ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਸਥਾਨ ਅਤੇ ਤੇਲੰਗਾਨਾ ਦੀਆਂ ਵਿਧਾਨ ਸਭਾ ਸੀਟਾਂ ’ਤੇ ਅੱਜ ਪੈ ਰਹੀਆਂ ਨੇ ਵੋਟਾਂ

ਦੇਸ਼ ਦੇ 5 ਸੂਬਿਆਂ `ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅੱਜ ਆਪਣੇ ਆਖ਼ਰੀ ਪੜਾਅ `ਚ ਪਹੁੰਚ ਗਈਆਂ ਹਨ। ਅੱਜ ਰਾਜਸਥਾਨ ਅਤੇ ਤੇਲੰਗਾਨਾ `ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹੈ। ਤੇਲੰਗਾਨਾ `ਚ ਵੋਟਿੰਗ ਸਵੇਰੇ 7 ਵਜੇ ਅਤੇ ਰਾਜਸਥਾਨ `ਚ 8 ਵਜੇ ਸ਼ੁਰੂ ਹੋਈ। ਰਾਜਸਥਾਨ ਦੀਆਂ 199 ਅਤੇ ਤੇਲੰਗਾਨਾ `ਚ 119 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼, ਮਿਜ਼ੋਰਮ ਅਤੇ ਛੱਤੀਸਗੜ੍ਹ `ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਚੁੱਕੀਆਂ ਹਨ। ਇਨ੍ਹਾਂ ਪੰਜਾਂ ਸੂਬਿਆਂ `ਚ ਨਤੀਜੇ 11 ਦਸੰਬਰ ਨੂੰ ਆਉਣਗੇ। 

 

 

ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਸੂਬੇ ਵਿੱਚ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਹਨ। ਰਾਜਸਥਾਨ ਦੇ 20 ਲੱਖ ਤੋਂ ਜਿ਼ਆਦਾ ਵੋਟਰ ਪਹਿਲੀ ਵਾਰ ਆਪਣੀ ਵੋਟ ਪਾਉਣਗੇ। ਵੋਟਿੰਗ ਲਈ 2 ਲੱਖ ਤੋਂ ਵੱਧ ਈਵੀਐਮ-ਵੀਵੀਪੀਏਟ ਦੀ ਵਰਤੋਂ ਕੀਤੀ ਜਾਵੇਗੀ। ਵੀਵੀਪੈਟ ਮਸ਼ੀਨਾਂ ਸੂਬੇ ਵਿੱਚ ਪਹਿਲੀ ਵਾਰ ਈਵੀਐਮ ਦੇ ਨਾਲ ਇਸਤੇਮਾਲ ਕੀਤੀਆਂ ਜਾ ਰਹੀਆਂ ਹਨ। 

 

 

ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਰਾਜਸਥਾਨ ਦੇ ਝਾਲਾਵਰ ਜ਼ਿਲ੍ਹੇ 'ਚ ਵਿਧਾਨ ਸਭਾ ਹਲਕੇ ਝਾਲਰਾਪਾਟਨ 'ਚ ਵੋਟ ਪਾਈ।

 

ਰਾਜਸਥਾਨ ਦੇ ਕੁੱਲ 2,274 ਉਮੀਦਾਵਾਰ ਮੈਦਾਨ ’ਚ

 

