ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੀਆ ਗਾਂਧੀ ਨੇ ਵੀਡੀਓ ਬਣਾ ਕੇ ਤੇਲੰਗਾਨਾ ਦੇ ਲੋਕਾਂ ਤੋਂ ਮੰਗੀਆਂ ਵੋਟਾਂ

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਤੇਲੰਗਾਨਾ ਦੇ ਵੋਟਰਾਂ ਤੋਂ ਸੂਬੇ ਚ ਮਹਾਗਠਜੋੜ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹੈਦਰਾਬਾਦ ਚ ਸੱਤਾਧਾਰੀਆਂ ਨੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਇਹ ਸਮਾਂ ਲੋਕਾਂ ਲਈ ਆਪਣੀ ਉਮੀਦਾਂ ਨੂੰ ਪੂਰਾ ਕਰਨ ਦਾ ਹੈ।

 

ਸੋਨੀਆ ਗਾਂਧੀ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇ ਆਪਣੇ ਵੀਡਿਓ ਸੰਦੇਸ਼ ਚ ਕਿਹਾ ਕਿ ਮਹਾਗਠਜੋੜ ਸਮਾਜ ਦੇ ਸਾਰੇ ਵਰਗਾਂ ਲਈ ਹੈ। ਇਸ ਵਿਚ ਕਾਂਗਰਸ, ਤੇਲਗੁਦੇਸ਼ਮ ਪਾਰਟੀ, ਤੇਲੰਗਾਨਾ ਜਨ ਸਮਿਤੀ ਅਤੇ ਭਾਕਪਾ ਸ਼ਾਮਲ ਹੈ। ਗਾਂਧੀ ਨੇ ਕਾਂਗਰਸ ਦੇ ਅਧਿਕਾਰਿਤ ਟਵਿੱਟਰ ਹੈਂਡਲ ਤੇ ਪੋਸਟ ਕੀਤੇ ਸੰਦੇਸ਼ ਚ ਕਿਹਾ, ਸਾਢੇ 4 ਸਾਲ ਪਹਿਲਾਂ ਇੱਕ ਵੱਖਰਾ ਤੇਲੰਗਾਨਾ ਸੂਬਾ ਬਣਿਆ। ਮੈਂ ਵੀ ਉਸਨੂੰ ਬਣਾਉਣ ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਪਰ ਹੈਦਰਾਬਾਦ ਚ ਸੱਤਾਧਾਰੀਆਂ ਨੇ ਤੁਹਾਡੇ ਨਾਲ ਧੋਖਾ ਕੀਤਾ।

 

 

ਸੋਨੀਆਂ ਨੇ ਤੇਲੰਗਾਨਾ ਦੇ ਲੋਕਾਂ ਤੋਂ ਇੱਕ ਅਜਿਹੀ ਸਰਕਾਰ ਦਾ ਵਾਅਦਾ ਕੀਤਾ ਜੋ ਕਿ ਸਮਾਜ ਦੇ ਹਰੇਕ ਤਬਕੇ ਅਤੇ ਸੂਬੇ ਦੇ ਸਾਰੇ ਲੋਕਾਂ ਦੀ ਅਗਵਾਈ ਕਰੇਗੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonia Gandhi made the video and made demands from the people of Telangana