ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ੍ਹ: ਭਾਜਪਾ ਉਮੀਦਵਾਰ ਨੂੰ ਹਰਾਉਣ ਲਈ ਬਸਪਾ ਨੇ ਕਾਂਗਰਸ ਦਾ ਫੜ੍ਹਿਆ ਹੱਥ

ਛੱਤੀਸਗੜ੍ਹ ਦੇ ਰਾਏਗੜ੍ਹ ਜਿ਼ਲ੍ਹੇ ਦੀ ਚਰਚਿਤ ਵਿਧਾਨ ਸਭਾ ਸੀਟ ਖਰਸਿਆ ਦੇ ਬਸਪਾ ਦੇ ਐਲਾਨੇ ਉਮੀਦਵਾਰ ਵਿਜੇ ਜੈਸਵਾਲ ਨੇ ਕਾਂਗਰਸੀ ਉਮੀਦਵਾਰ ਉਮੇਸ਼ ਪਟੇਲ ਦੇ ਸਮਰਥਨ ਚ ਚੋਣ ਮੈਦਾਨ ਤੋਂ ਹਟਣ ਦਾ ਐਲਾਨ ਕੀਤਾ ਹੈ। ਖਰਸਿਆ ਸੀਟ ਰਾਏਪੁਰ ਦੇ ਕਲੈਕਟਰ ਰਹੇ ਓਪੀ ਚੋਧਰੀ ਦੇ ਆਈਏਐਸ ਦੀ ਨੌਕਰੀ ਤੋਂ ਅਸਤੀਫਾ ਦੇ ਕੇ ਭਾਜਪਾ ਦੀ ਟਿਕਟ ਤੇ ਚੋਣ ਮੈਦਾਨ ਚ ਉਤਰਨ ਮਗਰੋਂ ਚਰਚਾਵਾਂ ਚ ਹੈ।

 

ਇਸ ਸੀਟ ਤੇ ਜਨਤਾ ਕਾਂਗਰਸ ਨੇ ਵਿਜੇ ਜੈਸਵਾਲ ਨੂੰ ਪਹਿਲਾਂ ਉਮੀਦਵਾਰ ਐਲਾਨਿਆ ਸੀ ਪਰ ਬਾਅਦ ਚ ਜਨਤਾ ਕਾਂਗਰਸ ਬਸਪਾ ਗਠਜੋਣ ਹੋਣ ਮਗਰੋਂ ਇਹ ਸੀਟ ਬਸਪਾ ਦੇ ਖਾਤੇ ਚ ਚਲੀ ਗਈ। ਬਸਪਾ ਨੇ ਵੀ ਵਿਜੇ ਜੈਸਵਾਲ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ।

 

ਜੈਸਵਾਲ ਅਚਾਨਕ ਆਪਣੇ ਸਮਰਥਕਾਂ ਨਾਲ ਕਾਂਗਰਸੀ ਉਮੀਦਵਾਰ ਉਮੇਸ਼ ਪਟੇਲ ਦੇ ਘਰ ਨੰਦੇਲੀ ਪੁੱਜੇ ਅਤੇ ਉਨ੍ਹਾਂ ਨੇ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਚੋਣ ਨਹੀਂ ਲੜਣਗੇ। ਭਾਜਪਾ ਉਮੀਦਵਾਰ ਚੋਧਰੀ ਨੂੰ ਹਰਾਉਣ ਲਈ ਪੂਰੀ ਤਾਕਤ ਲਗਾਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਤੇ ਸੰਘ ਕਿਸਾਨ ਵਿਰੋਧੀ, ਸਿਖਿਆ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਹਨ, ਅਤੇ ਉਹ ਨਹੀਂ ਚਾਹੁੰਦੇ ਕਿ ਖਰਸਿਆ ਚ ਉਨ੍ਹਾਂ ਨੂੰ ਜਿੱਤ ਹਾਸਿਲ ਹੋਵੇ।

 

ਖਰਸਿਆ ਵਿਧਾਨ ਸਭਾ ਖੇਤਰ ਦੇ ਹੀ ਵਾਰਡ ਤੋਂ ਵਿਜੇ ਜੈਸਵਾਲ ਦੀ ਪਤਨੀ ਜਿ਼ਲ੍ਹਾ ਪੰਚਾਇਤ ਮੈਂਬਰ ਹਨ। ਉਨ੍ਹਾਂ ਦਾ ਖੇਤਰ ਚ ਕਾਫੀ ਪ੍ਰਭਾਵ ਵੀ ਹੈ। ਉਨ੍ਹਾਂ ਦੇ ਇਸ ਫੈਸਲੇ ਨਾਲ ਭਾਜਪਾ ਸਾਹਮਣੇ ਜਿੱਥੇ ਚੁਣੋਤੀ ਹੋਰ ਵੱਧਣ ਦੀ ਸੰਭਾਵਨ ਹੈ ਉੱਥੇ ਹੀ ਬਸਪਾ ਸਾਹਮਣੇ ਵੀ ਨਵਾਂ ਉਮੀਦਵਾਰ ਲੱਭਣ ਦੀ ਚੁਣੌਤੀ ਪੈਣਾ ਹੋ ਗਈ ਹੈ। ਇਸ ਸੀਟ ਤੋਂ ਆਜ਼ਾਦੀ ਤੋਂ ਬਾਅਦ ਭਾਜਪਾ ਹੁਣ ਤੱਕ ਕਦੇ ਜਿੱਤ ਨਹੀਂ ਸਕੀ ਹੈ। ਇਸ ਵਾਰ ਭਾਜਪਾ ਨੂੰ ਯਕੀਨ ਹੈ ਕਿ ਸਾਬਕਾ ਆਈਏਐਸ ਓਪੀ ਚੋਧਰੀ ਨੂੰ ਮੈਦਾਨ ਚ ਉਤਾਰਨ ਨਾਲ ਕਾਂਗਰਸ ਦੇ ਇਸ ਵਾਰ ਨੂੰ ਕੱਟਣ ਚ ਸਫਲ ਹੋਵੇਗੀ।


  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:To defeat BJP candidate BSP has grabbed the Congress arm