ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇਲੰਗਾਨਾ `ਚ ਆਜ਼ਾਦ ਉਮੀਦਵਾਰ ਵੰਡ ਰਿਹੈ ਜੁੱਤੀਆਂ, ਕਿਉਂ...?

ਤੇਲੰਗਾਨਾ `ਚ ਆਜ਼ਾਦ ਉਮੀਦਵਾਰ ਵੰਡ ਰਿਹੈ ਜੁੱਤੀਆਂ, ਕਿਉਂ...?

ਕੋਰਾਤਲਾ (ਤੇਲੰਗਾਨਾ) ਤੋਂ ਆਜ਼ਾਦ ਉਮੀਦਵਾਰ ਅਕੁਲ ਹਨੂਮੰਥ ਅੱਜ-ਕੱਲ੍ਹ ਵੋਟਰਾਂ ਨੂੰ ਖ਼ੁਸ਼ ਕਰਨ ਲਈ ਇੱਕ ਵਿਲੱਖਣ ਢੰਗ ਅਪਣਾ ਰਹੇ ਹਨ। ਉਹ ਘਰੋਂ-ਘਰੀਂ ਜਾ ਕੇ ਪ੍ਰਚਾਰ ਕਰਦੇ ਸਮੇਂ ਨਾਲ ਵੋਟਰਾਂ ਨੂੰ ਜੁੱਤੀਆਂ ਦਾ ਇੱਕ ਜੋੜਾ ਵੀ ਫੜਾ ਰਹੇ ਹਨ ਅਤੇ ਨਾਲ ਹੀ ਇਹ ਵੀ ਆਖ ਰਹੇ ਹਨ ਕਿ ਜੇ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਵਾਅਦੇ ਪੂਰੇ ਨਾ ਕੀਤੇ, ਤਾਂ ਉਹ ਉਨ੍ਹਾਂ ਨੂੰ ਇਨ੍ਹਾਂ ਹੀ ਜੁੱਤੀਆਂ ਨਾਲ ਕੁੱਟ ਸਕਦੇ ਹਨ।


ਸ੍ਰੀ ਅਕੁਲ ਹਨੂਮੰਥ ਦੇ ਇਸ ਅਨੋਖੇ ਪ੍ਰਚਾਰ-ਤਰੀਕੇ ਦੀ ਡਾਢੀ ਚਰਚਾ ਹੈ। ਤੇਲੰਗਾਨਾ ਦੀ 119 ਮੈਂਬਰੀ ਵਿਧਾਨ ਸਭਾ ਲਈ ਆਉਂਦੀ 7 ਦਸੰਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਣੀ ਹੈ।


ਚੋਣ ਪ੍ਰਚਾਰ ਇਸ ਵੇਲੇ ਸਿਖ਼ਰਾਂ `ਤੇ ਹੈ। ਸ਼ੁੱਕਰਵਾਰ ਨੂੰ ਯੂਪੀਏ ਦੇ ਚੇਅਰਪਰਸਨ ਸੋਨੀਆ ਗਾਂਧੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਨ ਦਾ ਵੀ ਪ੍ਰੋਗਰਾਮ ਤੈਅ ਹੈ। ਸਾਲ 2014 `ਚ ਨਵਾਂ ਸੂਬਾ ਤੇਲੰਗਾਨਾ ਬਣਨ ਤੋਂ ਬਾਅਦ ਸ੍ਰੀਮਤੀ ਸੋਨੀਆ ਗਾਂਧੀ ਪਹਿਲੀ ਵਾਰ ਇੱਥੇ ਪੁੱਜ ਰਹੇ ਹਨ।


ਪ੍ਰਧਾਨ ਮੰਤਰੀ ਨੇ ਇਸ ਸੂਬੇ `ਚ ਆਉਂਦੀ 27 ਨਵੰਬਰ ਤੇ 3 ਦਸੰਬਰ ਨੂੰ ਪੁੱਜਣਾ ਹੈ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Independent candidate distributing shoes why