ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੱਤਰ ਸਿੰਘ 71 ਸਾਲ ਦੀ ਉਮਰ ’ਚ ਮੁੜ ਬਣੇ ਆਜ਼ਾਦ ਉਮੀਦਵਾਰ

ਲੋਕ ਨੁਮਾਇੰਦਾ ਬਣਨ ਦਾ ਅਜਿਹਾ ਜਨੂਨ ਤੁਸੀਂ ਸ਼ਾਇਦ ਹੀ ਕਿਸੇ ਚ ਦੇਖਿਆ ਹੋਵੇਗਾ। ਮਨਰੇਗਾ ਮਜ਼ਦੂਰ ਤਿੱਤਰ ਸਿੰਘ ਇਸ ਵਾਰ ਮੁੜ ਸ਼੍ਰੀਕਰਣਪੁਰ ਵਿਧਾਨ ਸਭਾ ਤੋਂ ਸਿਆਸਤ ਦੇ ਦੋ ਦਿੱਗਜਾਂ ਸਾਹਮਣੇ ਚੋਣ ਮੈਦਾਨ ਚ ਹਨ।

 

ਜਾਣਕਾਰੀ ਮੁਤਾਬਕ ਰਾਜਸਥਾਨ ਦੇ 71 ਸਾਲਾਂ ਤਿੱਤਰ ਸਿੰਘ 24ਵੀਂ ਵਾਰ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਲੜਨ ਜਾ ਰਹੇ ਹਨ। ਹੈਰਾਨੀ ਗੱਲ ਇਹ ਹੈ ਕਿ ਤਿੱਤਰ ਸਿੰਘ ਸਾਲ 1975 ਤੋਂ ਚੋਣਾਂ ਲੜ ਰਹੇ ਹਨ ਤੇ ਉਹ ਲਗਾਤਾਰ 23 ਵਾਰ ਚੋਣਾਂ ਹਾਰ ਚੁੱਕੇ ਹਨ। ਤਿੰਤਰ ਸਿੰਘ ਸ੍ਰੀਗੰਗਾਨਗਰ ਜਿ਼ਲ੍ਹੇ ਦੇ ਹੀ ਨਹੀਂ ਪੂਰੇ ਰਾਜਸਥਾਨ ਦੇ ਅਜਿਹੇ ਉਮੀਦਵਾਰ ਹਨ ਜਿਹੜੇ ਵਿਧਾਨ ਸਭਾ ਅਤੇ ਲੋਕ ਸਭਾ ਸਮੇਤ 23 ਚੋਣਾਂ ਲੜ ਚੁੱਕੇ ਹਨ। ਚੋਣ ਲੜਨ ਦੇ ਸ਼ੌਂਕੀ ਤਿੱਤਰ ਸਿੰਘ ਦੀ ਹਰੇਕ ਵਾਰ ਜ਼ਮਾਨਤ ਜ਼ਬਤ ਹੋ ਜਾਂਦੀ ਹੈ। ਤਿੱਤਰ ਸਿੰਘ ਨੂੰ ਕੋਈ ਵੀ ਸਿਆਸੀ ਪਾਰਟੀ ਟਿਕਟ ਦੇਣ ਲਈ ਰਾਜੀ ਨਹੀਂ ਹੈ।

 

ਤਿੱਤਰ ਸਿੰਘ ਪੇਸ਼ੇ ਵਜੋਂ ਮਨਰੇਗਾ ਮਜ਼ਦੂਰ ਹਨ ਤੇ ਉਹ ਚੋਣਾਂ ਲੜਨ ਲਈ ਲੱਗਣ ਵਾਲੀ ਜ਼ਮਾਨਤ ਦੀ ਰਕਮ ਵਜੋਂ ਘਰ ਦੀ ਵਸਤੂ ਜਾਂ ਜਾਨਵਰ ਵੇਚ ਦਿੰਦੇ ਹਨ। ਪਿਛਲੀਆਂ ਚੋਣਾਂ ਚ ਤਿੱਤਰ ਸਿੰਘ ਨੇ ਆਪਣੀਆਂ ਬੱਕਰੀਆਂ ਵੇਚ ਦਿੱਤੀਆਂ ਸਨ। ਤਿੱਤਰ ਸਿੰਘ ਦੇ 2 ਮੁੰਡੇ ਅਤੇ 3 ਕੁੜੀਆਂ ਹਨ ਤੇ ਸਾਰੇ ਹੀ ਵਿਆਹੇ ਹੋਏ ਹਨ। ਕਿਸੇ ਕੋਲ ਵੀ ਆਪਣੀ ਜ਼ਮੀਨ ਨਹੀਂ ਹੈ ਤੇ ਇਹ ਸਾਰੇ ਹੀ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਂਦੇ ਹਨ। ਇਸ ਵਾਰ ਵੀ ਕੁੱਝ ਇੰਤਜ਼ਾਮ ਨਾ ਹੋ ਸਕਿਆ ਤਾਂ ਸਥਾਨਕ ਲੋਕਾਂ ਨੇ ਚੰਦਾ ਇਕੱਠਾ ਕਰਕੇ ਤਿੱਤਰ ਸਿੰਘ ਨੂੰ 5 ਹਜ਼ਾਰ ਰੁਪਏ ਦਿੱਤੇ ਤਾਂ ਜਾ ਕੇ ਤਿੱਤਰ ਸਿੰਘ ਆਪਣਾ ਚੋਣ ਫਾਰਮ ਭਰ ਸਕੇ।

