ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ LIVE: ਵਸੁੰਧਰਾ, ਸਚਿਨ, ਗਿਹਲੋਤ ਨੇ ਜਿੱਤੀ ਆਪਣੀ ਆਪਣੀ ਸੀਟ

ਰਾਜਸਥਾਨ LIVE: ਚੋਣ ਰੁਝਾਨਾਂ ’ਚ ਕਾਂਗਰਸ ਅੱਗੇ ਅਤੇ ਭਾਜਪਾ ਪਿੱਛੇ

ਰਾਜਸਥਾਨ ਵਿਧਾਨ ਸਭਾ ਚੋਣ ਨਤੀਜਿਆਂ ਲਈ ਇੱਥੇ ਦੀਆਂ 199 ਸੀਟਾਂ ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਹਾਲੇ ਬੈਲੇਟ ਪੇਪਰ ਦੀ ਗਿਣਤੀ ਕੀਤੀ ਜਾ ਰਹੀ ਹੈ। ਸਵੇਰ 8:25 ਵਜੇ ਤੱਕ ਦੇ ਰੁਝਾਨਾਂ ਚ ਕਾਂਗਰਸ 14 ਅਤੇ ਭਾਜਪਾ 6 ਸੀਟਾਂ ਤੇ ਅੱਗੇ ਚੱਲ ਰਹੀ ਹੈ। ਇਹ ਮਹਿਜ਼ ਸ਼ੁਰੂਆਤੀ ਰੁਝਾਨ ਹਨ, ਅੱਗੇ ਚਲ ਕੇ ਇਹ ਪਲਟ ਵੀ ਸਕਦੇ ਹਨ।


ਵਸੁੰਧਰਾ ਰਾਜੇ

ਵਸੁੰਧਰਾ ਨੇ ਝਾਲਰਾਪਾਟਨ ਵਿਧਾਨ ਸਭਾ ਸੀਟ ਜਿੱਤ ਲਈ। ਉਨ੍ਹਾਂ ਮਾਨਵੇਂਦਰ ਸਿੰਘ ਨੂੰ ਹਰਾਇਆ ਹੈ। ਮਾਨਵੇਂਦਰ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਕੱਦਵਰ ਆਗੂ ਰਹੇ ਜਸਵੰਤ ਸਿੰਘ ਦੇ ਬੇਟੇ ਹਨ ਅਤੇ ਕੁਝ ਮਹੀਨੇ ਪਹਿਲਾਂ ਭਾਜਪਾ ਛੱਡ ਕਾਂਗਰਸ `ਚ ਸ਼ਾਮਲ ਹੋਏ ਸਨ।


ਸਚਿਨ ਪਾਇਲਟ : ਟੋਂਕ ਤੋਂ ਸਚਿਨ ਪਾਇਲਟ ਨੇ ਸੂਬੇ ਦੇ ਟਰਾਂਸਪੋਰਟ ਮੰਤਰੀ ਯੂਨੁਸ ਖਾਨ ਨੂੰ ਹਰਾ ਦਿੱਤਾ। ਭਾਜਪਾ ਨੇ ਪਾਇਲਟ ਦੇ ਮੁਕਾਬਲੇ `ਚ ਵਸੁੰਧਰਾ ਰਾਜੇ ਸਰਕਾਰ `ਚ ਨੰਬਰ ਦੋ ਦੀ ਹੈਸੀਅਤ ਰੱਖਣ ਵਾਲੇ ਟਰਾਂਸਪੋਰਟ ਮੰਤਰੀ ਯੂਨੁਸ ਖਾਨ ਨੂੰ ਮੈਦਾਨ `ਚ ਉਤਾਰਿਆ ਸੀ।


ਅਸ਼ੋਕ ਗਿਹਲੋਤ : ਜੋਧਪੁਰ ਜਿ਼ਲ੍ਹੇ ਦੀ ਸਰਦਾਰਪੁਰ ਸੀਟ `ਤੇ ਸਾਬਕਾ ਮੁੱਖ ਮੰਤਰੀ ਅਤੇ ਦਿਗਜ ਕਾਂਗਰਸ ਆਗੂ ਅਸ਼ੋਕ ਗਿਹਲੋਤ ਜੇਤੂ ਰਹੇ। ਉਨ੍ਹਾਂ ਭਾਜਪਾ ਦੇ ਸ਼ੰਭੁ ਸਿੰਘ ਖੇਤਾਸਰ ਨੂੰ ਹਿਰਾਇਆ ਹੈ।
  

 

ਕਾਂਗਰਸ   102

ਭਾਜਪਾ     72

ਬੀਐਸਪੀ    5

ਬਾਕੀ        20

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan elections Vasundhara Raje Ashok Gehloh ahead in their seats