ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਅਕਸ਼ੇ ਕੁਮਾਰ ਫ਼ਿਲਮ ਕੇਸਰੀ ਦਾ ਪ੍ਰਚਾਰ ਕਰਨ ਪੁੱਜੇ BSF ਕੈਂਪ

ਬਾਲੀਵੁੱਡ ਦੇ ਅਦਾਕਾਰ ਅਕਸ਼ੇ ਕੁਮਾਰ ਜਿਹੜੇ ਅੱਜ ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ਕੇਸਰੀ ਦਾ ਪ੍ਰਚਾਰ ਕਰਨ ਚ ਰੁੱਝੇ ਹਨ। ਅਕਸ਼ੇ ਆਪਣੀ ਫ਼ਿਲਮ ਦਾ ਪ੍ਰਚਾਰ ਕਰਨ ਲਈ ਬੀਐਸਐਫ਼ (BSF) ਦੇ ਕੈਂਪ ਗਏ। ਉੱਥੇ ਉਨ੍ਹਾਂ ਨੂੰ ਇਕ ਮਹਿਲਾ ਅਫ਼ਸਰ ਨੇ ਮਾਕ ਫ਼ਾਈਟ ਚ ਹਰਾ ਦਿੱਤਾ। ਅਕਸ਼ੇ ਕੁਮਾਰ ਨੇ ਇਹ ਵੀਡੀਓ ਆਪਣੇ ਫ਼ੇਸਬੁੱਕ ਸਟੋਰੀ ਤੇ ਸ਼ੇਅਰ ਕੀਤਾ ਹੈ।

 

ਵੀਡੀਓ ਚ ਅਕਸ਼ੇ ਕੁਮਾਰ ਬੀਐਸਐਫ਼ ਜਵਾਨਾਂ ਨਾਲ ਘਿਰੇ ਹੋਏ ਹਨ। ਉਹ ਇਕ ਮਹਿਲਾ ਅਫ਼ਸਰ ਨਾਲ ਨਕਲੀ ਲੜਾਈ ਕਰ ਰਹੇ ਹਨ ਤੇ ਕੇਸਰੀ ਫ਼ਿਲਮ ਦਾ ਗੀਤ ਪਿੱਛੋਂ ਚੱਲ ਰਿਹਾ ਹੇ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

 

ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ 21 ਮਾਰਚ ਨੂੰ ਹੋਲੀ ਦੇ ਦਿਨ ਹੀ ਰਿਲੀਜ਼ ਹੋ ਰਹੀ ਹੈ। ਇਸੇ ਕਾਰਨ ਅਕਸ਼ੇ ਕੁਮਾਰ ਇਸਦਾ ਪ੍ਰਚਾਰ ਕਰਨ ਲਈ ਫ਼ੈਂਜ਼ ਵਿਚਾਲੇ ਜਾ ਰਹੇ ਹਨ। ਉਹ ਅਦਾਕਾਰ ਦੇ ਕਾਮੇਡੀਅਮ ‘ਦ ਕਪਿਲ ਸ਼ਰਮਾ ਸ਼ੋਅ’ ਚ ਵੀ ਫ਼ਿਲਮ ਦਾ ਪ੍ਰਚਾਰ ਕਰਨ ਪੁੱਜੇ ਸਨ। ਇਸ ਤੋਂ ਪਹਿਲਾਂ ਵੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਕਨਾਟ ਪਲੇਸ ਚ ਵੀ ਅਕਸ਼ੇ ਕੁਮਾਰ ਪੁੱਜੇ ਸਨ ਜਿੱਥੇ ਉਨ੍ਹਾਂ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਚ ਫ਼ੈਂਜ਼ ਇਕੱਠੇ ਹੋ ਗਏ।

 

ਦੱਸਣਯੋਗ ਹੈ ਕਿ ਫ਼ਿਲਮ ਕੇਸਰੀ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ। ਇਹ ਫ਼ਿਲਮ 1897 ਚ ਘਟੀ ਸਾਰਾਗੜ੍ਹੀ ਦੀ ਜੰਗ ਤੇ ਆਧਾਰਿਤ ਸੱਚੀ ਕਹਾਣੀ ਹੈ। ਅਕਸ਼ੇ ਕੁਮਾਰ ਇਸ ਫ਼ਿਲਮ ਚ ਸਿੱਖ ਫ਼ੌਜੀ ਦੀ ਭੂਮਿਕਾ ਅਦਾ ਕਰ ਰਹੇ ਹਨ। ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਕੇਸਰੀ ਫ਼ਿਲਮ ਬਾਕਸ ਆਫ਼ਿਸ ਤੇ ਚੰਗੀ ਕਮਾਈ ਕਰੇਗੀ।

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay kumar promoting Kesari Movie with BSF jawan