ਅਦਾਕਾਰ ਸ਼ਾਹਿਦ ਕਪੂਰ ਦੀ ਹੁਣੇ ਜਿਹੇ ਰਿਲੀਜ਼ ਹੋਈ ਬਾਲੀਵੁੱਡ ਫ਼ਿਲਮ ਕਬੀਰ ਸਿੰਘ (Kabir Singh) ਦੀ ਬਾਕਸ ਆਫ਼ਿਸ ’ਤੇ ਧਮਾਕੇਦਾਰ ਕਮਾਈ (Box Office Collection) ਮਗਰੋਂ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ (Kiara Advani) ਨੂੰ ਨੈਟਫਲਿੱਕਸ ਤੇ ਇਕ ਨਵੀਂ ਫ਼ਿਲਮ ਕਰਨ ਦਾ ਮੌਕਾ ਮਿਲ ਗਿਆ ਹੈ। ਜਿਸਦਾ ਪਹਿਲਾਂ ਲੁਕ ਸਾਹਮਣੇ ਵੀ ਆ ਗਿਆ ਹੈ।
ਜਾਣਕਾਰੀ ਮੁਤਾਬਕ ਕਿਆਰਾ ਅਡਵਾਨੀ ਦੇ ਗਾਡ-ਫਾਦਰ ਕਰਣ ਜੌਹਰ (Karan Johar) ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ਚ ਉਨ੍ਹਾਂ ਨੇ ਫ਼ੈਂਜ਼ ਨੂੰ ਦਸਿਆ ਹੈ ਕਿ ਕਿਆਰਾ ਦੀ ਨੈਟਫਲਿੱਕਸ ਤੇ ਇਕ ਨਵੀਂ ਫ਼ਿਲਮ ਆਉਣ ਵਾਲੀ ਹੈ। ਕਿਆਰਾ ਨੇ ਲਗਭਗ 5 ਸਾਲ ਪਹਿਲਾਂ ਫ਼ਿਲਮ ਫ਼ਗਲੀ ਨਾਲ ਬਾਲੀਵੁੱਡ ਚ ਕਦਮ ਰਖਿਆ ਸੀ।
ਕਰਣ ਜੌਹਰ ਦੀ ਕੰਪਨੀ ਧਰਮ ਪ੍ਰੋਡਕਸ਼ਨ ਨੇ ਨੈਟਫਲਿੱਕਸ ’ਤੇ ਆਉਣ ਵਾਲੀ ਇਕ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ। ਫ਼ਿਲਮ ਦਾ ਨਾਂ ਹੈ ਗਿਲਟੀ। ਇਸ ਫ਼ਿਲਮ ਚ ਕਿਆਰਾ ਮੁੱਖ ਕਿਰਦਾਰ ਚ ਨਜ਼ਰ ਆਉਣਗੀ। ਇਸ ਫ਼ਿਲਮ ਚ ਕਿਆਰਾ ਕਾਲ਼ੇ-ਚਿੱਟੇ ਵਾਲਾਂ ਚ ਹਿੱਪਹਾਪ ਸਭਿਆਚਾਰ ਨੂੰ ਪ੍ਰਗਟਾਉਂਦੀ ਨਜ਼ਰ ਆਉਣਗੀ।
.