ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਲੰਗਾਨਾ 'ਚ ਭਾਜਪਾ ਦਾ ਵਾਅਦਾ: ਹਰ ਸਾਲ ਗਊ ਤੇ ਇੱਕ ਤੋਲ਼ਾ ਸੋਨਾ ਮੁਫ਼ਤ

ਤੇਲੰਗਾਨਾ 'ਚ ਭਾਜਪਾ ਦਾ ਵਾਅਦਾ: ਹਰ ਸਾਲ ਗਊ ਤੇ ਇੱਕ ਤੋਲ਼ਾ ਸੋਨਾ ਮੁਫ਼ਤ

ਭਾਜਪਾ ਨੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਆਪਣੇ ਮੈਨੀਫੈਸਟੋ 'ਚ ਵੀਰਵਾਰ ਨੂੰ ਕਿਹਾ ਹੈ ਕਿ ਜੇ ਪਾਰਟੀ ਸੱਤਾ' ਚ ਆਉਂਦੀ ਹੈ ਤਾਂ ਕਿਸਾਨਾਂ ਦਾ ਦੋ ਲੱਖ ਰੁਪਏ ਦਾ ਕਰਜ਼ਾ ਮੁਆਫ਼, ਗ੍ਰੈਜੂਏਟਾਂ ਨੂੰ ਮੁਫਤ ਲੈਪਟਾਪ, ਸ਼ਰਾਬ ਦੀ ਵਿਕਰੀ ਨਿਯਮਤ ਤੇ ਹਰ ਸਾਲ ਇੱਕ ਲੱਖ ਲੋਕਾਂ ਨੂੰ ਗਊ ਮੁਫ਼ਤ ਦਿੱਤੀ ਜਾਵੇਗੀ. ਸੂਬੇ ਵਿਚ 7 ਦਸੰਬਰ ਨੂੰ  ਪੋਲਿੰਗ ਹੋਵੇਗੀ.

 

ਇਹ ਐਲਾਨਪੱਤਰ ਪਾਰਟੀ ਦੇ ਸੂਬਾ ਪ੍ਰਦਾਨ ਲਕਸ਼ਮਣ ਵੱਲੋਂ ਜਾਰੀ ਕੀਤਾ ਗਿਆ ਹੈ, ਭਾਜਪਾ ਦੇ ਸੂਬਾਈ ਇਕਾਈ ਦੇ ਮੁਖੀ ਬੋਲੇ ਕਿ ਜੇ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਧਰਮ ਬਦਲਣ ਤੋਂ ਰੋਕਣ ਲਈ ਕਾਨੂੰਨ ਬਣਾਇਆ ਜਾਵੇਗਾ. ਇਹ ਵੀ ਕਿਹਾ ਗਿਆ ਹੈ ਕਿ "ਜੋ ਲੋਕ ਗੈਰਕਾਨੂੰਨੀ ਤੌਰ 'ਤੇ ਦਾਖਲ ਹੁੰਦੇ ਹਨ ਤੇ ਰੋਹਿੰਗਿਆ ਲੋਕਾਂ ਨੂੰ ਵਾਪਸ ਬੰਗਲਾਦੇਸ਼  ਭੇਜਿਆ ਜਾਵੇਗਾ".



ਕਿਸਾਨਾਂ ਲਈ ਇਹ ਕਿਹਾ ਗਿਆ ਹੈ ਕਿ ਹਰੇਕ ਕਿਸਾਨ ਨੂੰ ਉੱਚ ਪੱਧਰੀ ਬੀਜ ਅਤੇ ਮੁਫ਼ਤ ਬੋਰਵੈਲ ਜਾਂ ਪੰਪਸੈੱਟ ਦਿੱਤਾ ਜਾਵੇਗਾ. ਅੰਡਰਗਰੈਜੂਏਟ ਵਿਦਿਆਰਥੀਆਂ ਲਈ ਮੁਫਤ ਲੈਪਟੌਪ, 7ਵੀਂ ਜਮਾਤ ਤੋਂ 10ਵੀਂ ਜਮਾਤ ਤੱਕ ਦੀਆਂ ਲੜਕੀਆਂ ਮੁਫ਼ਤ ਸਾਇਕਲ, ਅੰਡਰ-ਗਰੈਜੂਏਟ ਤੇ ਉਪਰਲੇ ਕੋਰਸਾਂ ਵਿਚ ਪੜ੍ਹਦੀਆਂ ਕੁੜੀਆਂ ਨੂੰ 50ਫੀਸਦੀ ਸਬਸਿਡੀ ਦੇ ਨਾਲ ਸਕੋਟੀ (ਦੋਪਹੀਆ ਵਾਹਨ) ਮਿਲੇਗੀ..

 

ਸਾਲ 2022 ਤਕ ਸਾਰੇ ਯੋਗ ਗਰੀਬ ਲੋਕਾਂ ਨੂੰ ਮੁਫ਼ਤ ਘਰ ਦਾ ਵਾਅਦਾ ਕੀਤਾ ਗਿਆ ਹੈ. ਇਹ ਚੋਣ ਮੈਨੀਫੈਸਟੋ ਵਿਚ ਕਿਹਾ ਗਿਆ ਸੀ ਕਿ ਐਨ.ਡੀ.ਏ. ਸਰਕਾਰ ਦੀ ਸਿਹਤ ਯੋਜਨਾ ਨੂੰ ਲਾਗੂ ਕਰਨ ਤੋਂ ਇਲਾਵਾ ਹਰ ਡਵੀਜ਼ਨ (ਪ੍ਰਸ਼ਾਸਕੀ ਇਕਾਈ) ਵਿੱਚ ਜੈਨਰਿਕ ਡਰੱਗ ਸੈਂਟਰ ਸਥਾਪਤ ਕਰਨ ਲਈ ਕਦਮ ਚੁੱਕੇ ਜਾਣਗੇ. ਬੇਰੁਜ਼ਗਾਰ ਨੌਜਵਾਨਾਂ ਨੂੰ 3,116 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਮਿਲੇਗਾ



ਇਹ ਵੀ ਵਾਅਦਾ ਕੀਤਾ ਗਿਆ ਹੈ ਕਿ ਗਰੀਬ ਲੜਕੀਆਂ ਦੇ ਵਿਆਹ ਲਈ ਇਕ ਲੱਖ ਰੁਪਏ ਤੇ ਇਕ ਸੋਨੇ ਦੀ ਤੋਲਾ ਮਿਲੇਗਾ. ਸੀਨੀਅਰ ਨਾਗਰਿਕਾਂ ਨੂੰ ਕੈਲਾਸ਼ ਮਾਨਸਰਵਰ, ਕਾਸ਼ੀ ਅਤੇ ਪੁਰੀ ਦੀ ਯਾਤਰਾ ਲਈ ਸਹਾਇਤਾ ਦਿੱਤੀ ਜਾਵੇਗੀ.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:telangana BJP manifesto free distribution of cows to 1 lakh people every year