ਬਾਲੀਵੁੱਡ ਦੇ ਮਿਸਟਰ ਪਰਫ਼ੈਕਸ਼ਨਿੱਸਟ ਆਮਿਰ ਖ਼ਾਨ ਅੱਜ ਕੱਲ੍ਹ ਮਹਾਰਾਸ਼ਟਰ ਚ ਪਾਣੀ ਦੀ ਸਮੱਸਿਆ ਹੱਲ ਕਰਨ ਲਈ ਐਨਜੀਓ ਪਾਣੀ ਫ਼ਾਊਂਡੇਸ਼ਨ ਦਾ ਪ੍ਰਚਾਰ ਕਰ ਰਹੇ ਹਨ। ਰੋਜ਼ਾਨਾ ਹੀ ਆਮਿਰ ਖ਼ਾਨ ਪਾਣੀ ਬਚਾਉਣ ਲਈ ਲੋਕਾਂ ਨੂੰ ਉਤਸ਼ਾਹਤ ਕਰਦੇ ਰਹਿੰਦੇ ਹਨ। ਤਾਜ਼ਾ ਖ਼ਬਰ ਮੁਤਾਬਕ ਆਮਿਰ ਖ਼ਾਨ ਨੇ ਆਪਣੇ ਨਾਂ ’ਤੇ ਕਰੋੜਾਂ ਇਕ ਜ਼ਮੀਨ ਖ਼ਰੀਦੀ ਹੈ।
ਬਾਲੀਵੁੱਡ ਹੰਗਾਮਾ ਦੀ ਖ਼ਬਰ ਮੁਤਾਬਕ ਆਮਿਰ ਖ਼ਾਨ ਨੇ 35 ਕਰੋੜ ਦੀ ਜਾਇਦਾਦ ਮੁੰਬਈ ਦੇ ਸਾਂਤਾਕਰੂਜ਼ ਇਲਾਕੇ ਚ ਐਸਵੀ ਰੋਡ ਤੇ ਖਰੀਦੀ ਹੈ। ਆਮਿਰ ਖ਼ਾਨ ਨੇ ਇਹ ਜਾਇਦਾਦ ਪ੍ਰੋਡਕਟਸ਼ਨ ਪ੍ਰਾਈਵੇਟ ਲਿਮਟਿਡ ਦੇ ਨਾਂ ਤੋਂ ਖਰੀਦੀ ਹੈ। ਇਸ ਜਾਇਦਾਦ ਲਈ 2.1 ਕਰੋੜ ਰੁਪਏ ਦੀ ਅਸ਼ਟਾਮ ਡਿਊਟੀ ਦੀ ਰਕਮ ਅਦਾ ਕੀਤੀ ਹੈ।
ਆਮਿਰ ਖ਼ਾਨ ਨੇ ਪ੍ਰਾਈਮ ਪਲਾਜ਼ਾ ਚ ਦੂਜੀ ਅਤੇ ਤੀਜੀ ਮੰਜ਼ਿਲ ਵਪਾਰਕ ਪ੍ਰਾਪਰਟੀ ਵਜੋਂ ਖਰੀਦੀ ਹੈ ਜਿਸ ਚ ਆਮਿਰ ਖ਼ਾਨ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕਰਨ ਵਾਲੇ ਹਨ। ਇਸ ਤੋਂ ਇਲਾਵਾ ਹੋਰ ਵੀ ਕੰਮਕਾਰ ਚਲਾਉਣ ਨੂੰ ਲੈ ਕੇ ਉਨ੍ਹਾਂ ਨੇ ਇਹ ਜਾਇਦਾਦ ਖਰੀਦੀ ਹੈ।
ਆਮਿਰ ਖ਼ਾਨ ਦੇ ਜੱਦੀ ਪਿੰਡ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਦੇ ਹਰਦੋਈ ਤੋਂ 40 ਕਿਲੋਮੀਟਰ ਦੂਰ ਸ਼ਾਹਬਾਦ ਕਸਬੇ ਚ ਉਨ੍ਹਾਂ ਦਾ ਜੱਦੀ ਪਿੰਡ ਅਖਤਿਆਰਪੁਰ ਹੈ। ਆਮਿਰ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਲਈ ਵਜ਼ਨ ਵੀ ਘਟਾ ਰਹੇ ਹਨ। ਲਾਲ ਸਿੰਘ ਚੱਡਾ ਹਾਲੀਵੁੱਡ ਫ਼ਿਲਮ ‘ਫ਼ਾਰੈਸਟ ਗੰਪ’ ਦੀ ਹਿੰਦੀ ਰੀਮੇਕ ਹੈ।
ਦੱਸਣਯੋਗ ਹੈ ਕਿ ਆਮਿਰ ਖ਼ਾਨ ਦੀ ਜਾਇਦਾਦ ਦੀ ਕੁੱਲ ਕੀਮਤ 1260 ਕਰੋੜ ਰੁਪਏ ਹੈ ਜਦਕਿ ਉਨ੍ਹਾਂ ਦੀ ਸਲਾਨਾ ਆਮਦਨ ਲਗਭਗ 147 ਕਰੋੜ ਰੁਪਏ ਹੈ। ਆਮਿਰ ਖ਼ਾਨ ਕੋਲ ਪੰਚਗਨੀ ਚ ਲਗਭਗ 15 ਕਰੋੜ ਦਾ ਬੰਗਲਾ ਵੀ ਹੈ ਜਿਹੜਾ ਕਿ 2 ਏਕੜ ਚ ਫੈਲਿਆ ਹੋਇਆ ਹੈ। ਆਮਿਰ ਖ਼ਾਨ ਆਪਣੇ ਖਾਸ ਦੋਸਤਾਂ ਨਾਲ ਆਪਣਾ ਜਨਮਦਿਨ ਐਥੇ ਹੀ ਮਨਾਉਂਦੇ ਹਨ।
.