ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਸੁੰਧਰਾ ਰਾਜੇ ਦਾ ਸ਼ਰਦ ਯਾਦਵ ਵਲੋਂ ਕੀਤੀ ਟਿੱਪਣੀ ’ਤੇ ਪਲਟਵਾਰ

ਰਾਜਸਥਾਨ ਦੀਆਂ 199 ਵਿਧਾਨ ਸਭਾ ਸੀਟਾਂ ਤੇ ਅੱਜ ਵੋਟਾਂ ਪੈ ਰਹੀਆਂ ਹਨ। ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਵੀ ਝਾਲਾਵਾੜ ਵਿਧਾਨ ਸਭਾ ਸੀਟ ਤੇ ਬੂਥ ਨੰਬਰ 31 ਏ ਤੇ ਜਾ ਕੇ ਆਪਣੀ ਵੋਟ ਪਾਈ। ਵਸੁੰਧਰਾ ਰਾਜੇ ਦੇ ਵੋਟ ਪਾਉਣ ਮਗਰੋਂ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਸ਼ਰਦ ਯਾਦਵ ਵਲੋਂ ਉਨ੍ਹਾਂ ਲਈ ਵਰਤੀ ਗਈ ਮਾੜੀ ਸ਼ਬਦਾਵਲੀ ਤੇ ਸਵਾਲ ਕੀਤਾ ਤਾਂ ਉਨ੍ਹਾਂ ਹੈਰਾਨੀ ਪ੍ਰਗਟਾਉ਼ਂਦਿਆਂ ਪਲਟਵਾਰ ਕੀਤਾ।

 

 

ਵਸੁੰਧਰਾ ਰਾਜੇ ਨੇ ਕਿਹਾ ਕਿ ਸ਼ਰਦ ਯਾਦਵ ਦੀ ਟਿੱਪਣੀ ਸਿਰਫ ਉਨ੍ਹਾਂ ਲਈ ਨਹੀਂ ਬਲਕਿ ਸਾਰੀਆਂ ਔਰਤਾਂ ਦੀ ਬੇਇਜ਼ਤੀ ਹੈ। ਉਨ੍ਹਾਂ ਕਿਹਾ ਕਿ ਮੈਂ ਬੇਇਜ਼ਤੀ ਮਹਿਸੂਸ ਕਰ ਰਹੀ ਹਾਂ ਅਤੇ ਇਹ ਮੇਰਾ ਨਹੀਂ, ਸਾਰੀਆਂ ਔਰਤਾਂ ਦੀ ਬੇਇਜ਼ਤੀ ਹੈ। ਅੱਜ ਦੇ ਨੌਜਵਾਨ ਸ਼ਰਦ ਜੀ ਵਰਗੇ ਨੇਤਾਵਾਂ ਨੂੰ ਫੋਲੋ ਕਰਦੇ ਹਨ। ਮੈਨੂੰ ਉਨ੍ਹਾਂ ਤੋਂ ਇਸ ਤਰ੍ਹਾਂ ਦੇ ਬਿਆਨ ਦੀ ਉਮੀਦ ਨਹੀਂ ਸੀ। ਮੈਂ ਉਨ੍ਹਾਂ ਦੇ ਇਸ ਬਿਆਨ ਮਗਰੋਂ ਕਾਫੀ ਬੇਇਜ਼ਤੀ ਮਹਿਸੂਸ ਕਰ ਰਹੀ ਹਾਂ। ਮੈਨੂੰ ਉਮੀਦ ਹੈ ਕਿ ਚੋਣ ਕਮਿਸ਼ਨ ਅਜਿਹੇ ਬਿਆਨ ਨੂੰ ਲੈ ਕੇ ਕਾਰਵਾਈ ਕਰੇਗਾ ਅਤੇ ਇੱਕ ਉਦਾਹਰਨ ਪੇਸ਼ ਕਰੇਗਾ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vasundhara Raje took potshots at the remarks made by Sharad Yadav