ਬਾਲੀਵੁੱਡ ਅਦਕਾਰਾ ਅਕਸ਼ੇ ਕੁਮਾਰ ਦੀ ਫਿਲਮ ਮਿਸ਼ਨ ਮੰਗਲ 15 ਅਗਸਤ 2019 ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਨਾਲ ਹੀ ਅਕਸ਼ੇ ਨੇ ਉਨ੍ਹਾਂ ਦੀ ਇਕ ਹੋਰ ਫਿਲਮ ਬੱਚਨ ਪਾਂਡੇ ਦਾ ਐਲਾਨ ਵੀ ਕਰ ਦਿੱਤਾ ਹੈ। ਜਿਹੜੀ ਕਿ ਸਾਲ 2020 ਚ ਕ੍ਰਿਸਮਸ ਮੌਕੇ ਰਿਲੀਜ਼ ਹੋਵੇਗੀ। ਹਾਲਾਂਕਿ ਮਿਤੀ ਅੱਗੇ ਜਾਂ ਪਿੱਛੇ ਵੀ ਹੋ ਸਕਦੀ ਹੈ।
ਇਸ ਦੇ ਨਾਲ ਹੀ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਡਾ ਵੀ 2020 ਚ ਕ੍ਰਿਸਮਸ ਮੌਕੇ ਰਿਲੀਜ਼ ਹੋ ਸਕਦੀ ਹੈ ਜਿਸਦਾ ਫਿਲਮ ਬੱਚਨ ਪਾਂਡੇ ਅਤੇ ਅਮਿਰ ਦੀ ਫ਼ਿਲਮ ਲਾਲ ਸਿੰਘ ਚੱਡਾ ਦਾ ਟਾਕਰਾ ਹੋ ਸਕਦਾ ਹੈ। ਇਸ ਬਾਰੇ ਅਕਸ਼ੇ ਨੇ ਜਿਹੜਾ ਬਿਆਨ ਦਿੱਤਾ ਹੈ ਉਹ ਬੇਹਦ ਹੈਰਾਨ ਕਰਨ ਵਾਲਾ ਹੈ।
ਅਕਸ਼ੇ ਨੇ ਕਿਹਾ ਹੈ ਕਿ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਦੋ ਵੱਡੀ ਫਿਲਮਾਂ ਇਕੋ ਸਮੇਂ ਤੇ ਆ ਰਹੀਆਂ ਹਨ। ਇਕ ਸਾਲ ਚ 52 ਸ਼ੁੰਕਰਵਾਰ ਹੁੰਦੇ ਹਨ ਤੇ ਛੁੱਟੀਆਂ ਵਾਲੇ ਵੀਕਐਂਡ ਤਾਂ ਕਾਫੀ ਘੱਟ ਹੁੰਦੇ ਹਨ। ਅਸੀਂ 200 ਹਿੰਦੀ ਫਿਲਮਾਂ ਬਣਾਉਂਦੇ ਹਾਂ ਜਦਕਿ ਹਾਲੀਵੁੱਡ ਇਸ ਤੋਂ 40 ਫਿਲਮਾਂ ਜ਼ਿਆਦਾ ਬਣਾਉਂਦਾ ਹੈ।
ਅਕਸ਼ੇ ਨੇ ਅੱਗੇ ਕਿਹਾ ਕਿ ਸਾਊਥ ਤੇ ਬਾਕੀ ਰਿਜਨਲ ਸਿਨੇਮਾ ਵੀ ਹਨ। ਇਸ ਲਈ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਜਦੋਂ ਇਕ ਹੀ ਹਫਤੇ ਚ ਦੋ ਵੱਡੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਸੇ ਤਰ੍ਹਾਂ 15 ਅਗਸਤ ਤੇ ਤਿੰਨ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ ਸਾਹੋ, ਮਿਸ਼ਨ ਮੰਗਲ, ਬਾਟਲਾ ਹਾਊਸ।
ਅਕਸ਼ੇ ਕੁਮਾਰ ਦੀਆਂ ਗੱਲਾਂ ਤੋਂ ਜਾਪਦਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਹੋ ਸਕਣ ਵਾਲੇ ਨੁਕਸਾਨ ਦਾ ਡਰ ਨਹੀਂ।
.