ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਲਾਲ ਸਿੰਘ ਚੱਢਾ’ ਨੇ ਸਤਲੁਜ ਦੇ ਕੰਢੇ ਪਾਇਆ ਡੇਰਾ, ਫ਼ਿਲਮ-ਸ਼ੂਟਿੰਗ ਕਾਰਨ ਰੌਣਕਾਂ

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਇਸ ਸਮੇਂ ਰੂਪਨਗਰ ਜ਼ਿਲ੍ਹੇ ਦੇ ਸਤਲੁਜ ਦੇ ਕੰਢੇ ਖੇਤਾਂ ਚ ਡੇਰਾ ਲਾਈ ਬੈਠੇ ਹਨ। ਆਮਿਰ ਨੇ ਮਾਇਆਨਗਰੀ ਮੁੰਬਈ ਨੂੰ ਛੱਡ ਕੇ ਪਿੰਡ ਗੜ੍ਹਢੋਲੀਆਂ ਨੂੰ ਆਪਣਾ ਟਿਕਾਣਾ ਬਣਾਇਆ ਹੋਇਆ ਹੈ। ਜਿਸ ਕਾਰਨ ਸਾਰੇ ਇਲਾਕੇ ਚ ਰੌਣਕਾਂ ਲੱਗੀਆਂ ਪਈਆਂ ਹਨ ਤੇ ਲੋਕ ਆਮਿਰ ਦੀ ਇਕ ਝਲਕ ਦੇਖਣ ਲਈ ਬੇਹਦ ਕਾਹਲ਼ੇ ਹਨ।

 

ਨਾਮੀ ਅਖਬਾਰ ‘ਦੈਨਿਕ ਜਾਗਰਣ’ ਦੀ ਰਿਪੋਰਟ ਮੁਤਾਬਕ ਬਾਲੀਵੁੱਡ ਅਦਾਕਾਰ ਆਮਿਰ ਖਾਨ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਲਈ ਇਥੇ ਪਹੁੰਚੇ ਹੋਏ ਹਨ। ਆਮਿਰ ਲਈ ਪਿੰਡ ਦੇ ਬਾਹਰ ਖੇਤਾਂ ਚ ਸੈੱਟ ਬਣਵਾਇਆ ਗਿਆ ਹੈ। ਆਮਿਰ ਖਾਨ ਸਮੇਤ ਪੂਰੀ ਟੀਮ ਇਥੇ ਸ਼ੂਟਿੰਗ ਚ ਰੁੱਝੀ ਹੋਈ ਹੈ। ਸ਼ੂਟ ਲਈ ਬਣਾਏ ਗਏ ਸੈਟ ਅਤੇ ਲੋਕੇਸ਼ਨ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਮਿਰ ਜਿਮੀਦਾਰ ਵਜੋਂ ਫਸਲ ਦੀ ਨਿਗਰਾਨੀ ਕਰ ਰਹੇ ਹਨ।

 

 

ਫਿਲਮ ਪ੍ਰੋਡਕਸ਼ਨ ਕੰਪਨੀ ਨੇ ਪਿੰਡ ਗੜ੍ਹਢੋਲੀਆਂ ਦੇ ਪਿੰਡ ਚ ਜ਼ਮੀਨ ਕਿਰਾਏ ਤੇ ਲਈ ਹੈ। ਖੇਤਾਂ ਦੇ ਵਿਚਕਾਰ ਹਵੇਲੀ ਵਾਂਗ ਇਕ ਘਰ ਬਣਾਇਆ ਹੋਇਆ ਹੈ। ਜਿਸ ਦੇ ਬਾਹਰ ਇੱਕ ਟਰੈਕਟਰ ਖੜਾ ਹੈ। ਪਾਪੂਲਰ ਦੇ ਦਰੱਖਤ ਸੈੱਟ ਦੇ ਪਿੱਛੇ ਲਗੇ ਹਨ। ਕੁਝ ਦਿਨ ਪਹਿਲਾਂ ਟੀਮ ਨੂੰ ਖੇਤਾਂ ਦੇ ਇੱਕ ਸਿਰੇ 'ਤੇ ਰੁੱਖ ਵੱਢਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਦਾ ਬਾਅਦ ਵਿੱਚ ਪ੍ਰਸ਼ਾਸਨ ਨੇ ਹੱਲ ਕਰ ਦਿੱਤਾ ਸੀ।