ਸੂਬੇ ਦੀਆਂ 199 ਵਿਧਾਨ ਸਭਾ ਚੋਣ ਖੇਤਰਾਂ ਤੋਂ ਕੁੱਲ 2,274 ਉਮੀਦਾਵਾਰ ਚੋਣ ਮੈਦਾਨ ਚ ਹਨ। ਇੰਡੀਅਨ ਨੈਸ਼ਨਲ ਕਾਂਗਰਸ ਤੋਂ 194, ਭਾਰਤੀ ਜਨਤਾ ਪਾਰਟੀ ਤੋਂ 199 ਉਮੀਦਵਾਰ, ਬਹੁਜਨ ਸਮਾਜ ਪਾਰਟੀ ਤੋਂ 189, ਰਾਸ਼ਟਰੀ ਕਾਂਗਰਸ ਪਾਰਟੀ ਤੋਂ 01, ਭਾਰਤੀ ਕਮਿਊਨਿਸਟ ਪਾਰਟੀ ਤੋਂ 16 ਅਤੇ ਮਾਕਰਸਵਾਦੀ ਕਮਿਊਨਿਸਟ ਪਾਰਟੀ ਤੋਂ 28 ਉਮੀਦਵਾਰ ਚੋਣਾਂ ਲੜ ਰਹੇ ਹਨ ਜਦਕਿ 817 ਗੈਰ ਮਾਨਤਾ ਪ੍ਰਾਪਤ ਦਲਾਂ ਦੇ ਉਮੀਦਵਾਰ ਅਤੇ 830 ਆਜ਼ਾਦ ਉਮੀਦਵਾਰ ਹਨ। ਰਾਜਸਥਾਨ ਚ ਵਿਧਾਨ ਸਭਾ ਦੀ ਕੁੱਲ ਸੀਟਾਂ ਦੀ ਗਿਣਤੀ 200 ਹੈ ਪਰ ਇੱਕ ਸੀਟ ਤੇ ਚੋਣ ਮੁਲਤਵੀਂ ਕਰ ਦਿੱਤੀ ਗਈ ਹੈ।

 

ਕੇਂਦਰੀ ਸੁਰੱਖਿਆ ਬਲਾਂ ਦੀ 640 ਕੰਪਨੀਆਂ

 

ਰਾਜਸਥਾਨ ਚ ਵੋਟਾਂ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਦੀ ਜਿ਼ੰਮੇਵਾਰੀ 1,44,941 ਜਵਾਨਾਂ ਤੇ ਹੋਵੇਗਾ ਜਿਨ੍ਹਾਂ ਚ ਕੇਂਦਰੀ ਸੁਰੱਖਿਆ ਬਲਾਂ ਦੀ 640 ਕੰਪਨੀਆਂ ਸ਼ਾਮਲ ਹਨ। ਸੂਬੇ ਚ ਕੁੱਲ 387 ਨਾਕੇ ਅਤੇ ਚੈਕ ਪੋਸਟ ਲਗਾਏ ਗਏ ਹਨ। ਸੂਬੇ ਦੀਆਂ 199 ਵਿਧਾਨ ਸਭਾ ਖੇਤਰਾਂ ਲਈ ਕੁੱਲ 4,74,37,761 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ। ਇਨ੍ਹਾਂ ਚ 2,47,22,365 ਪੁਰਸ਼ ਅਤੇ 2,27,15,396 ਔਰਤਾਂ ਸ਼ਾਮਲ ਹਨ। ਇਨ੍ਹਾਂ ਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਦੀ ਗਿਣਤੀ 20,20,156 ਹੈ।

 

 

ਤੇਲੰਗਾਨਾ ਦੀ ਗੱਲ ਕਰੀਏ ਤਾਂ ਸੂਬੇ ਚ ਸੱਤਾਧਾਰੀ ਟੀਆਰਐਸ, ਕਾਂਗਰਸੀ ਗਠਜੋੜ ਅਤੇ ਭਾਜਪਾ ਚ ਤਿਰਕੋਣੀ ਮੁਕਾਬਲਾ ਹੋ ਰਿਹਾ ਹੈ। ਚੋਣ ਪ੍ਰਚਾਰ ਬੁੱਧਵਾਰ ਸ਼ਾਮ 5 ਵਜੇ ਪੂਰਾ ਹੋ ਗਿਆ ਸੀ। ਤੇਲੰਗਾਨਾ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਰਜਤ ਕੁਮਾਰ ਨੇ ਕਿਹਾ ਕਿ ਵੋਟਿੰਗ ਸਵੇਰ 7 ਵਜੇ ਤੋਂ ਸ਼ਾਮ 5 ਵਜੇ ਤੱਕ ਪੂਰੀ ਹੋ ਜਾਵੇਗੀ ਜਦਕਿ ਅੱਤਵਾਦ ਪ੍ਰਭਾਵਤ ਇਲਾਕਿਆਂ ਦੀਆਂ 13 ਸੀਟਾਂ ਤੇ ਸ਼ਾਮ 4 ਵਜੇ ਤੱਕ ਵੋਟਾਂ ਪਾਈਆਂ ਜਾ ਸਕਣਗੀਆਂ। ਤੇਲੰਗਾਨਾ ਚ ਪਹਿਲੀ ਵਾਰ ਵੋਟਰ ਵੀਵੀਪੈਟ ਦੀ ਵਰਤੋੋਂ ਕਰ ਰਹੇ ਹਨ।

