ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ਚੋਣਾਂ: BJP ਨੇ ਜਾਰੀ ਕੀਤੀ 131 ਉਮੀਦਵਾਰਾਂ ਦੀ ਪਹਿਲੀ ਸੂਚੀ

ਭਾਜਪਾ ਨੇ ਆਉਂਦੀਆਂ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ 131 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਕੇਂਦਰੀ ਮੰਤਰੀ ਜੇਪੀ ਨੱਡਾ ਨੇ ਐਤਵਾਰ ਰਾਤ ਦੱਸਿਆ ਕਿ ਰਾਜਸਥਾਨ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ 131 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

 

ਇਸ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਦਿੱਲੀ ਚ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ ਚ ਸੂਚੀ ਜਾਰੀ ਹੋਈ। ਇਸ ਬੈਠਕ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਮੌਜੂਦ ਰਹੇ। ਬੈਠਕ ਚ ਰਾਜਸਥਾਨ ਦੀ ਮੁੱਖ ਮੰਤਰੀ ਵਸੂੰਧਰਾ ਰਾਜੇ ਵੀ ਸ਼ਾਮਲ ਸਨ।


 

 

ਜੇਪੀ ਨੱਡਾ ਨੇ ਦੱਸਿਆ ਕਿ ਰਾਜਸਥਾਨ ਚੋਣਾਂ ਲਈ ਪਾਰਟੀ ਨੇ 131 ਉਮੀਦਵਾਰਾਂ ਦੀ ਸੂਚੀ ਚ 12 ਔਰਤਾਂ, 32 ਨੌਜਵਾਨ, ਐਸ ਸੀ ਵਰਗ ਤੋਂ 17, ਐਸ ਟੀ ਵਰਗ ਤੋਂ 19 ਉਮੀਦਵਾਰ ਹਨ। ਇਸ ਸੂਚੀ ਚ 85 ਮੌਜੂਦਾ ਵਿਧਾਇਕ ਅਤੇ 25 ਨਵੇਂ ਚਿਹਰੇ ਹਨ।

 

 

ਦੱਸਣਯੋਗ ਹੈ ਕਿ ਰਾਜਸਥਾਨ ਚ 7 ਦਸੰਬਰ ਨੂੰ ਵੋਟਿੰਗ ਹੋਣੀ ਹੈ। ਸੋਮਵਾਰ ਨੂੰ ਅਧਿਸੂਚਨਾ ਜਾਰੀ ਹੋਣ ਮਗਰੋਂ ਹੀ ਸੂਬੇ ਚ ਨਾਮਜ਼ਦਗੀ ਪੱਤਰ ਭਰਨ ਦਾ ਕੰਮ ਸ਼ੁਰੂ ਹੋ ਗਿਆ ਜੋ ਕਿ 19 ਨਵੰਬਰ ਤੱਕ ਚੱਲੇਗਾ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan Elections BJP releases first list of 131 candidates