹੁਦਾ  ਤਰਜੀਹ ਨਹੀਂ ਹੈ. ਤੇ ਹੁਣ ਇਹ ਸਵਾਲ ਮੇਰੇ ਸਾਹਮਣੇ ਹੈ ਕਿ ਕਿਵੇਂ ਰਾਜਸਥਾਨ ਵਿੱਚ ਪਾਰਟੀ ਨੂੰ ਪਹਿਲਾਂ ਸੱਤਾ ਵਿਚ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਫਿਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਦੇਸ਼ ਵਿਚ. ਜੋ ਵੀ ਦਿੱਤਾ ਜਾਵੇਗਾ ਮੈਂ ਉਸ ਨੂੰ ਸਵੀਕਾਰ ਕਰਾਂਗਾ.

 

ਹਾਈ ਕਮਾਨ ਦਾ ਫ਼ੈਸਲਾ ਸਾਰਿਆਂ ਦੇ ਲਈ ਸਵੀਕਾਰ ਹੋਵੇਗਾ


ਇਹ ਪੁੱਛੇ ਜਾਣ 'ਤੇ ਕਿ ਰਾਜਸਥਾਨ ਵਿਚ ਲੜਨ ਵਾਲੇ ਸਾਰੇ ਸੀਨੀਅਰ ਨੇਤਾਵਾਂ ਨੇ ਚੋਣਾਂ ਤੋਂ ਬਾਅਦ ਸੀਅਮ ਪਦ ਦੀ ਦੌੜ ਤੇਜ਼ ਕੀਤੀ ਹੈ, ਗਹਿਲੋਤ ਨੇ ਕਿਹਾ ਕਿ ਮੁੱਖ ਮੰਤਰੀ ਦਾ ਮੁੱਦਾ ਪਾਰਟੀ ਹਾਈ ਕਮਾਂਡ ਦੁਆਰਾ ਹੱਲ ਕੀਤਾ ਜਾਵੇਗਾ ਅਤੇ ਇਹ ਫੈਸਲਾ ਤਿੰਨ ਆਧਾਰਾਂ' ਤੇ ਕੀਤਾ ਜਾਵੇਗਾ - ਪਾਰਟੀ ਦੇ ਹਿੱਤ , ਆਮ ਲੋਕਾਂ ਤੇ ਵਿਧਾਇਕਾਂ ਦੀਆਂ ਭਾਵਨਾਵਾਂ ਨਾਲ ਕੀਤਾ ਜਾਵੇਗਾ, ਪਰ ਉਨ੍ਹਾਂ ਨੇ ਕਿਹਾ, "ਕੋਈ ਸਮੱਸਿਆ ਨਹੀਂ ਹੋਵੇਗੀ. ਹਾਈ ਕਮਾਨ ਦਾ ਫੈਸਲਾ ਸਾਰਿਆਂ ਨੂੰ ਸਵੀਕਾਰ ਹੋਵੇਗਾ ... ਜੋ ਵੀ ਉਹ ਫ਼ੈਸਲਾ ਕਰਦੇ ਹਨ ਉਹ ਸਾਰਿਆਂ ਲਈ ਸਵੀਕਾਰ ਹੋਵੇਗਾ. "ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਜਪਾ ਨੇ ਸਿਆਸੀ ਕਾਰਣਾਂ ਕਰਕੇ ਮੁੱਖ ਮੰਤਰੀ ਅਹੁਦੇ ਦੇ ਮੁੱਦੇ ਨੂੰ ਚੱਕਿਆ ਹੈ. 

 

ਮੌਜੂਦਾ ਮਾਹੌਲ ਦੇਸ਼ ਲਈ ਖਤਰਨਾਕ 


ਗਹਿਲੋਤ ਨੇ ਕਿਹਾ ਕਿ, "ਮੈਂ ਚਾਹੁੰਦਾ ਹਾਂ ਕਿ ਰਾਜਸਥਾਨ ਵਿਚ ਪਾਰਟੀ ਦਾ ਝੰਡਾ ਉੱਚਾ ਹੋਵੇ ਤੇ ਮੌਜੂਦਾ ਵਾਤਾਵਰਨ ਦੇਸ਼ ਲਈ ਖ਼ਤਰਨਾਕ ਹੈ ਅਤੇ ਲੋਕ ਚਾਹੁੰਦੇ ਹਨ ਕਿ ਕਾਂਗਰਸ ਰਾਜ ਤੇ ਕੇਂਦਰ ਦੋਵਾਂ 'ਤੇ ਸੱਤਾ ਵਿੱਚ ਆ ਜਾਵੇ. "ਭਾਜਪਾ ਸਾਜ਼ਿਸ਼ ਕਰ ਰਹੀ ਹੈ


