ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ੇ ਦੀ ਫ਼ਿਲਮ 'ਲਕਸ਼ਮੀ ਬੰਬ' ਦਾ ਡਾਇਰੈਕਟਰ ਹੋਇਆ ਪਾਸੇ

ਫ਼ਿਲਮਕਾਰ ਰਾਘਵ ਲਾਰੇਂਸ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਸਹੀਂ ਸਨਮਾਨ ਦਿੱਤਾ ਜਾਂਦਾ ਹੈ ਕਿ ਉਹ ਅਕਸ਼ੇ ਕੁਮਾਰ (Akshay Kumar) ਦੀ ਫ਼ਿਲਮ 'ਲਕਸ਼ਮੀ ਬੰਬ' (Laxmi Bomb) ਦੇ ਨਿਰਦੇਸ਼ਨ ਨੂੰ ਲੈ ਕੇ ਦੁਬਾਰਾ ਵਿਚਾਰ ਕਰਨ ਨੂੰ ਤਿਆਰ ਹਨ। ਲਾਰੇਂਸ ਨੇ ਕਿਹਾ ਕਿ ਸਨਮਾਨ ਨਹੀਂ ਮਿਲਣ ਕਾਰਨ ਪਿਛਲੇ ਹਫ਼ਤੇ ਫ਼ਿਲਮ ਦੇ ਨਿਰਦੇਸ਼ਨ ਤੋਂ ਖੁੱਦ ਨੂੰ ਵੱਖ ਕਰ ਲਿਆ ਸੀ।

 

ਲਾਰੇੰਸ ਨੇ ਸਾਲ 2011 ਚ ਆਈ ਤਮਿਲ ਫ਼ਿਲਮ ਕੰਚਨਾ ਦੀ ਰੀਮੇਕ ਲਕਸ਼ਮੀ ਬੰਬ ਦੇ ਨਿਰਦੇਸ਼ਨ ਨਾਲ ਖੁੱਦ ਨੂੰ ਵੱਖ ਕਰਨ ਦਾ ਐਲਾਨ ਟਵਿੱਟਰ ਤੇ ਕੀਤਾ ਸੀ। ਉਨ੍ਹਾਂ ਕਿਹਾ ਕਿ ਫ਼ਿਲਮ ਛੱਡਣ ਪਿੱਛੇ ਕਈ ਕਾਰਨ ਹਨ। ਉਨ੍ਹਾਂ ਚੋਂ ਇਕ ਹੈ ਕਿ ਫ਼ਿਲਮ ਦਾ ਪਹਿਲਾ ਪੋਸਟਰ ਬਿਨ੍ਹਾਂ ਉਨ੍ਹਾਂ ਨਾਲ ਚਰਚਾ ਕੀਤੇ ਜਾਰੀ ਕੀਤਾ ਗਿਆ।

 

ਲਾਰੇਂਸ ਨੇ ਕਿਹਾ ਕਿ ਨਿਰਮਾਤਾ ਮੈਨੂੰ ਮਿਲਣ ਚੇਨਈ ਆ ਰਹੇ ਹਨ। ਸਭ ਕੁਝ ਉਨ੍ਹਾਂ ਦੇ ਹੱਥਾਂ ਚ ਹੈ। ਜੇਕਰ ਮੇਰੇ ਕੰਮ ਲਈ ਮੈਨੂੰ ਸਹੀ ਸਨਮਾਨ ਮਿਲਦਾ ਹੈ ਤਾਂ ਮੈਂ ਇਸ ਬਾਰੇ ਚ ਸੋਚਾਂਗਾ। ਬੈਠਕ ਮਗਰੋਂ ਦੇਖਦੇ ਹਾਂ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay Kumar: film Laxmi Bomb: director left the film because of this reason