ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ਚੋਣਾਂ : ਕਾਂਗਰਸ ਨੂੰ ਆਪਣਿਆਂ ਤੋਂ ਹੀ ਖਤਰਾ

ਰਾਜਸਥਾਨ ਚੋਣਾਂ : ਕਾਂਗਰਸ ਨੂੰ ਆਪਣਿਆਂ ਤੋਂ ਹੀ ਖਤਰਾ

ਰਾਜਸਥਾਨ ਵਿਧਾਨ ਸਭਾ ਚੋਣ `ਚ ਕਾਂਗਰਸ ਦੋ ਮਾਰਚਿਆਂ `ਤੇ ਲੜ ਰਹੀ ਹੈ। ਇਕ ਪਾਸੇ ਜਿੱਥੇ ਉਸਦਾ ਭਾਜਪਾ ਨਾਲ ਸਿੱਧਾ ਮੁਕਾਬਲਾ ਹੈ, ਉਥੇ ਕਈ ਸੀਟਾਂ `ਤੇ ਬਾਗੀ ਉਮੀਦਵਾਰ ਪਾਰਟੀ ਦੀਆਂ ਮੁਸ਼ਕਲਾਂ ਵਧਾ ਰਹੇ ਹਨ। ਚੋਣ `ਚ ਕਾਂਗਰਸ ਨੂੰ ਜਿੱਤ ਦਾ ਪੂਰਾ ਭਰੋਸਾ ਹੈ। ਇਸ ਲਈ, ਟਿਕਟ ਨਾ ਮਿਲਣ ਤੋਂ ਨਾਰਾਜ ਕਈ ਉਮੀਦਵਾਰ ਚੋਣ ਮੈਦਾਨ `ਚ ਉਤਰ ਗਏ। ਉਥੇ, ਕੁਝ ਖੇਤਰ `ਚ ਪਾਰਟੀ ਉਮੀਦਵਾਰ ਦਾ ਵਿਰੋਧ ਕਰ ਰਹੇ ਹਨ।


ਕਾਂਗਰਸ ਨੇ ਬਾਗੀਆਂ `ਤੇ ਸਖਤਾਈ ਵਰਤਦੇ ਹੋਏ ਦੋ ਦਰਜਨ ਤੋਂ ਜਿ਼ਆਦਾ ਆਗੂਆਂ ਨੂੰ ਛੇ ਸਾਲ ਲਈ ਪਾਰਟੀ `ਚੋਂ ਕੱਢ ਦਿੱਤੇ ਹਨ। ਪਰ ਪਾਰਟੀ ਦੇ ਅੰਦਰ ਕਈ ਲੋਕ ਇਸ ਫੈਸਲਾ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ `ਚੋਂ ਕੱਢਣ ਦੀ ਬਜਾਏ ਉਨ੍ਹਾਂ ਨੂੰ ਸਮਝਾਉਣ ਦੀ ਕੋਸਿ਼ਸ਼ ਕਰਨੀ ਚਾਹੀਦੀ ਸੀ। ਉਥੇ ਕਈ ਬਾਗੀ ਉਮੀਦਵਾਰਾਂ ਦੀ ਸਥਿਤੀ ਪਾਰਟੀ ਉਮੀਦਵਰ ਤੋਂ ਵਧੀਆ ਹੈ।


ਪਾਰਟੀ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਵਿਧਾਨ ਸਭਾ ਦੀ ਕਰੀਬ ਇਕ ਦਰਜਨ ਸੀਟ `ਤੇ ਬਾਗੀ ਉਮੀਦਵਾਰ ਸਖਤ ਟੱਕਰ ਦੇ ਰਹੇ ਹਨ। ਕਈ ਸੀਟ `ਤੇ ਜਾਤੀ ਸਮੀਕਰਨ ਵੀ ਉਨ੍ਹਾਂ ਦੇ ਪੱਖ `ਚ ਹਨ। ਅਜਿਹੇ `ਚ ਪਾਰਟੀਆਂ ਨੂੰ ਉਨ੍ਹਾਂ ਨੂੰ ਕੱਢਣ ਦੀ ਬਜਾਏ ਚੋਣ ਬਾਅਦ ਸ਼ਾਮਲ ਕਰਨ ਦੇ ਵਿਕਲਪ ਨੂੰ ਖੁੱਲ੍ਹਾ ਰੱਖਣਾ ਚਾਹੀਦਾ ਸੀ। ਕਿਉਂਕਿ, ਉਹ ਆਜ਼ਾਦ ਤੌਰ `ਤੇ ਜਿੱਤ ਗਏ ਤਾਂ ਭਾਜਪਾ ਵੱਲ ਝੁਕ ਸਕਦੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan Legislative Assembly elections 2018 Congress is contesting against BJP and has differences in inside its party as well