ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੇ ਜਾਰੀ ਕੀਤੀ 32 ਉਮੀਦਵਾਰਾਂ ਦੀ ਤੀਜੀ ਸੂਚੀ

1 / 2bjp

2 / 2 ਕੈਲਾਸ਼ ਵਿਜੇਵਰਗੀਆ

PreviousNext

ਭਾਰਤੀ ਜਨਤਾ ਪਾਰਟੀ ਨੇ ਮੱਧ ਪ੍ਰਦੇਸ਼ ਵਿਖੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ 2018 ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਬਾਬੂਲਾਲ ਗੋਰ ਦੀ ਬਹੁ ਕ੍ਰਿਸ਼ਣਾ ਗੋਰ ਨੂੰ ਪਾਰਟੀ ਨੇ ਗੋਵਿੰਦਪੁਰਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਬਾਬੂਲਾਲ ਗੋਰ ਇਸ ਸੀਟ ਤੇ ਖੁੱਦ ਜਾਂ ਨੁੰਹ ਦੀ ਟਿਕਟ ਲਈ ਜਿ਼ੱਦ ਕਰ ਰਹੇ ਸਨ। ਇੰਦੌਰ-3 ਸੀਟ ਤੇ ਭਾਜਪਾ ਨੇ ਕੈਲਾਸ਼ ਵਿਜੇਵਰਗੀਆ ਦੇ ਪੁੱਤਰ ਆਕਾਸ਼ ਵਿਜੇਵਰਗੀਆ ਨੂੰ ਉਮੀਦਵਾਰ ਬਣਾਇਆ ਹੈ। ਇੰਦੌਰ ਦੀ ਮੇਅਰ ਮਾਲੀਨੀ ਗੋੜ ਪਾਰਟੀ ਟਿਕਟ ਤੇ ਇੰਦੋਰ-4 ਸੀਟ ਨਾਲ ਕਿਸਮਤ ਅਜ਼ਮਾਵੇਗੀ।

 

ਇਸ ਤੋਂ ਇਲਾਵਾ ਹੋਸ਼ੰਗਾਬਦਾ ਜਿ਼ਲ੍ਹੇ ਦੀ ਸਿਨੀਮਾਲਵਾ ਸੀਟ ਨੂੰ ਲੈ ਕੇ ਹਾਲੇ ਜਦੋਜਹਿਦ ਜਾਰੀ ਹੈ। ਇੱਥੋ ਮੌਜੂਦਾ ਵਿਧਾਇਕ ਤੇ ਸਾਬਕਾ ਮੰਤਰੀ ਸਰਤਾਜ ਸਿੰਘ ਟਿਕਟ ਲਈ ਮੰਗ ਕਰ ਰਹੇ ਹਨ। ਜਦਕਿ ਪਾਰਟੀ ਕੋਈ ਨਵਾਂ ਉਮੀਦਵਾਰ ਭਾਲ ਰਹੀ ਹੈ। ਹੁਣ ਭਾਜਪਾ ਦੇ ਸਿਵਨੀਮਾਲਵਾ ਸਮੇਤ 6 ਸਥਾਨਾਂ ਤੇ ਉਮੀਦਵਾਰ ਹਾਲੇ ਬਾਕੀ ਹਨ।

 

 

ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਜਪਾ ਨੇ 17 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਸੀ। ਖਾਸ ਗੱਲ ਇਹ ਹੈ ਕਿ ਇਨ੍ਹਾਂ ਚੋਣਾਂ ਚ ਭਾਜਪਾ ਨੇ ਵਰਤਮਾਨ ਸਰਕਾਰ ਦੇ ਤਿੰਨ ਮੰਤਰੀਆਂ ਅਤੇ ਲਗਭਗ 30 ਤੋਂ ਵੱਧ ਵਿਧਾਇਕਾਂ ਨੂੰ ਚੋਣ ਮੈਦਾਨ ਚ ਮੁੜ ਤੋਂ ਨਾ ਉਤਾਰਨ ਦਾ ਫੈਸਲਾ ਲਿਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Third list of 32 candidates released by BJP