ਗਹਿਲੋਤ ਨੇ ਕਿਹਾ ਕਿ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਐਲਾਨ ਨਾ ਕਰਨ ਦੀ ਇਕ ਰਿਵਾਜ ਰਹੀ ਹੈ ਅਤੇ ਉਸ ਪਰੰਪਰਾ ਦਾ ਸਤਿਕਾਰ ਕੀਤਾ ਜਾਵੇਗਾ. ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਜਪਾ ਕਾਂਗਰਸ ਦੇ ਅੰਦਰ ਮਤਭੇਦ ਪੈਦਾ ਕਰਨ ਲਈ ਅਜਿਹੇ ਮੁੱਦਿਆਂ ਨੂੰ ਉਠਾਉਣ ਦੀ ਸਾਜ਼ਿਸ਼ ਕਰ ਰਹੀ ਹੈ ਤੇ ਲੋਕ ਇਸ ਨੂੰ ਸਮਝਦੇ ਹਨ. ਗਹਿਲੋਤ ਨੇ ਕਿਹਾ, "ਭਾਜਪਾ ਨੂੰ ਇਹ ਪੁੱਛਣ ਦਾ ਕੋਈ ਹੱਕ ਨਹੀਂ ਹੈ ਕਿ ਕਾਂਗਰਸ ਦੀ ਤਰਫੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੈ.

 

ਲੋਕਾਂ ਨੇ ਭਾਜਪਾ ਨੂੰ ਹਟਾਉਣ ਦਾ ਫੈਸਲਾ ਕੀਤਾ 


ਗਹਿਲੋਤ ਨੇ ਕਿਹਾ ਕਿ ਕਾਂਗਰਸ ਛੇਤੀ ਹੀ ਆਪਣਾ ਮੈਨੀਫੈਸਟੋ ਜਾਰੀ ਕਰੇਗੀ ਜਿਸ ਵਿਚ ਖੇਤੀ ਸੰਕਟ ਨਾਲ ਨਜਿੱਠਣ ਲਈ ਕਦਮ ਚੁੱਕੇ ਜਾਣਗੇ ਤੇ ਕਾਨੂੰਨ ਵਿਵਸਥਾ ਨੂੰ ਸੁਧਾਰਿਆ ਜਾਵੇਗਾ. ਉਨ੍ਹਾਂ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਵਿਰੁੱਧ ਬਹੁਤ ਗੁੱਸਾ ਹੈ ਅਤੇ ਇਸ ਨਾਲ ਕਾਂਗਰਸ ਨੂੰ ਫਾਇਦਾ ਹੋਵੇਗਾ. ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ "ਸਰਵਪੱਖੀ ਵਿਕਾਸ ਦੇ ਨਾਲ ਵਧੀਆ ਬਦਲ ਪ੍ਰਦਾਨ ਕਰੇਗੀ  ਹਾਲਾਂਕਿ, ਉਨ੍ਹਾਂ ਨੇ ਮੰਨਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਚਾਰ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਸੰਗਠਨਾਤਮਕ ਹੁਨਰ ਭਾਜਪਾ ਦੀ ਕੁਝ ਹੱਦ ਤਕ ਮਦਦ ਕਰ ਸਕਦਾ ਹੈ. ਪਰ ਰਾਜ ਦੇ ਲੋਕਾਂ ਨੇ ਭਾਜਪਾ ਨੂੰ ਸੂਬੇ ਵਿੱਚੋਂ ਹਟਾਉਣ ਦਾ ਫੈਸਲਾ ਕੀਤਾ ਹੈ.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rajasthan assembly election 2018 ashok gehlot interview