ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਬਜਰਵਰ ਤਾਂ ਲਾਏ ਪਰ ਰਾਜਸਥਾਨ ਦੀ ਸਿਆਸੀ ਜ਼ਮੀਨ 'ਤੇ ਸ਼੍ਰੋਮਣੀ ਅਕਾਲੀ ਦਲ ਗ਼ਾਇਬ

ਸੁਖਬੀਰ ਬਾਦਲ

ਰਾਜਸਥਾਨ ਦੀਆਂ ਕਈ ਸੀਟਾਂ ਉੱਤੇ ਸਿੱਖ ਵੋਟਬੈਂਕ ਕਿਸੇ ਵੀ ਪਾਰਟੀ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।  ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਕਈ ਪੰਜਾਬੀ ਆਗੂ ਸਿੱਖ ਬਹੁਲ ਇਲਾਕਿਆਂ ਵਿੱਚ ਲਗਾਤਾਰ ਪ੍ਰਚਾਰ ਕਰ ਰਹੇ ਹਨ।  

 

ਬੀਕਾਨੇਰ,ਹਨੂੰਮਾਨਗੜ੍ਹ ਤੇ ਗੰਗਾਨਗਰ ਅਜਿਹੇ ਇਲਾਕੇ ਹਨ, ਜਿੱਥੇੇ ਸਿੱਖ ਸਮੁਦਾਏ ਦੀਆਂ ਵੋਟਾਂ ਕਿਸੇ ਵੀ ਉਮੀਦਵਾਰ ਦੀ ਕਿਸਮਤ ਬਦਲ ਸਕਦੀਆਂ ਹਨ।  ਇਸੇ ਲਈ ਤਿਨਾਂ ਪਾਰਟੀਆਂ ਵੱਲੋਂ ਪੰਜਾਬ ਦੇ ਆਗੂਆਂ ਨੂੰ ਇੱਥੇ ਹੀ ਚੋਣ ਮੈਦਾਨ ਉੱਤੇ ਪ੍ਰਚਾਰ ਲਈ ਉਤਾਰਿਆ ਗਿਆ ਹੈ।  ਪਰ ਸਭ ਤੋਂ ਵੱਡੀ ਗੱਲ ਹੈ ਕਿ ਭਾਜਪਾ ਦੀ ਭਾਈਵਾਲ ਪਾਰਟੀ ਸ੍ਰੋਮਣੀ ਅਕਾਲੀ ਦਲ ਦਾ ਕੋਈ ਵੀ ਆਗੂ ਰਾਜਸਥਾਨ ਚੋਣਾਂ ਵਿੱਚ ਪ੍ਰਚਾਰ ਨਹੀਂ ਕਰ ਰਿਹਾ।  ਇੱਥੋਂ ਤੱਕ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਪਾਰਟੀ ਦੇ ਵਿਸਥਾਰ ਕਰਨ ਦਾ ਵੀ ਐਲਾਨ ਕਰ ਚੁੱਕੇ ਹਨ। ਪਰ ਰਾਜਸਥਾਨ ਚੋਣਾਂ ਦੀ ਜ਼ਮੀਨ ਉੱਤੇ ਪਾਰਟੀ ਦੀ ਕੋਈ ਗਤੀਵਿਦੀ ਨਜ਼ਰ ਨਹੀਂ ਆ ਰਹੀ। 

 

ਅਕਾਲੀ ਦਲ ਨੇ ਰਾਜਸਥਾਨ ਲਈ ਕਈ ਅਹੁਦੇਦਾਰਾਂ ਦਾ ਵੀ ਐਲਾਨ ਕੀਤਾ ਹੋਇਆ ਹੈ।  ਪਾਰਟੀ ਨੇ ਅਬਜਰਵਰ  ਵੀ ਰਾਜਸਥਾਨ ਲਈ ਲਾਏ ਹੋਏ ਹਨ।  ਰਾਜਸਥਾਨ ਦੇ ਇੱਕ ਅਬਜਰਵਰ  ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਦੱਸਿਆ ਕਿ ਪਾਰਟੀ ਦਾ ਕੋਈ ਵੀ ਆਗੂ ਰਾਜਸਥਾਨ ਚੋਂਣਾਂ ਲਈ ਪ੍ਰਚਾਰ ਕਰਨ ਨਹੀਂ ਗਿਆ।  ਜਦੋਂ ਉਨ੍ਹਾਂ ਨੂੰ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਹ ਬੋਲੇ ਕਿ, ਪਾਰਟੀ ਵੱਲੋਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹਦਾਇਤ ਨਹੀਂ ਮਿਲੀ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAD alliance partner of the BJP are missing from the arena despite appointing observers in Rajasthan