ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ੈ ਕੁਮਾਰ ਨੇ ਇਸ ਕਾਰਨ ਛੱਡੀ ਗੁਲਸ਼ਨ ਕੁਮਾਰ ਦੀ ਬਾਇਓਪਿਕ ਫਿ਼ਲਮ, ਜਾਣੋ ਕਿਉਂ !

ਅਕਸ਼ੈ ਕੁਮਾਰ ਦੀ ਫਿਲਮ ‘ਗੋਲਡ` 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੀ ਪ੍ਰਮੋਸ਼ਨ ਦੌਰਾਨ ਅਕਸ਼ੈ ਕੁਮਾਰ ਕਈ ਈਵੈਂਟ ’ਚ ਨਜ਼ਰ ਆ ਰਹੇ ਹਨ। ਹਾਲ ਹੀ `ਚ ਇਕ ਈਵੈਂਟ `ਚ ‘ਗੋਲਡ` ਦੀ ਪ੍ਰਮੋਸ਼ਨ ਦੌਰਾਨ ਅਕਸ਼ੈ ਨੇ ਗੁਲਸ਼ਨ ਕੁਮਾਰ ਦੀ ਬਾਇਓਪਿਕ ਫਿਲਮ ‘ਮੋਗੁਲ` ਨੂੰ ਲੈ ਕੇ ਚੁੱਪੀ ਤੋੜੀ ਹੈ। ਅਕਸ਼ੈ ਵਲੋਂ ਫਿਲਮ ਛੱਡਣ ਨੂੰ ਲੈ ਕੇ ਕਈ ਦਿਨਾਂ ਤੋਂ ਚਰਚਾ ਹੋ ਰਹੀ ਹੈ।

 

ਅਕਸ਼ੈ ਨੇ ਖੁਦ ਇਹ ਫਿਲਮ ਛੱਡਣ ਦਾ ਖੁਲਾਸਾ ਕਰਦਿਆਂ ਕਿਹਾ ਕਿ ਮੈਂ ਇਸ ਫਿਲਮ ਦਾ ਹਿੱਸਾ ਨਹੀਂ ਹਾਂ। ਸਕਿੱ੍ਰਪਟ `ਤੇ ਸਾਡੀ ਗੱਲ ਨਹੀਂ ਬਣ ਸਕੀ।’ ਗੁਲਸ਼ਨ ਕੁਮਾਰ ਦੀ ਬਾਇਓਪਿਕ ਨੂੰ ਸੁਭਾਸ਼ ਕਪੂਰ ਨੇ ਲਿਖਿਆ ਹੈ।

 

ਦੱਸਣਯੋਗ ਹੈ ਕਿ ਗੁਲਸ਼ਨ ਕੁਮਾਰ ਦੀ ਜ਼ਿੰਦਗੀ `ਤੇ ਬਣਨ ਵਾਲੀ ਫਿਲਮ ‘ਮੋਗੁਲ` ਨੂੰ ਆਮਿਰ ਖਾਨ ਅਤੇ ਟੀ-ਸੀਰੀਜ਼ ਮਿਲ ਕੇ ਪ੍ਰੋਡਿਊਸ ਕਰਨਗੇ। ਫਿਲਮ ਨੂੰ ‘ਜੌਲੀ ਐਲ.ਐਲ.ਬੀ.` ਦੇ ਨਿਰਮਾਤਾ ਸੁਭਾਸ਼ ਕਪੂਰ ਨਿਰਦੇਸ਼ਨ ਕਰਨਗੇ। ਫਿਲਹਾਲ ਫਿਲਮ ਦੀ ਬਾਕੀ ਸਟਾਰ ਕਾਸਟ ਦਾ ਐਲਾਨ ਹੋਣਾ ਹਾਲੇ ਬਾਕੀ ਹੈ।

 

ਕਿਹਾ ਜਾ ਰਿਹਾ ਹੈ ਕਿ ਸ਼ਾਇਦ ਆਮਿਰ ਖਾਨ ਹੀ ਇਸ ਫਿਲਮ `ਚ ਗੁਲਸ਼ਨ ਕੁਮਾਰ ਦੇ ਕਿਰਦਾਰ `ਚ ਨਜ਼ਰ ਆਉਣਗੇ।       

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay Kumar bitten by Gulshan Kumars biopic film