ਕਾਂਗਰਸ ਦੇ ਸੀਨੀਅਰ ਨੇਤਾ ਵੀਰੱਪਾ ਮੋਈਲੀ ਨੇ ਮੰਗਲਵਾਰ ਨੂੰ ਕਿਹਾ ਕਿ ਐਨਡੀਏ ਖਿਲਾਫ ਇੱਕਜੁਟ ਲੜਾਈ ਲਈ ਐਨ ਚੰਦਰਬਾਬੂ ਨਾਇਡੂ ਦੀ ਅਗਵਾਈ ਵਾਲੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦਾ ਯੂਪੀਏ ਚ ਸ਼ਾਮਲ ਹੋਣ ਲਈ ਸਵਾਗਤ ਹੈ। ਟੀਡੀਪੀ ਤੇਲੰਗਾਨਾ ਚ 7 ਦਸੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਬੈਠਕ ਕਰ ਰਹੀ ਹੈ। ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ ਨੂੰ ਕੇਂਦਰ ਵੱਲੋਂ ਨਾਂਹ ਕਰਨ ਮਗਰੋਂ ਟੀਡੀਪੀ ਇਸ ਸਾਲ ਦੀ ਸ਼ੁਰੂਆਤ ਚ ਐਨਡੀਏ ਤੋਂ ਬਾਹਰ ਹੋ ਗਈ ਸੀ।
ਮੋਈਲੀ ਨੇ ਪੱਤਰਕਾਰਾਂ ਨਾਲ ਇੱਕ ਸਾਂਝੇ ਬਿਆਨ ਚ ਕਿਹਾ ਕਿ ਭਾਜਪਾ ਦੀ ਐਨਡੀਏ ਨਾਲ ਇੱਕਜੁਟ ਲੜਾਈ ਚ ਸਾਰੇ ਵਿਰੋਧੀ ਦਲਾਂ ਨੂੰ ਇਕੱਠਿਆਂ ਹੋਣ ਦਾ ਵਿਚਾਰ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਇਡੂ ਦੀ ਅਗਵਾਈ ਵਾਲੀ ਟੀਡੀਪੀ ਦਾ ਯੂਪੀਏ ਚ ਸ਼ਾਮਲ ਹੋਣ ਲਈ ਸਵਾਗਤ ਹੋਵੇਗਾ, ਇਸ ਸਵਾਲ ਤੇ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਸੰਭਵ ਹੈ। ਅਸੀਂ ਵਿਰੋਧੀਆਂ ਵਿਚਾਲੇ ਸਾਂਝੀ ਸੋਚ ਬਣਾਉਣਾ ਚਾਹੁੰਦੇ ਹਾਂ। ਇਹ (ਤੇਦੇਪਾ) ਅਜਿਹੀ ਹੀ ਵਿਰੋਧੀ ਪਾਰਟੀ ਹੈ।
ਮੋਈਲੀ ਨੇ ਕਿਹਾ, ਇਹ ਚੰਗਾ ਸੰਕੇਤ ਹੈ। ਇਸ ਨਾਲ ਪਾਰਟੀ ਨੂੰ ਮਦਦ ਮਿਲੇਗੀ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਮੋਈਲੀ ਨੇ ਟੀਆਰਐਸ ਪ੍ਰਧਾਨ ਅਤੇ ਕਾਰਜਕਾਰੀ ਮੁੱਖ ਮੰਤਰੀ ਦੇ ਚੰਦਰਸ਼ੇਖਰ ਰਾਓ ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਰਾਓ ਸਭ ਕੁਝ ਭੁੱਲ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੇ ਸ਼ਹੀਦੀ ਮਗਰੋਂ ਰਾਓ ਮੁੱਖ ਮੰਤਰੀ ਬਣੇ ਸਨ।