 

ਤਿੱਤਰ ਸਿੰਘ ਨੂੰ ਵਿਧਾਨ ਸਭਾ ਚੋਣਾਂ 2008 ਚ 938 ਵੋਟਾਂ ਮਿਲੀਆਂ ਜਦਕਿ 2013 ਚ 427 ਵੋਟਾਂ ਮਿਲੀਆਂ ਸਨ। ਤਿੱਤਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਸਾਰੀਆਂ ਪਾਰਟੀਆਂ ਨੂੰ ਵੋਟਾਂ ਪਾ ਕੇ ਦੇਖ ਪਿਆ ਪਰ ਉਸਦੇ ਇਲਾਕੇ ਦਾ ਲੋੜੀਂਦੇ ਢੰਗ ਨਾਲ ਵਿਕਾਸ ਨਹੀਂ ਹੋਇਆ। ਜਿਸ ਲਈ ਉਹ ਖੁੱਦ ਹੀ ਜਿੱਤ ਕੇ ਵਿਕਾਸ ਦੀ ਕ੍ਰਾਂਤੀ ਲਿਆਉਣੀ ਚਾਹੁੰਦੇ ਹਨ। ਤਿੱਤਰ ਸਿੰਘ ਮੁਤਾਬਕ ਸਾਰੀਆਂ ਪਾਰਟੀਆਂ ਦੇ ਵਿਧਾਇਕ ਜਿੱਤਣ ਮਗਰੋਂ ਲੋਕਾਂ ਦਾ ਵਿਕਾਸ ਕਰਨ ਦੀ ਥਾਂ ਆਪਣਾ ਵਿਕਾਸ ਕਰਦੇ ਹਨ।

 

ਤਿੱਤਰ ਸਿੰਘ ਆਪਣੀ ਸਾਈਕਲ ਤੇ ਸਵਾਰ ਹੋ ਕੇ ਪੂਰੇ ਸ਼੍ਰੀਕਰਣਪੁਰ ਵਿਧਾਨ ਸਭਾ ਖੇਤਰ ਚ ਚੋਣ ਪ੍ਰਚਾਰ ਕਰਦੇ ਹਨ। ਤਿੱਤਰ ਸਿੰਘ ਚੋਣ ਪ੍ਰਚਾਰ ਲਈ ਰੈਲੀਆਂ ਘੱਟ ਕਰਦੇ ਹਨ ਜਦਕਿ ਲੋਕਾਂ ਨੂੰ ਘਰ-ਘਰ ਜਾ ਕੇ ਜਿ਼ਆਦਾ ਮੇਲ ਮਿਲਾਪ ਕਰਦੇ ਹਨ। ਜਿਸ ਵਿਚ ਉਨ੍ਹਾਂ ਦੀ ਸਾਈਕਲ ਖਰਚਾ ਨਾ ਬਰਾਬਰ ਹੀ ਕਰਵਾਉਂਦੀ ਹੈ।

 

ਤਿੱਤਰ ਸਿੰਘ 5ਵੀਂ ਪਾਸ ਹਨ ਤੇ ਹੁਣ ਸਰਪੰਚ ਚੋਣਾਂ ਵੀ ਨਹੀਂ ਲੜ ਸਕਦੇ। ਤਿੱਤਰ ਸਿੰਘ ਦਾ ਕਹਿਣਾ ਹੈ ਕਿ ਚੋਣਾਂ ਲਈ ਵਿਧਾਇਕ ਹੋਵੇ ਜਾਂ ਸਰਪੰਚ, ਨਿਯਮ ਬਰਾਬਰ ਹੋਣੇ ਚਾਹੀਦੇ ਹਨ ਤੇ ਜ਼ਮਾਨਤ ਦੀ ਰਕਮ ਵੀ ਬੇਹੱਦ ਮਾਮੂਲੀ ਹੋਣੀ ਚਾਹੀਦੀ ਹੈ ਤਾਂ ਗਰੀਬ ਤੇ ਇਮਾਨਦਾਰ ਵਿਅਕਤੀ ਵੀ ਚੋਣਾਂ ਲੜ ਸਕੇ। ਚੋਣ ਪ੍ਰਚਾਰ ਮੌਕੇ ਉਹ ਲੋਕਾਂ ਨੂੰ ਇੱਕ ਵਾਅਦਾ ਜ਼ਰੂਰ ਕਰਦੇ ਹਨ ਕਿ ਜੇਕਰ ਮੈਂ ਜਿੱਤਿਆ ਤਾਂ ਗਰੀਬ ਲੋਕਾਂ ਨੂੰ ਮੁਫਤ ਜ਼ਮੀਨ ਅਤੇ ਮੁਫਤ ਘਰ ਜ਼ਰੂਰ ਦਿਵਾਵਾਂਗਾ। ਸਾਰੇ ਸ਼ਹਿਰਾਂ ਤੇ ਪਿੰਡਾਂ ਦਾ ਬਰਾਬਰ ਵਿਕਾਸ ਕਰਾਵਾਂਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rajasthan become again independent candidate at the age of 71 after losing the election