 

ਤੇਲੰਗਾਨਾ ਵਿਧਾਨ ਸਭਾ ਚੋਣਾਂ ਨੂੰ ਮੁਕੰਮਲ ਬਣਾਉਣ ਲਈ ਡੇਢ ਲੱਖ ਤੋਂ ਜਿ਼ਆਦਾ ਵੋਟਿੰਗ ਅਧਿਕਾਰੀ ਚੋਣ ਤਿਆਰੀਆਂ ਚ ਆਪਣਾ ਯੋਗਦਾਨ ਦੇ ਰਹੇ ਹਨ। ਸੂਬੇ ਚ ਕੁੱਲ 2.80 ਕਰੋੜ ਵੋਟਰ ਇਨ੍ਹਾਂ ਚੋਣਾਂ ਚ ਆਪਣੀ ਵੋਟ ਦੀ ਵਰਤੋਂ ਕਰਨਗੇ। ਇਨ੍ਹਾਂ ਚੋਣਾਂ ਲਈ ਕੁੱਲ 32,815 ਵੋਟਿੰਗ ਕੇਂਦਰ ਬਣਾਏ ਗਏ ਹਨ।

 

ਐਡੀਸ਼ਨਲ ਡੀਜੀਪੀ (ਕਾਨੂੰਨ ਵਿਵਸਥਾ) ਜਤਿੰਦਰ ਨੇ ਦੱਸਿਆ ਕਿ 25,000 ਕੇਂਦਰੀ ਸੁਰੱਖਿਆ ਬਲਾਂ ਅਤੇ ਹੋਰਨਾਂ ਸੂਬਿਆਂ ਦੇ 20,000 ਬਲਾਂ ਸਮੇਤ ਲਗਭਗ 1 ਲੱਖ ਪੁਲਿਸ ਮੁਲ਼ਾਜਮ ਚੋਣ ਡਿਊਟੀ ਲਗਾਈ ਗਈ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਕਸਵਾਦੀ ਅੱਤਵਾਦ ਪ੍ਰਭਾਵਿਤ ਸਰਹੱਦੀ ਇਲਾਕਿਆਂ ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ।


6 ਸਤੰਬਰ ਨੂੰ ਭੰਗ ਕਰ ਦਿੱਤੀ ਗਈ ਸੀ ਵਿਧਾਨ ਸਭਾ

 

ਤੇਲੰਗਾਨਾ ਵਿਧਾਨ ਸਭਾ ਚੋਣਾਂ ਅਸਲ ਚ ਅਗਲੇ ਸਾਲ ਲੋਕ ਸਭਾ ਚੋਣਾਂ ਦੇ ਨਾਲ ਕਰਵਾਈਆਂ ਜਾਣੀਆਂ ਸਨ ਪਰ ਸੂਬੇ ਦੀ ਕੈਬਨਿਟ ਦੀ ਸਿਫਾਰਿਸ਼ ਮਗਰੋਂ 6 ਸਤੰਬਰ ਨੂੰ ਵਿਧਾਨ ਸਭਾ ਭੰਗ ਕਰ ਦਿੱਤੀ ਗਈ ਸੀ। ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਬਦਲ ਚੁਣ ਕੇ ਇੱਕ ਵੱਡਾ ਦਾਅ ਖੇਡਿਆ ਸੀ। ਸੱਤਾਧਾਰੀ ਟੀਆਰਐਸ ਨੂੰ ਵੱਡੀ ਚੁਣੌਤੀ ਦੇਣ ਲਈ ਕਾਂਗਰਸ ਨੇ ਤੇਦੱਪਾ, ਤੇਲੰਗਾਨਾ ਜਨ ਸਮਿਤੀ ਅਤੇ ਭਾਕਪਾ ਨਾਲ ਗਠਜੋੜ ਬਣਾਇਆ ਹੈ।

 

      

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Voting on 119 constituencies in Rajasthan 199 seats in Telangana