ਸੰਨ 1952 ਦੀ ਪਹਿਲੀ ਅਸੈਂਬਲੀ ਤੋਂ ਸਾਲ 1972 ਤੱਕ ਲਗਾਤਾਰ ਰਾਜ ਕਰਨ ਵਾਲੀ ਕਾਂਗਰਸ ਨੂੰ 1977 ਵਿੱਚ ਐਮਰਜੈਂਸੀ ਤੋਂ ਬਾਅਦ ਛੇਵੀਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਨਤਾ ਪਾਰਟੀ ਹੱਥੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਬਕਾ ਉਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਰਾਜਸਥਾਨ ਦੇ ਪਹਿਲੇ ਗੈਰ-ਕਾਂਗਰਸੀ ਮੁੱਖ ਮੰਤਰੀ ਬਣੇ। ਐਮਰਜੈਂਸੀ ਤੋਂ ਬਾਅਦ ਦੇਸ਼ ਵਿਚ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਰਾਜਸਥਾਨ ਕਾਂਗਰਸ ਦਾ ਪੁਰਾਣਾ ਕਿਲ੍ਹਾਂ ਰਿਹਾ ਹੈ। ਮਾਰਚ 1952 ਵਿੱਚ ਸੂਬੇ ਦੇ ਪਹਿਲੇ ਮੁੱਖ ਮੰਤਰੀ ਟੀਕਾਰਾਮ ਪਾਲੀਵਾਲ ਬਣੇ। ਰਾਜਸਥਾਨ ਵਿੱਚ 1977 ਤੱਕ ਕਾਂਗਰਸ ਸਰਕਾਰ ਰਹੀ। 1952 ਤੋਂ ਲੈ ਕੇ 1977 ਤੱਕ 11 ਮੁੱਖ ਮੰਤਰੀ ਬਦਲੇ ਗਏ। 1972 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ 145 ਸੀਟਾਂ ਜਿੱਤੀਆਂ ਸਨ. ਉਸ ਸਮੇਂ ਭਾਰਤੀ ਜਨ ਸੰਘ ਨੇ 8 ਸੀਟਾਂ ਜਿੱਤੀਆਂ ਸਨ।
ਜੂਨ 1977 ਵਿੱਚ ਪਹਿਲੀ ਵਾਰ ਜਨਤਾ ਪਾਰਟੀ ਸਰਕਾਰ ਬਣੀ ਤੇ ਭੈਰੋਂ ਸਿੰਘ ਸ਼ੇਖਾਵਤ ਪਹਿਲੇ ਗੈਰ-ਕਾਂਗਰਸੀ ਮੁੱਖ ਮੰਤਰੀ ਬਣੇ। ਪਰ ਰਾਜਸਥਾਨ ਦੀ ਸਰਕਾਰ ਨੂੰ 1980 ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ. ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ 25 ਸੀਟਾਂ 'ਚੋਂ ਸਿਰਫ਼ ਇੱਕ ਉੱਤੋ ਜਿੱਤ ਮਿਲੀ।
ਵੋਟ ਪ੍ਰਤੀਸ਼ਤ
1952 'ਚ ਹੋਈ ਪਹਿਲੀ ਆਮ ਚੋਣ ਵਿੱਚ ਕਾਂਗਰਸ ਨੂੰ 39.71 ਫ਼ੀਸਦੀ ਵੋਟਾਂ ਪਈਆਂ। ਇਸੇ ਤਰ੍ਹਾਂ ਸਾਲ 1957 ਵਿੱਚ 45.13, 1967 ਵਿੱਚ 41.41 ਤੇ ਸਾਲ 1972 ਵਿੱਚ 51.14 ਫੀਸਦੀ ਵੋਟਾਂ ਪਈਆਂ। ਪਰ 1977 ਵਿੱਚ, ਕਾਂਗਰਸ ਜਨਤਾ ਪਾਰਟੀ ਦੇ ਸਾਹਮਣੇ ਖੜ੍ਹੀ ਤੱਕ ਨਹੀਂ ਹੋ ਸਕੀ ਤੇ 31.41 ਫੀਸਦੀ ਵੋਟਾਂ ਹੀ ਹਾਸਲ ਕਰ ਸਕੀ। ਇਸ ਚੋਣ 'ਚ ਜਨਤਾ ਪਾਰਟੀ ਨੇ 152 ਸੀਟਾਂ ਜਿੱਤੀਆਂ ਤੇ ਪਾਰਟੀ ਨੂੰ 50.41 ਫੀਸਦੀ ਵੋਟਾਂ ਪਈਆਂ।
ਇਸ ਤੋਂ ਬਾਅਦ ਸਾਲ 1980 ਵਿੱਚ 7 ਵੀਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਫਿਰ ਵਾਪਸ ਆ ਕੇ 42.96 ਫ਼ੀਸਦੀ ਵੋਟਾਂ ਹਾਸਲ ਕੀਤੀਆਂ। ਇਸ ਚੋਣਾਂ ਵਿੱਚ ਪਹਿਲੀ ਵਾਰ ਚੋਣ ਲੜਨ ਵਾਲੀ ਭਾਜਪਾ ਨੇ 18.60 ਫੀਸਦੀ ਵੋਟਾਂ ਨਾਲ 32 ਸੀਟਾਂ ਜਿੱਤੀਆਂ ਸਨ।
1977 ਵਿਧਾਨ ਸਭਾ ਦੀਆਂ ਚੋਣਾਂ
ਕੁੱਲ ਸੀਟਾਂ- 200
ਜਨਤਾ ਪਾਰਟੀ -152
ਕਾਂਗਰਸ -41
ਆਜ਼ਾਦ -5
ਸੀ ਪੀ ਆਈ -1
CPM-1