ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮ ਕੇਸਰੀ ਨੇ ਕੀਲੇ ਦਰਸ਼ਕ, ਪੂਰੇ ਦੇਸ਼ ’ਚ ਪੁੱਟ ਰਹੀ ਹੈ ਧੂੜਾਂ

ਅਕਸ਼ੇ ਕੁਮਾਰ ਅਤੇ ਪਰੀਨੀਤੀ ਚੋਪੜਾ ਦੀ ਅਦਾਕਾਰੀ ਨਾਲ ਸਜੀ ਫ਼ਿਲਮ ਕੇਸਰੀ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਦਾ ਕਾਫੀ ਭਾਰੀ ਹੁੰਗਾਰਾ ਮਿਲ ਰਿਹਾ ਹੈ ਤੇ ਫ਼ਿਲਮ ਵਲੋਂ ਪਹਿਲੇ ਹੀ ਦਿਨ ਦੇ ਮੌਕੇ ਤੇ ਕੀਤੀ ਕਮਾਈ ਦੀ ਜਾਣਕਾਰੀ ਵੀ ਸਾਹਮਣੇ ਆ ਗਈ ਹੈ।

 

ਦਰਅਸਲ, ਟ੍ਰੇਡ ਵਿਸ਼ਲੇਸ਼ਕ ਤਰਣ ਆਦਰਸ਼ ਦੀ ਰਿਪੋਰਟ ਮੁਤਾਬਕ ਫ਼ਿਲਮ ਨੇ ਪਹਿਲੇ ਦਿਨ 21.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਖਾਸ ਗੱਲ ਇਹ ਹੈ ਕਿ ਹੋਲੀ ਦੇ ਤਿਓਹਾਰ ਮੌਕੇ ਤੇ ਰਿਲੀਜ਼ ਹੋਈ ਇਸ ਫ਼ਿਲਮ ਨੇ ਪਹਿਲੇ ਹੀ ਦਿਨ ਸ਼ਾਨਦਾਰ ਕਮਾਈ ਕੀਤੀ ਹੈ ਤੇ ਹਾਲੇ ਤਾਂ ਹਫ਼ਤੇ ਦੇ ਆਖ਼ਰੀ ਦਿਨਾਂ ਚ ਫ਼ਿਲਮ ਦੀ ਕਮਾਈ ਚ ਹੋਰ ਵਾਧਾ ਹੋਣ ਵਾਲਾ ਹੈ।

 

ਜੇਕਰ ਇਸ ਸਾਲ ਦੀਆਂ ਸਾਰੀਆਂ ਫ਼ਿਲਮਾਂ ਦੀ ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ਕੇਸਰੀ ਹਾਲੇ ਸਿਖਰ ਤੇ ਹੈ।

 

ਇਹ ਹਨ ਇਸ ਸਾਲ ਦੀਆਂ ਸਿਖਰ 4 ਫ਼ਿਲਮਾਂ-

ਕੇਸਰੀ: 21.50 ਕਰੋੜ ਰੁਪਏ

ਗਲੀ ਬੁਆਏ: 19.40 ਕਰੋੜ ਰੁਪਏ

ਟੋਟਲ ਧਮਾਲ: 16.50 ਕਰੋੜ ਰੁਪਏ

ਕੈਪਟਨ ਮਾਰਵਲ: 13.01 ਕਰੋੜ ਰੁਪਏ

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:akshay kumar starrer kesari first day box office collection