ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਸ਼ੇ ਕੁਮਾਰ ਤੇ ਰੋਹਿਤ ਸ਼ੈੱਟੀ ਨੇ ਐਕਸ਼ਨ ਮਾਸਟਰ ’ਤੇ ਤਾਨੀ ਬੰਦੂਕ, ਫ਼ੋਟੋ ਵਾਇਰਲ

ਬਾਲੀਵੁੱਡ ਅਕਸ਼ੇ ਕੁਮਾਰ ਅਤੇ ਫ਼ਿਲਮਕਾਰ ਰੋਹਿਤ ਸ਼ੈੱਟੀ ਦੀ ਇਕ ਫੋਟੋ ਸੋਸ਼ਲ ਮੀਡੀਆ ਤੇ ਰੱਜ ਕੇ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਹ ਫ਼ੋਟੋ ਫ਼ਿਲਮ ਸੂਰਿਆਵੰਸ਼ੀ ਦੇ ਸ਼ੂਟਿੰਗ ਸੈੱਟ ਤੋਂ ਲਈ ਗਈ ਹੈ। ਫ਼ਿਲਮ ਸੂਰਿਆਵੰਸ਼ੀ ਚ ਅਦਾਕਾਰ ਅਕਸ਼ੇ ਕੁਮਾਰ ਇਕ ਪੁਲਿਸ ਵਾਲੇ ਦਾ ਮੁੱਖ ਕਿਰਦਾਰ ਨਿਭਾ ਰਹੇ ਹਨ।

 

ਜਾਣਕਾਰੀ ਮੁਤਾਬਕ ਇਸ ਫ਼ਿਲਮ ਦੀ ਸ਼ੂਟਿੰਗ ਹੈਦਰਾਬਾਦ ਚ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਫ਼ੋਟੋ ਚ ਅਕਸ਼ੇ ਕੁਮਾਰ ਤੇ ਰੋਹਿਤ ਸ਼ੈੱਟੀ ਫ਼ਿਲਮ ਦੇ ਹੋਰਨਾਂ ਬਾਕੀ ਸਿਤਾਰਿਆਂ ਦੇ ਨਾਲ ਨਜ਼ਰ ਆ ਰਹੇ ਹਨ। ਇਸ ਫ਼ੋਟੋ ਦੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਰਿਆਂ ਨੇ ਫ਼ਿਲਮ ਦੇ ਐਕਸ਼ਨ ਮਾਸਟਰ ਤੇ ਬੰਦੂਕ ਤਾਨ ਰੱਖੀ ਹੈ।

 

ਇਸ ਫ਼ੋਟੋ ਨੂੰ ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਸ਼ੇਅਰ ਕੀਤਾ ਹੈ। ਇਸ ਫ਼ੋਟੋ ਦੇ ਨਾਲ ਅਕਸ਼ੇ ਨੇ ਇਕ ਮਜ਼ੇਦਾਰ ਕੈਪਸ਼ਨ ਵੀ ਲਿਖੀ ਹੈ। ਅਕਸ਼ੇ ਨੇ ਲਿਖਿਆ, ਜਦੋਂ ਤੁਹਾਡਾ ਐਕਸ਼ਨ ਖਤਮ ਹੋ ਜਾਵੇ ਤਾਂ ਫ਼ਾਈਟ ਮਾਸਟਰ ਦੇ ਨਾਲ ਇਕ ਹੀ ਚੀਜ਼ ਕਰਨ ਨੂੰ ਬਚਦੀ ਹੈ। ਸੂਰਿਆਵੰਸ਼ੀ ਇਸ ਗੋਲਡਨ ਸਿਰ ਵਾਲੇ ਬੰਦੇ ਨੂੰ ਆਪਣਾ ਪਿਆਰ ਦੇ ਰਿਹਾ ਹੈ।

 

ਦੱਸਣਯੋਗ ਹੈ ਕਿ ਫ਼ਿਲਮ ਸੂਰਿਆਵੰਸ਼ੀ 27 ਮਾਰਚ 2020 ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਚ 90 ਦੇ ਦਹਾਕੇ ਦੇ ਗੀਤ ਟਿਪ-ਟਿਪ ਬਰਸਾ ਪਾਣੀ ਦਾ ਰਿਮਿਕਸ ਕੀਤਾ ਜਾਵੇਗਾ। ਇਹ ਪਹਿਲੀ ਵਾਰ ਹੈ ਕਿ ਰੋਹਿਤ ਸ਼ੈੱਟੀ ਤੇ ਅਕਸ਼ੇ ਕੁਮਾਰ ਇਕੱਠੇ ਕੰਮ ਕਰ ਰਹੇ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akshay Kumar Share Photo From The Set Of Sooryavanshi and told When your Action is over Shoot the Fight Master