 

ਪ੍ਰੋਡਕਸ਼ਨ ਯੂਨਿਟ ਨਾਲ ਜੁੜੇ ਲੋਕਾਂ ਦੇ ਅਨੁਸਾਰ, ਰੂਪਨਗਰ ਪਿੰਡ ਚ ਸ਼ੂਟ ਕੀਤੇ ਜਾ ਰਹੇ ਦ੍ਰਿਸ਼ਾਂ ਦੀ ਸ਼ੂਟਿੰਗ ਹਿਮਾਚਲ ਚ ਕੀਤੀ ਜਾਣੀ ਸੀ, ਪਰ ਜਗ੍ਹਾ ਦੀਆਂ ਸਮੱਸਿਆਵਾਂ ਕਾਰਨ ਬਾਅਦ ਚ ਸ਼ੂਟਿੰਗ ਲਈ ਰੂਪਨਗਰ ਚ ਜਗ੍ਹਾ ਦੀ ਚੋਣ ਕੀਤੀ ਗਈ ਹੈ। ਆਮਿਰ ਖਾਨ ਨੇ ਸ਼ੂਟ ਲਈ ਆਪਣੀ ਦਾੜ੍ਹੀ ਵਧਾ ਲਈ ਹੈ। ਸਿਰ 'ਤੇ ਦਸਤਾਰ ਦੇਖ ਕੇ ਕੋਈ ਵੀ ਉਨ੍ਹਾਂ ਨੂੰ ਛੇਤੀ ਨਹੀਂ ਪਛਾਣ ਸਕਦਾ ਕਿ ਇਹ ਆਮਿਰ ਖਾਨ ਹੈ।

 

ਸੈੱਟ ਦੇ ਆਸ ਪਾਸ ਖੇਤਾਂ ਚ ਝੋਨੇ ਦੀ ਕਟਾਈ ਤੋਂ ਬਾਅਦ ਫਿਲਹਾਲ ਕੋਈ ਫਸਲ ਨਹੀਂ ਹੈ। ਖੇਤ ਚ ਸਰੋਂ ਦੀ ਬਿਜਾਈ ਹੋ ਗਈ ਹੈ। ਫਰਵਰੀ ਵਿਚ ਫਿਰ ਇਸ ਦੀ ਸ਼ੂਟਿੰਗ ਹੋਵੇਗੀ, ਉਦੋਂ ਤਕ ਸਰ੍ਹੋਂ ਦੀ ਫਸਲ ਨਿਖਰ ਜਾਵੇਗੀ। ਆਮਿਰ ਫਿਰ ਟੀਮ ਦੇ ਨਾਲ ਇੱਥੇ ਆਉਣਗੇ।

 

ਆਮਿਰ ਖਾਨ ਸ਼ੂਟਿੰਗ ਤੋਂ ਸਮਾਂ ਕੱਢ ਕੇ ਇਤਿਹਾਸਕ ਗੁਰੂਦਵਾਰਾ ਸ਼੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਪਹੁੰਚੇ। ਉਨ੍ਹਾਂ ਨੇ ਇੱਥੇ ਮੱਥਾ ਟੇਕਿਆ ਤੇ ਡੇਢ ਤੋਂ ਦੋ ਘੰਟੇ ਗੁਰੂਦੁਆਰਾ ਸਾਹਿਬ ਚ ਰਹੇ ਅਤੇ ਇਸ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ।

 

ਆਮਿਰ ਨੇ ਗੁਰੂਦੁਆਰਾ ਸਾਹਿਬ ਵਿੱਚ ਹੀ ਲੰਗਰ ਛਕਿਆ। ਕਥਾਵਾਚਕ ਭਾਈ ਪਵਿੱਤਰ ਸਿੰਘ ਨੇ ਆਮਿਰ ਦੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਦੀ ਸਫਲਤਾ ਲਈ ਅਰਦਾਸ ਦੀ ਪੇਸ਼ਕਸ਼ ਕੀਤੀ। ਗੁਰਦੁਆਰਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਜਿੰਦਵੜੀ ਅਤੇ ਰਿਕਾਰਡ ਕੀਪਰ ਗੁਰਮੀਤ ਸਿੰਘ ਨੇ ਆਮਿਰ ਨੂੰ ਸਿਰੋਪਾਓ ਭੇਟ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aamir Khan camped on the Sutlej s side in rupnagar of punjab