ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਦੇ ਭ੍ਰਿਸ਼ਟਾਚਾਰ ਕਾਰਨ ਨੋਟਬੰਦੀ ਕਰਨੀ ਪਈ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (ਮੰਗਲਵਾਰ) ਮੱਧ ਪ੍ਰਦੇਸ਼ ਦੇ ਝਾਬੁਆ ਚ ਰੈਲੀ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਪੀਐਮ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ। ਮੋਦੀ ਨੇ ਕਿਹਾ ਅਸੀਂ ਜਿਹੜੇ ਕੰਮ ਚਾਰ ਸਾਲ ਚ ਕੀਤੇ, ਉਸੇ ਕੰਮਾਂ ਨੂੰ ਕਰਨ ਚ ਕਾਂਗਰਸ ਨੂੰ 10 ਸਾਲ ਲੱਗਦੇ। ਮੋਦੀ ਨੇ ਕਿਹਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨਾ ਸਾਡਾ ਟੀਚਾ ਹੈ।

 

ਪੀਐਮ ਮੋਦੀ ਨੇ ਝਾਬੂਆ ਚ ਕਾਂਗਰਸ ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਜਦੋਂ ਮੱਧ ਪ੍ਰਦੇਸ਼ ਚ ਕਾਂਗਰਸ ਦੀ ਸਰਕਾਰ ਸੀ ਤਾਂ ਲੋਕਾਂ ਦੀ ਕੀ ਹਾਲਤ ਸੀ। ਸੂਬੇ ਨੂੰ ਅਜਿਹੀ ਸਰਕਾਰ ਦੀ ਲੋੜ ਨਹੀਂ ਹੈ ਜਿਹੜੀ ਉੱਥੇ ਦੇ ਕਲਿਆਣ ਬਾਰੇ ਚ ਨਾ ਸੋਚਦੀ ਹੋਵੇ।

 

ਉਨ੍ਹਾਂ ਕਿਹਾ ਕਿ ਅਸੀਂ ਤਕਰੀਬਨ 14 ਕਰੋੜ ਲੋਨ ਬਿਨਾ ਕਿਸੇ ਗਾਰੰਟੀ ਦੇ ਦਿੱਤੇ। 70 ਫੀਸਦ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਪਹਿਲੀ ਵਾਰ ਬੈਂਕ ਤੋਂ ਲੋਨ ਲੈਣ ਦਾ ਮੌਕਾ ਮਿਲਿਆ ਹੈ। ਜਿਸ ਨਾਲ ਲੋਕ ਹੁਣ ਆਪ ਕਮਾ ਰਹੇ ਹਨ ਅਤੇ ਪਿੰਡਾਂ ਦੇ ਲੋਕਾਂ ਨੂੰ ਵੀ ਰੋਜ਼ਗਾਰ ਦੇ ਰਹੇ ਹਨ। 

 


ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਚ ਅਜਿਹਾ ਭ੍ਰਿਸ਼ਟਾਚਾਰ ਫੈਲ ਗਿਆ ਕਿ ਮੈਨੂੰ ਨੋਟਬੰਦੀ ਕਰਨ ਪਈ। ਅਸੀਂ ਲੋਕ ਰੋਜ਼ਾਨਾ ਅਖਬਾਰ ਚ ਦੇਖਦੇ ਸਨ ਕਿ ਬਿਸਤਰ ਦੇ ਥੱਲੇ ਨੋਟ ਪਏ ਹਨ, ਕਾਰਖਾਨਿਆਂ ਦੇ ਪਿੱਛੇ ਪਏ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਕੌਡੀ-ਕੌਡੀ ਬੈਂਕ ਚ ਜਮ੍ਹਾਂ ਕਰਾਉਣ ਲਈ ਅਸੀਂ ਮਜਬੂਰ ਕਰ ਦਿੱਤਾ। ਮੋਦੀ ਨੇ ਕਿਹਾ ਕਿ ਸਾਡਾ ਮੰਤਰ ਬੱਚਿਆਂ ਨੂੰ ਪੜ੍ਹਾਈ, ਨੌਜਵਾਨਾਂ ਨੂੰ ਕਮਾਈ, ਕਿਸਾਨਾਂ ਨੂੰ ਸਿੰਜਾਈ ਅਤੇ ਬਜ਼ੁਰਗਾਂ ਲਈ ਦਵਾਈ ਹਨ। 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Those who work in the 4 years the 10 years of Congress Modi