ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਣ ਹਨ ਸਚਿੱਨ ਪਾਇਲਟ, ਪੜ੍ਹੋ

ਰਾਜਸਥਾਨ ਚ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਕਾਂਗਰਸ ਦੇ ਸੂਬਾਈ ਪ੍ਰਧਾਨ ਸਚਿੱਨ ਪਾਇਲਟ ਦੇ ਡਿਪਟੀ ਸੀਐਮ ਬਣਨ ਤੇ ਰਾਹੁਲ ਗਾਂਧੀ ਨੇ ਆਪਣੀ ਮੋਹਰ ਲਗਾ ਦਿੱਤੀ ਹੈ ਜਦਕਿ ਮੁੱਖ ਮੰਤਰੀ ਵਜੋਂ ਅਸ਼ੋਕ ਗਹਿਲੋਤ ਸਹੁੰ ਚੁੱਕਣਗੇ। ਦੋਨਾਂ ਦੇ ਇਸ ਵੱਡੇ ਅਹੁੱਦਿਆਂ ਤੇ ਬੈਠਣ ਨੂੰ ਕਾਂਗਰਸੀਆਂ ਨੇ ਤਜੂਰਬੇਕਾਰ ਅਤੇ ਊਰਜਾ ਨਾਲ ਭਰੇ ਆਗੂਆਂ ਦਾ ਮੇਲਜੋਲ ਕਰਾਰ ਦਿੱਤਾ ਹੈ।

 

ਸਚਿੱਨ ਪਾਇਲਟ ਆਖਰ ਹੈ ਕੌਣ, ਆਓ ਜਾਣਦੇ ਹਾਂ ਇਨ੍ਹਾਂ ਬਾਰੇ।

 

ਸਚਿੱਨ ਪਾਇਲਟ ਦਾ ਜਨਮ 7 ਸਤੰਬਰ 1977 ਨੂੰ ਹੋਇਆ ਸੀ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਨਾਲ ਜੁੜੇ ਸੈਂਟ ਸਟੀਫੰਸ ਕਾਲਜ ਤੋਂ ਅੰਗਰੇਜ਼ੀ ਸਾਹਿਤ ਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਵਿਦੇਸ਼ ਚ ਜਾ ਕੇ ਵੀ ਪੜ੍ਹਾਈ ਕੀਤੀ। ਉਨ੍ਹਾਂ ਨੇ ਵਿਦੇਸ਼ ਚ ਚਰਚਿਤ ਪੈਨਸਿਲਵੇਨੀਆ ਯੂਨੀਵਰਸਿਟੀ ਤੋਂ ਐਮਬੀਏ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬੀਬੀਸੀ ਦੇ ਦਿੱਲੀ ਬਿਊਰੋ ਚ ਅਤੇ ਫਿਰ ਜਨਰਲ ਮੋਟਰਸ ਕਾਰਪੋਰੇਸ਼ਨ ਚ ਕੰਮ ਵੀ ਕੀਤਾ।

 

ਰਾਜਸਥਾਨ ਚ ਸਾਲ 2013 ਚ ਵਿਧਾਨ ਸਭਾ ਚੋਣਾਂ ਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ (ਕਾਂਗਰਸ 21 ਸੀਟਾਂ ਅਤੇ ਭਾਜਪਾ 163 ਸੀਟਾਂ) ਮਗਰੋਂ ਰਾਹੁਲ ਗਾਂਧੀ ਨੇ ਸੂਬੇ ਦੀ ਵਾਗਡੋਰ ਸਚਿੱਨ ਪਾਇਲਟ ਨੂੰ ਸੌਂਪੀ ਸੀ। ਜਨਵਰੀ 2014 ਚ ਸਚਿੱਨ ਨੂੰ ਕਾਂਗਰਸ ਨੇ ਰਾਜਸਥਾਨ ਦਾ ਸੂਬਾਈ ਪ੍ਰਧਾਨ ਨਿਯੁਕਤ ਕੀਤਾ।

 

