ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ਚੋਣਾਂ : ਸੱਟਾ ਬਾਜ਼ਾਰ ਸਰਗਰਮ, ਕਾਂਗਰਸ ਨੂੰ 130 ਸੀਟਾਂ ਮਿਲਣ ਦੀ ਉਮੀਦ

ਰਾਜਸਥਾਨ ’ਚ ਆਉਂਦੀਆਂ 7 ਦਸੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇੱਥੇ ਸੱਤਾ ਧਾਰੀ ਪਾਰਟੀ ਅਤੇ ਵਿਰੋਧੀ ਧੜਾ ਕਾਂਗਰਸ ਅਤੇ ਹੋਰਨਾਂ ਦਲਾਂ ਚ ਟਿਕਟਾਂ ਦੀ ਵੰਡ ਨੂੰ ਲੈ ਕੇ ਡੂੰਘਾ ਵਿਚਾਰ ਚੱਲ ਰਿਹਾ ਹੈ। ਦੂਜੇ ਪਾਸੇ ਸੱਟਾ ਬਾਜ਼ਾਰ ਕਾਂਗਰਸ ਦੀ ਲਹਿਰ ਦਾ ਦਾਅਵਾ ਕਰ ਰਿਹਾ ਹੈ। ਚੋਣਾਂ ਦੇ ਮੱਦੇ ਨਜ਼ਰ ਸੂਬੇ ਚ ਕਈ ਵੱਖਰੀਆਂ ਥਾਵਾਂ ਤੇ ਸੱਟਾ ਮਾਰਕਿਟ ਨੇ ਆਪਣੀ ਵਿਰਾਸਤ ਵਿਛਾ ਦਿੱਤੀ ਹੈ।

 

ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਤੇ ਇਸ ਵਾਰ ਤਿੰਨ ਹਜ਼ਾਰ ਤੋਂ ਲੈ ਕੇ ਪੰਜ ਹਜ਼ਾਰ ਕਰੋੜ ਰੁਪਏ ਦਾ ਸੱਟਾ ਲਗਾਉਣ ਦਾ ਅੰਦਾਜ਼ਾ ਹੈ। ਚੋਣਾਂ ਚ ਹਾਰ ਜਿੱਤ ਦਾ ਨਤੀਜਾ ਤਾਂ ਵੋਟਾਂ ਦੀ ਗਿਣਤੀ ਮਗਰੋਂ ਹੀ ਸਾਹਮਣਾ ਆਵੇਗਾ ਪਰ ਉਸ ਤੋਂ ਪਹਿਲਾਂ ਸੱਟਾ ਬਾਜ਼ਾਰ ਇਸ ਵਾਰ ਕਾਂਗਰਸ ਨੂੰ ਲਗਭਗ 130 ਸੀਟਾਂ ਮਿਲਣ ਦੀ ਉਮੀਦ ਪ੍ਰਗਟਾ ਰਿਹਾ ਹੈ।

 

ਸੂਬੇ ਚ ਮੁੱਖ ਤੌਰ ਤੇ ਜੈਪੁਰ, ਫਲੋਦੀ, ਸ਼ੇਖਾਵਾਟੀ, ਹਨੁਮਾਨਗੜ੍ਹ, ਗੰਗਾਨਗਰ, ਬੀਕਾਨੇਰ ਅਤੇ ਜੋਧਪੁਰ ਦਾ ਸੱਟਾ ਬਾਜ਼ਾਰ ਆਪਣੇ ਨੁਮਾਇੰਦਿਆਂ ਨਾਲ ਰੁੱਝਿਆ ਹੋਇਆ ਹੈ। ਇਸ ਵਾਰ ਦਾ ਸੱਟਾ ਬਾਜ਼ਾਰ ਪੂਰਾ ਹਾਈਟੈਕ ਢੰਗ ਨਾਲ ਸਰਗਰਮ ਹੈ। ਵੱਟਸਐਪ ਕਾਲਿੰਗ ਵਰਗੇ ਸੋਸ਼ਲ ਮਾਧਿਅਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਹਾਲਾਕਿ ਹਾਲੇ ਸਿਆਸੀ ਦਲਾਂ ਵੱਲੋਂ ਟਿਕਟਾਂ ਦਾ ਐਲਾਨ ਨਹੀਂ ਹੋਇਆ ਹੈ, ਪਰ ਉਮੀਦਵਾਰਾਂ ਦੀ ਹਾਰ ਜਿੱਤ ਤੇ ਹਾਲੇ ਸੱਟਾ ਨਹੀਂ ਲੱਗ ਰਿਹਾ, ਹਾਲੇ ਸਿਰਫ ਭਾਜਪਾ-ਕਾਂਗਰਸ ਦੀਆਂ ਸੀਟਾਂ ਨੂੰ ਲੈ ਕੇ ਤੋਲ ਮੋਲ ਚੱਲ ਰਿਹਾ ਹੈ।

