ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਿ਼ਲਮ ‘ਕੇਸਰੀ’ ’ਚ ਸਿੱਖੀ ਸਰੂਪ ’ਚ ਨਜ਼ਰ ਆਉਣਗੇ ਅਕਸ਼ੇ ਕੁਮਾਰ, ਸ਼ੂਟਿੰਗ ਖਤਮ

1 / 2ਫਿ਼ਲਮ ‘ਕੇਸਰੀ’ ’ਚ ਸਿੱਖੀ ਸਰੂਪ ’ਚ ਨਜ਼ਰ ਆਉਣਗੇ ਅਕਸ਼ੇ ਕੁਮਾਰ, ਸ਼ੂਟਿੰਗ ਖਤਮ

2 / 2ਫਿ਼ਲਮ ‘ਕੇਸਰੀ’ ’ਚ ਸਿੱਖੀ ਸਰੂਪ ’ਚ ਨਜ਼ਰ ਆਉਣਗੇ ਅਕਸ਼ੇ ਕੁਮਾਰ, ਸ਼ੂਟਿੰਗ ਖਤਮ

PreviousNext

ਸਾਰਾਗੜ੍ਹੀ ਦੀ ਜੰਗ ਤੇ ਬਣ ਰਹੀ ਫਿ਼ਲਮ ਕੇਸਰੀ 21 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਫਿ਼ਲਮ ਦੇ ਮੁੱਖ ਕਲਾਕਾਰ ਅਕਸ਼ੇ ਕੁਮਾਰ ਅਤੇ ਪਰੀਨਿਤੀ ਚੋਪੜਾ ਹਨ। ਪੰਜਾਬੀ ਅਦਾਕਾਰੀ ਲਈ ਮਸ਼ਹੂਰ ਅਕਸ਼ੇ ਕੁਮਾਰ ਇਸ ਫਿ਼ਲਮ ਚ ਮੁਕੰਮਲ ਸਿੱਖੀ ਸਰੂਪ ਚ ਨਜ਼ਰ ਆਉਣ ਵਾਲੇ ਹਨ।

 

ਫਿ਼ਲਮ ਦੀ ਟੀਮ ਨੇ ਹਾਲ ਹੀ ਜੈਪੁਰ ਵਿਖੇ ਇਸਦੀ ਆਖਰੀ ਸ਼ੂਟਿੰਗ ਪੂਰੀ ਕੀਤੀ। ਫਿ਼ਲਮ ਦਾ ਨਿਰਮਾਣ ਕੈਪ ਆਫ਼ ਗੁਡ ਹੋਪ ਫਿ਼ਲਮਜ਼ ਅਤੇ ਕਰਣ ਜੌਹਰ ਦੀ ਧਰਮ ਪ੍ਰੋਡਕਸ਼ਨ ਨੇ ਕੀਤਾ ਹੈ। ਫਿ਼ਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਅਕਸ਼ੇ ਅਤੇ ਪਰੀਨਿਤੀ ਨੇ ਸੋਮਵਾਰ ਨੂੰ ਟਵੀਟ ਕਰਕੇ ਫਿ਼ਲਮ ਰਿਲੀਜ਼ ਹੋਣ ਦੀ ਮਿਤੀ ਦਾ ਐਲਾਨ ਕੀਤਾ।

 

ਅਕਸ਼ੇ ਨੇ ਟਵੀਟ ਕੀਤਾ, ਅਤੇ ਹੁਣ ਕੇਸਰੀ ਦੀ ਸ਼ੂਟਿੰਗ ਖ਼ਤਮ। ਇਹ ਅਜਿਹੀ ਫਿ਼ਲਮ ਹੈ ਜਿਸ ਨੂੰ ਕਰਨ ਨਾਲ ਮੇਰੀ ਛਾਤੀ ਮਾਣ ਨਾਲ ਚੋੜੀ ਹੋ ਗਈ। 21 ਮਾਰਚ 2019 ਨੂੰ ਸਿਨੇਮਾਘਰਾਂ ਚ ਤੁਹਾਡੇ ਨਾਲ ਮੁਲਾਕਾਤ ਹੋਵੇਗੀ।

 

ਪਰੀਨਿਤੀ ਨੇ ਲਿਖਿਆ, ਜਦੋਂ ਵੀ ਮੈਂ ਕੋਈ ਜੰਗ ਤੇ ਆਧਾਰਿਤ ਫਿ਼ਲਮ ਦੇਖੀ, ਉਹ ਉਨ੍ਹਾਂ ਜਾਬਾਜ਼ ਲੋਕਾਂ ਦੀ ਪ੍ਰੇਮ ਕਹਾਣੀ ਸੀ ਜਿਸਨੇ ਮੈਨੂੰ ਹਮੇਸ਼ਾ ਉਤਸ਼ਾਹਤ ਕੀਤਾ। ਇਸ ਇਤਿਹਾਸਕ ਅਹਿਸਾਸ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੀ ਹਾਂ। ਤੁਹਾਡੀ ਇਸ ਸੋਚ ਦਾ ਮੈਨੂੰ ਹਿੱਸਾ ਬਣਾਉਣ ਲਈ ਧੰਨਵਾਦ ਅਕਸ਼ੇ ਸਰ, ਕਰਣ ਜੌਹਰ ਅਤੇ ਅਨੁਰਾਗ ਸਰ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay Kumar filming in Kesari will appear in the Sikh style