ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2.0 Box Office Collection : ਰਜਨੀਕਾਂਤ ਦਾ ਜਾਦੂ ਬਰਕਰਾਰ 

ਰਜਨੀਕਾਂਤ ਦਾ ਜਾਦੂ ਬਰਕਰਾਰ 

ਦੱਖਣ ਦੇ ਸੁਪਰਸਟਾਰ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਦੀ ਫਿਲਮ 2.0 ਲੋਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ। ਰਜਨੀਕਾਂਤ-ਅਕਸ਼ੈ ਕੁਮਾਰ ਦੀ ਇਹ ਜੋੜੀ ਦਰਸ਼ਕਾਂ ਨੂੰ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ। ‘2.0’ ਫਿਲਮ ਨੇ ਦੂਜੇ ਹਫਤੇ ਦੇ ਖਤਮੇ `ਤੇ ਸ਼ਾਨਦਾਰ ਕਮਾਈ ਕਰਦੇ ਹੋਏ ਵਿਸ਼ਵ ਭਰ `ਚ ਕਰੀਬ 600 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ

। 
ਫਿਲਮ ਦੇ ਹਿੰਦੀ ਵਰਜਨ ਨੇ 9 ਦਿਨ ਦੇ ਅੰਦਰ 154 ਕਰੋੜ 75 ਲੱਖ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਨੇ ਦੂਜੇ ਹਫਤੇ ਦੇ ਪਹਿਲੇ ਸ਼ੁੱਕਰਵਾਰ ਨੂੰ 5 ਕਰੋੜ 85 ਲੱਖ ਰੁਪਏ ਦਾ ਵਿਜਨੈਸ ਕੀਤਾ। ਉਥੇ ਸ਼ਨੀਵਾਰ ਨੂੰ 9 ਕਰੋੜ 15 ਲੱਖ ਰੁਪਏ ਦਾ ਕਾਰੋਬਾਰ ਕੀਤਾ ਹੈ।

 


ਤਕਰੀਬਨ 600 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਹ ਫਿਲਮ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਹੈ। ਭਾਰਤੀ ਸਿਨੇਮੇ ਵੱਲੋਂ ਬਣਾਈ ਗਈ ਇਹ ਪਹਿਲੀ ਫਿਲਮ ਹੈ ਜਿਸ ਨੂੰ 3ਡੀ `ਚ ਸ਼ੂਟ ਕੀਤਾ ਗਿਆ ਹੈ। ਹੁਣ ਤੱਕ ਫਿਲਮਾਂ ਨੂੰ ਪਹਿਲਾਂ ਸ਼ੂਟ ਕੀਤਾ ਜਾਂਦਾ ਸੀ ਅਤੇ ਬਾਅਦ `ਚ ਉਨ੍ਹਾਂ ਨੂੰ 3ਡੀ `ਚ ਕਨਵਰਟ ਕੀਤਾ ਜਾਂਦਾ ਸੀ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਫਿਲਮ ਇਸ ਹਫਤੇ ਤੱਕ 600 ਕਰੋੜ ਦਾ ਅੰਕੜੇ `ਤੇ ਪਹੁੰਚ ਜਾਵੇਗੀ। ਫਿਲਮ ਨੂੰ ਸ਼ੰਕਰ ਨੇ ਡਾਇਰੈਕਟਰ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 point 0 Box Office Collection Day 11 around 600 crore worldwide