 

ਸੱਟਾ ਬਾਜ਼ਾਰ ਦੀ ਮੰਨੀਏ ਤਾਂ ਇਸ ਸਮੇਂ ਕਾਂਗਰਸ ਭਾਜਪਾ ਤੇ ਭਾਰੀ ਨਜ਼ਰ ਆ ਰਹੀ ਹੈ ਅਤੇ ਕਾਂਗਰਸ-ਭਾਜਪਾ ਵਿਚਾਲੇ ਸੀਟਾਂ ਜਿੱਤਣ ਦਾ ਅੰਤਰ ਕਾਫੀ ਜਿ਼ਆਦਾ ਨਜ਼ਰ ਆ ਰਿਹਾ ਹੈ। ਰਾਜਸਥਾਨ ਚ ਸੱਟਾ ਬਾਜ਼ਾਰ ਦੇ ਸਭ ਤੋਂ ਮਸ਼ਹੂਰ ਫਲੋਦੀ ਸੱਟਾ ਬਾਜ਼ਾਰ ਚ ਵੀ ਦੋਨਾਂ ਹੀ ਪਾਰਟੀਆਂ ਦਾ ਮੁੱਲ ਜਾਰੀ ਕਰ ਦਿੱਤਾ ਹੈ ਅਤੇ ਇਸ ਹਿਸਾਬ ਨਾਲ ਕਾਂਗਰਸ ਦੀਆਂ 128-130 ਸੀਟਾਂ ਜਦਕਿ ਭਾਜਪਾ ਦੀਆਂ 50-52 ਸੀਟਾਂ ਜਿੱਤਣ ਦਾ ਅੰਦਾਜ਼ਾ ਹੈ।

 

ਇਸੇ ਤਰ੍ਹਾਂ ਸ਼ੇਖਾਵਾਟੀ ਸੱਟਾ ਬਾਜ਼ਾਰ ਚ ਵੀ ਕਾਂਗਰਸ ਦੀਆਂ 130-132 ਸੀਟਾਂ ਜਦਕਿ ਭਾਜਪਾ ਦੀਆਂ 50-52 ਸੀਟਾਂ ਜਿੱਤਣ ਦਾ ਅੰਦਾਜ਼ਾ ਹੈ। ਸ਼੍ਰੀ ਗੰਗਾਨਗਰ ਅਤੇ ਹਨੁਮਾਨਗੜ੍ਹ ਚ ਵੀ ਵੱਡੀ ਗਿਣਤੀ ਚ ਸੱਟੇਬਾਜ਼ ਸਰਗਰਮ ਹਨ, ਅੰਦਾਜ਼ੇ ਮੁਤਾਬਕ ਇੱਥੇ ਵੀ ਕਾਂਗਰਸ 132-134 ਸੀਟਾਂ ਜਦਕਿ ਭਾਜਪਾ 48-50 ਸੀਟਾਂ ਜਿੱਤ ਸਕਦੀ ਹੈ।

 


ਇਸੇ ਤਰ੍ਹਾਂ ਜੈਪੁਰ ਚ ਵੀ ਸੱਟੇਬਾਜ਼ਾਂ ਦੇ ਮਾਹੌਲ ਨੂੰ ਦੇਖਦਿਆਂ ਅੰਦਾਜ਼ੇ ਮੁਤਾਬਕ ਇੱਥੇ ਵੀ ਕਾਂਗਰਸ 131-133 ਸੀਟਾਂ ਜਿੱਤ ਸਕਦੀ ਹੈ। ਇਹ ਅੰਦਾਜ਼ਾ ਟਿਕਟਾਂ ਦੀ ਵੰਡ ਮਗਰੋਂ ਬਦਲ ਸਕਦਾ ਹੈ। ਉਮੀਦਵਾਰਾਂ ਦੇ ਨਾਂ ਅਤੇ ਚਿਹਰਿਆਂ ਦੇ ਹਿਸਾਬ ਨਾਲ ਹੀ ਸੱਟਾ ਬਾਜ਼ਾਰ ਚ ਅੰਦਾਜ਼ਾ ਉਪਰ ਥੱਲੇ ਹੋਵੇਗਾ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan elections The Satta market is active Congress will get 130 seats