ਸਚਿੱਨ ਪਾਇਲਟ ਦੇ ਪਿਤਾ ਸਵਰਗੀ ਰਾਜੇਸ਼ ਪਾਇਲਟ ਦੀ ਸਾਲ 2000 ਚ ਦੋਸਾ ਚ ਇੱਕ ਸੜਕ ਹਾਦਸੇ ਚ ਮੌਤ ਹੋ ਗਈ ਸੀ। ਸਾਲ 2004 ਚ ਆਪਣੇ ਪਿਤਾ ਦੇ ਚੋਣ ਖੇਤਰ ਦੋਸਾ ਤੋਂ 26 ਸਾਲ ਦੀ ਉਮਰ ਚ ਸਾਂਸਦ ਚੁਣੇ ਗਏ ਸਚਿੱਨ ਪਾਇਲਟ ਸੰਸਦ ਚ ਸਭ ਤੋਂ ਨੌਜਵਾਨ ਮੈਂਬਰ ਬਣੇ ਸਨ।

 

ਦੂਜੀ ਵਾਰ ਸਚਿੱਨ ਸਾਲ 2009 ਚ ਅਜਮੇਰ ਸੀਟ ਤੋਂ ਲੋਕ ਸਭਾ ਲਈ ਚੁਣੇ ਗਏ ਸਨ। ਦੋ ਵਾਰ ਸਾਂਸਦ ਰਹੇ ਸਚਿੱਨ ਨੇ ਆਪਣੀ ਪਹਿਲੀ ਵਿਧਾਨ ਸਭਾ ਚੋਣ ਦਸੰਬਰ ਚ ਟੋਂਕ ਸੀਟ ਤੋਂ ਲੜੀ ਅਤੇ ਜਿੱਤ ਹਾਸਲ ਕੀਤੀ। ਪਾਇਲਟ ਨੇ ਚਰਚਿਟ ਸੀਟ ਤੇ ਭਾਜਪਾ ਉਮੀਦਵਾਰ ਅਤੇ ਵਸੁੰਧਰਾ ਰਾਜੇ ਦੀ ਸਰਕਾਰ ਚ ਵੱਡੇ ਰਸੂਖ ਵਾਲੇ ਮੰਤਰੀ ਯੂਨੁਸ ਖ਼ਾਨ ਨੂੰ ਹਰਾਇਆ।

 

ਸਚਿੱਨ ਦਾ ਵਿਆਹ ਨੈਸ਼ਨਲ ਕਾਨਫ਼ਰੰਸ ਦੇ ਨੇਤਾ ਫਾਰੂਕ ਅਬਦੁੱਲਾ ਦੀ ਧੀ ਸਾਰਾ ਨਾਲ ਹੋਇਆ ਸੀ। ਇਸ ਜੋੜੇ ਦੇ ਦੋ ਬੇਟੇ ਵੀ ਹਨ। ਸਚਿੱਨ ਨੇ ਜਹਾਜ਼ ਉਡਾਉਣ ਲਈ ਪਾਇਲਟ ਦਾ ਆਪਣਾ ਨਿਜੀ ਲਾਇਸੰਸ ਸਾਲ 1995 ਚ ਅਮਰੀਕਾ ਤੋਂ ਹਾਸਲ ਕੀਤਾ ਸੀ। ਉਨ੍ਹਾਂ ਨੂੰ ਖੇਡਾਂ ਚ ਵੀ ਕਾਫੀ ਰੂਚੀ ਰਹੀ ਹੈ ਜਿਸ ਲਈ ਉਨ੍ਹਾਂ ਨੇ ਕਈ ਕੌਮੀ ਸ਼ੂਟਿੰਗ ਮੁਕਾਬਲਿਆਂ ਚ ਦਿੱਲੀ ਦੀ ਅਗਵਾਈ ਕੀਤੀ ਹੈ। ਸਚਿੱਨ ਪਾਇਲਟ ਨੂੰ 2008 ਚ ਵਿਸ਼ਵ ਆਰਥਿਕ ਮੰਚ (ਵਰਲਡ ਇਕਨਾਮਿਕ ਫ਼ੋਰਮ) ਨੇ ਨੌਜਵਾਨ ਵਿਸ਼ਵ ਆਗੂ ਚ ਵੀ ਚੁਣਿਆ ਸੀ।

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who are Sachin Pilot read